ਟਾਟਾ ਸਮੂਹ ਨੂੰ ਏਅਰ ਇੰਡੀਆ ਦੀ ਕਮਾਨ ਮਿਲ ਗਈ ਹੈ। ਕੰਪਨੀ ਨੇ ਸਭ ਤੋਂ ਵੱਧ ਬੋਲੀ ਲਗਾਈ। ਨਿਵੇਸ਼ ਅਤੇ ਜਨਤਕ ਸੰਪਤੀ ਪ੍ਰਬੰਧਨ ਵਿਭਾਗ (ਡੀਆਈਪੀਏਐਮ) ਦੇ ਸਕੱਤਰ ਤੁਹਿਨ ਕਾਂਤ ਪਾਂਡੇ ਨੇ ਕਿਹਾ ਕਿ ਮੰਤਰੀਆਂ ਦੀ ਕਮੇਟੀ ਨੇ ਏਅਰ ਇੰਡੀਆ ਲਈ ਜੇਤੂ ਬੋਲੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਟਾਟਾ ਸੰਨਜ਼ ਨੇ ਏਅਰ ਇੰਡੀਆ ਲਈ 18,000 ਕਰੋੜ ਰੁਪਏ ਦੀ ਜੇਤੂ ਬੋਲੀ ਲਗਾਈ। ਸਕੱਤਰ ਨੇ ਕਿਹਾ ਕਿ ਟਾਟਾ ਦੀ 18,000 ਕਰੋੜ ਰੁਪਏ ਦੀ ਸਫਲ ਬੋਲੀ ਵਿੱਚ 15,300 ਕਰੋੜ ਰੁਪਏ ਦਾ ਕਰਜ਼ਾ ਲੈਣਾ ਅਤੇ ਬਾਕੀ ਦਾ ਨਕਦ ਭੁਗਤਾਨ ਕਰਨਾ ਸ਼ਾਮਲ ਹੈ।