ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲੇ ਤੋਹਫਿਆਂ ਦੀ ਈ-ਨੀਲਾਮੀ ਦਾ ਵੀਰਵਾਰ ਨੂੰ ਆਖਰੀ ਦਿਨ ਸੀ।ਪੀਐਮ ਮੋਦੀ ਨੂੰ ਮਿਲੇ ਤੋਹਫਿਆਂ ਅਤੇ ਸਮ੍ਰਿਤੀ ਚਿੰਨਾਂ ਦੀ ਈ-ਨੀਲਾਮੀ ਦਾ ਤੀਜਾ ਦੌਰ 17 ਸਤੰਬਰ ਤੋਂ 7 ਅਕਤੂਬਰ 2021 ਨੂੰ ਆਯੋਜਿਤ ਕੀਤਾ ਗਿਆ ਸੀ।ਈ-ਨੀਲਾਮੀ ਦੀ ਆਇ ਨਮਾਮਿ ਗੰਗੇ ਮਿਸ਼ਨ ‘ਚ ਜਾਂਦੀ ਹੈ।ਪੀਐਮ ਨਰਿੰਦਰ ਮੋਦੀ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਹਨ,
ਜਿਨ੍ਹਾਂ ਨੇ ਦੇਸ਼ ਦੀ ਜੀਵਨ ਰੇਖਾ-ਪਵਿੱਤਰ ਨਦੀ ਗੰਗਾ ਦੇ ਕਾਇਆਕਲਪ ਦੇ ਮਹਾਨ ਕਾਰਜ ਲਈ ਉਨ੍ਹਾਂ ਨੂੰ ਮਿਲੇ ਸਾਰੇ ਤੋਹਫਿਆਂ ਦੀ ਨੀਲਾਮੀ ਕੀਤੀ ਹੈ।ਤੀਜੇ ਦੌਰ ‘ਚ ਈ-ਨੀਲਾਮੀ ਲਈ 1348 ਸਮ੍ਰਿਤੀ ਚਿੰਨ ਲਗਾਏ ਗਏ ਸੀ, ਜਿਸ ਨੇ ਜਨਤਾ ਵਿਚਾਲੇ ਇੱਕ ਵੱਡੀ ਰੁਚੀ ਪੈਦਾ ਕੀਤੀ, ਜਿਨਾਂ੍ਹ ਨੇ ਉਤਸਾਹਪੂਰਵਕ ਇਤਿਹਾਸ ਦੇ ਇੱਕ ਮੁੱਲਵਾਨ ਟੁਕੜੇ ਦੇ ਮਾਲਿਕ ਹੋਣ ਦਾ ਮੌਕਾ ਪਾਉਣ ਬੋਲੀ ਲਗਾਈ।
ਇਸ ਈ-ਨੀਲਾਮੀ ‘ਚ ਜਿਨਾਂ ਚੀਜ਼ਾਂ ਦੀ ਬੋਲੀਆਂ ਲੱਗੀਆਂ ਉਨਾਂ੍ਹ ‘ਚ ਸਰਦਾਰ ਪਟੇਲ ਦੀ ਮੂਰਤੀ (140 ਬੋਲੀਆਂ0, ਲੱਕੜੀ ਦੇ ਗਣੇਸ਼ (117 ਬੋਲੀਆਂ)।ਨੀਰਜ ਚੋਪੜਾ ਵਲੋਂ ਪੀਐਮ ਮੋਦੀ ਨੂੰ ਦਿੱਤੀ ਗਈ ਜੈਵਲਿਨ ਲਈ ਸਭ ਤੋਂ ਵੱਧ 1.5 ਕਰੋੜ ਰੁਪਏ ਦੀ ਬੋਲੀ ਲੱਗੀ ਹੈ।