ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵੱਡਾ ਐਲਾਨ ਕੀਤਾ। ਮਮਤਾ ਨੇ ਕਿਹਾ ਕਿ ਜਿੰਨਾ ਨੇ ਪਾਰਟੀ ਨਾਲ ਗੱਦਾਰੀ ਕੀਤੀ ਹੈ ਉਨ੍ਹਾਂ ਨੂੰ ਕਦੇ ਵੀ ਟੀਐੱਮਸੀ ‘ਚ ਵਾਪਿਸ ਸ਼ਾਮਿਲ ਨਹੀਂ ਕੀਤਾ ਜਾਵੇਗਾ। ਜਿਸਤੋਂ ਸਾਫ਼ ਹੈ ਕਿ ਤ੍ਰਿਣਮੂਲ ਕਾਂਗਰਸ ਛੱਡਣ ਵਾਲੇ ਸਾਰੇ ਲੀਡਰਾਂ ਲਈ ਪਾਰਟੀ ‘ਚ ਵਾਪਸੀ ਮੁਮਕਿਨ ਨਹੀਂ ਹੈ। ਇਹ ਐਲਾਨ ਮਮਤਾ ਬੈਨਰਜੀ ਨੇ ਆਪਣੇ ਪੁਰਾਣੇ ਸਾਥੀ ਮੁਕੂਲ ਰਾਏ ਨੂੰ ਪਾਰਟੀ ‘ਚ ਸ਼ਾਮਿਲ ਕਰਨ ਸਮੇਂ ਕੀਤਾ। ਬੀਜੇਪੀ ਦੇ ਕੌਮੀ ਮੀਤ ਪ੍ਰਧਾਨ ਮੁਕੁਲ ਰਾਏ ਮੁੜ ਟੀਐਮਸੀ ‘ਚ ਸ਼ਾਮਿਲ ਹੋ ਗਏ ਹਨ । ਰਾਏ ਟੀਐੱਮਸੀ ਛੱਡ ਕੇ ਨਵੰਬਰ 2017 ਵਿੱਚ ਭਾਜਪਾ ਵਿੱਚ ਸ਼ਾਮਲ ਹੋਏ ਸੀ।
ਮੁਕੁਲ ਰਾਏ ਨੂੰ ਪਾਰਟੀ ‘ਚ ਮੁੜ ਸ਼ਾਮਿਲ ਕਰਨ ਤੋਂ ਬਾਅਦ ਮਮਤਾ ਬੈਨਰਜੀ ਨੇ ਦਾਅਵਾ ਕੀਤਾ ਕਿ ਅਜੇ ਹੋਰ ਲੋਕ ਵੀ ਆਉਣਗੇ, ਜਦੋਂ ਆਉਣਗੇ ਸਭ ਨੂੰ ਜਾਣਕਾਰੀ ਦੇ ਦਿੱਤੀ ਜਾਵੇਗੀ। ਟੀਐੱਮਸੀ ‘ਚ ਸ਼ਾਮਿਲ ਹੋਣ ਤੋਂ ਬਾਅਦ ਮੁਕੁਲ ਰਾਏ ਨੇ ਕਿਹਾ ਕਿ ਬੰਗਾਲ ਮਮਤਾ ਬੈਨਟਰਜੀ ਦਾ ਹੈ ਮਮਤਾ ਬੈਨਰਜੀ ਦਾ ਹੀ ਰਹੇਗਾ। ਇਸ ਵੇਲੇ ਬੰਗਾਲ ‘ਚ ਜੋ ਸਥਿਤੀ ਹੈ ਉਸ ਸਥਿਤੀ ‘ਚ ਕੋਈ ਵੀ ਬੀਜੇਪੀ ਦੇ ਨਾਲ ਨਹੀਂ ਰਹਿਣਾ ਚਾਹੇਗਾ।ਬੰਗਾਲ ‘ਚ ਬੀਜੇਪੀ ਪਾਰਟੀ ਖਾਲੀ ਹੋ ਜਾਵੇਗੀ –ਬੀਜੇਪੀ ‘ਚ ਲੰਮੇ ਸਮੇਂ ਤੱਕ ਕੋਈ ਵੀ ਨਹੀਂ ਰਹਿ ਪਾਏਗਾ।ਉਨ੍ਹਾ ਕਿਹਾ ਕਿ ਭਾਜਪਾ ਦਾ ਸਾਥ ਛੱਡ ਕੇ ਉਨ੍ਹਾਂ ਨੂੰ ਚੰਗਾ ਲੱਗ ਰਿਹਾ ਹੈ ਤੇ ਨਾਲ ਹੀ ਮੁਕੁਲ ਰਾਏ ਨੇ ਕਿਹਾ ਕਿ ਮਮਤਾ ਬੈਨਰਜੀ ਦੇਸ਼ ਦੀ ਸਭ ਤੋਂ ਵੱਡੀ ਨੇਤਾ ਹੈ।