ਪੰਜਾਬ ਸਰਕਾਰ ਨੇ ਇੱਕ ਅਹਿਮ ਫੈਸਲਾ ਲੈਂਦੇ ਹੋਏ ਸਾਰੇ ਮੰਤਰੀਆਂ ਨੂੰ ਵਿਕਾਸ ਕਾਰਜ ਅਤੇ ਹੋਰ ਸਰਕਾਰੀ ਕੰਮਕਾਜ ਲਈ ਜ਼ਿਲ੍ਹੇ ਅਲਾਟ ਕਰ ਦਿੱਤੇ ਹਨ।ਸੂਬਾ ਸਰਕਾਰ ਨੇ ਇਸ ਨੂੰ ਲੈ ਕੇ ਇੱਕ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ, ਪਰ ਇਸ ‘ਚ ਕੈਬਿਨੇਟ ਮੰਤਰੀ ਰਜ਼ੀਆ ਸੁਲਤਾਨਾ ਦਾ ਨਾਮ ਨਹੀਂ ਹੈ ਕਿਉਂਕਿ ਉਨਾਂ੍ਹ ਨੇ ਨਵਜੋਤ ਸਿੰਘ ਸਿੱਧੂ ਦੇ ਪੱਖ ‘ਚ ਅਸਤੀਫਾ ਦੇ ਦਿੱਤਾ ਸੀ।
ਸੂਬਾ ਸਰਕਾਰ ਵਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਸੁਖਜਿੰਦਰ ਸਿੰਘ ਰੰਧਾਵਾ ਨੂੰ ਫਿਰੋਜ਼ਪੁਰ ਅਤੇ ਸ੍ਰੀ ਮੁਕਤਸਰ ਸਾਹਿਬ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਦੂਜੇ ਪਾਸੇ ਓਮਪ੍ਰਕਾਸ਼ ਸੋਨੀ ਜਲੰਧਰ, ਬ੍ਰਹਮ ਮੋਹਿੰਦਰਾ ਮੋਹਾਲੀ, ਮਨਪ੍ਰੀਤ ਸਿੰਘ ਬਾਦਲ ਲੁਧਿਆਣਾ ਅਤੇ ਰੋਪੜ, ਰਾਜੇਂਦਰ ਸਿੰਘ ਬਾਜਵਾ ਅੰਮ੍ਰਿਤਸਰ ਅਤੇ ਤਰਨਤਾਰਨ, ਅਰੁਣਾ ਚੌਧਰੀ ਹੁਸ਼ਿਆਰਪੁਰ ਅਤੇ ਪਠਾਨਕੋਟ, ਸੁਖਵਿੰਦਰ ਸਿੰਘ ਸਰਕਾਰੀਆ ਅਤੇ ਫਾਜ਼ਿਲਕਾ, ਰਾਣਾ ਗੁਰਜੀਤ ਸਿੰਘ ਬਰਨਾਲਾ, ਵਿਜੈ ਇੰਦਰ ਸਿੰਗਲਾ, ਫਤਿਹਗੜ ਸਾਹਿਬ, ਭਾਰਤ ਭੂਸ਼ਣ ਆਸ਼ੂ ਸੰਗਰੂਰ, ਫਿਰੋਜ਼ਪੁਰ ਅਤੇ ਫਰੀਦਕੋਟ, ਰਣਦੀਪ ਸਿੰਘ ਨਾਭਾ ਕਪੂਰਥਲਾ, ਰਾਜ ਕੁਮਾਰ ਵੇਰਕਾ ਪਟਿਆਲਾ, ਸੰਗਤ ਸਿੰਘ ਗਿਲਜ਼ੀਆਂ ਸ਼ਹੀਦ, ਭਗਤ ਸਿੰਘ ਨਗਰ, ਪਰਗਟ ਸਿੰਘ ਮਲੇਰਕੋਟਲਾ, ਰਾਜਾ ਅਮਰਿੰਦਰ ਸਿੰਘ ਵੜਿੰਗ ਮਾਨਸਾ ਅਤੇ ਗੁਰਕੀਰਤ ਸਿੰਘ ਕੋਟਲੀ ਨੂੰ ਬਠਿੰਡਾ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।