ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਇਸ ਵੇਲੇ ਸਵਾਲਾਂ ਦੇ ਘੇਰੇ ‘ਚ ਹੈ ਤੇ ਕਈ ਤਰਹਾਂ ਦੇ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ। ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਅਯੁੱਧਿਆ ਵਿੱਚ ਰਾਮ ਮੰਦਰ ਦਾ ਨਿਰਮਾਣ ਕਰ ਰਹੇ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ ਲਾਏ ਹਨ।ਉਨ੍ਹਾਂ ਇਲਜ਼ਾਮ ਲਾਏ ਹਨ ਕਿ ਟਰੱਸਟ ਦੇ ਜਨਰਲ ਸੱਕਤਰ ਚੰਪਤ ਰਾਏ ਨੇ ਟਰੱਸਟ ਦੇ ਟਰੱਸਟੀ ਅਨਿਲ ਮਿਸ਼ਰਾ ਦੀ ਮਦਦ ਨਾਲ 2 ਕਰੋੜ ਰੁਪਏ ਵਾਲੀ ਜ਼ਮੀਨ 18 ਕਰੋੜ ਰੁਪਏ ਵਿੱਚ ਖਰੀਦੀ ਹੈ। ਉਨ੍ਹਾਂ ਕਿਹਾ ਕਿ ਸਿੱਧੇ ਤੌਰ ‘ਤੇ ਪੈਸਾ ਮਨੀ ਲਾਂਡਰਿੰਗ ਦਾ ਮਾਮਲਾ ਹੈ ਤੇ ਸਰਕਾਰ ਨੂੰ ਇਸ ਦੀ ਜਾਂਚ ਸੀਬੀਆਈ ਤੇ ਈਡੀ ਤੋਂ ਕਰਵਾਉਣੀ ਚਾਹੀਦੀ ਹੈ।ਦਰਅਸਲ ਤਿੰਨ ਮਹੀਨੇ ਪਹਿਲਾਂ ਅਯੁੱਧਿਆ ਸਦਰ ਤਹਿਸੀਲ ਦੇ ਬਾਗ ਬੀਜੈਸੀ ਪਿੰਡ ਵਿੱਚ ਕੁਸਮ ਪਾਠਕ ਤੇ ਹਰੀਸ਼ ਪਾਠਕ ਤੋਂ ਦੋ ਕਰੋੜ ਦੀ ਕੀਮਤ ਵਾਲੀ ਜ਼ਮੀਨ ਨੂੰ ਸੁਲਤਾਨ ਅੰਸਾਰੀ ਤੇ ਰਵੀ ਮੋਹਨ ਤਿਵਾੜੀ ਨਾਂ ਦੇ ਵਿਅਕਤੀਆਂ ਨੇ 5 ਕਰੋੜ 80 ਲੱਖ ਰੁਪਏ ‘ਚ ਖਰੀਦੀ ਤੇ ਜ਼ਮੀਨ ਨੂੰ 18 ਮਾਰਚ 2021 ਨੂੰ ਸ਼ਾਮ 7 ਵੱਜ ਕੇ 10 ਮਿੰਟ ‘ਤੇ ਖਰੀਦਿਆ ਸੀ ਪਰ 5 ਮਿੰਟ ਬਾਅਦ ਇਹੀਨ ਜ਼ਮੀਨ ਸਾਢੈ 18 ਕਰੋੜ ਰੁਪਏ ਦੀ ਹੋ ਜਾਂਦੀ ਹੈ ਤੇ ਇਸ ਜ਼ਮੀਨ ਨੂੰ ਸਾਢੈ 18 ਕਰੋੜ ‘ਚ ਖਰੀਦਿਆ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ। ਇਸ ਪੂਰੇ ਮਾਮਲੇ ‘ਚ ਦੋ ਲੋਕ ਸਵਾਲਾਂ ਦੇ ਘੇਰੇ ‘ਚ ਨੇ ਟਰੱਸਟ ਦੇ ਜਨਰਲ ਸੱਕਤਰ ਚੰਪਤ ਰਾਏ ਤੇ ਟਰਰੱਸਟ ਦੇ ਟਰੱਸਟੀ ਅਨਿਲ ਮਿਸ਼ਰਾ।ਇਲਜ਼ਾਮ ਇਹ ਲੱਗ ਰਹੇ ਨੇ ਕਿ ਇਨ੍ਹਾਂ ਦੋਵਾਂ ਨੂੰ ਪਤਾ ਸੀ ਕਿ 5 ਮਿੰਟ ਪਹਿਲਾਂ ਜ਼ਮੀਨ ਸਾਢੈ 5 ਕਰੋੜ ‘ਚ ਖਰੀਦੀ ਗਈ ਹੈ । ਇਸਦੀ ਇਸ ਗੱਲ ਤੋਂ ਪੁਸ਼ਟੀ ਹੋ ਜਾਂਦੀ ਹੈ ਕਿ ਖਰੀਦਦਾਰੀ ਮੌਕੇ ਇਹ ਦੋਵੇਂ ਗਵਾਹ ਬਣੇ ਸੀ। ਸੰਜੇ ਸਿੰਗ ਨੇ ਇਸ ਮਾਮਲੇ ‘ਚ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ ਇਸ ਤੋਂ ਪਹਿਲਾਂ ਸਮਾਜਵਾਦੀ ਪਾਰਟੀ ਦੀ ਸਰਕਾਰ ਵਿੱਚ ਮੰਤਰੀ ਰਹੇ ਪਵਨ ਪਾਂਡੇ ਤੇ ਅਯੁੱਧਿਆ ਦੇ ਸਾਬਕਾ ਵਿਧਾਇਕ ਨੇ ਵੀ ਚੰਪਤ ਰਾਏ ‘ਤੇ ਭ੍ਰਿਸ਼ਟਾਚਾਰ ਦੇ ਅਜਿਹੇ ਹੀ ਇਲਜ਼ਾਮ ਲਗਾਏ ਸੀ ਤੇ ਇਸ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ।
ਸੰਜੇ ਸਿੰਘ ਜੋ ਇਲਜ਼ਾਮ ਲਗਾਏਨੇ ੳਹ ਬਹੁਤ ਹੀ ਗੰਭੀਰ ਇਲਜ਼ਾਮ ਨੇ …ਕਿਉਂਕਿ ਇਹ ਮਾਮਲਾ ਲੋਕਾਂ ਦੀ ਆਸਥਾ ਨਾਲ ਜੁੜਿਆ ਹੋਇਆ ਭਗਤਾਂ ਨੂੰ ਲੱਗਦਾ ਕਿ ਮੰਦਿਰ ਨਿਰਮਾਣ ‘ਚ ਉਨਹਾਂ ਦਾ ਪੈਸਾ ਲਗਾਇਆ ਜਾਵੇਗਾ ਪਰ ਕੁਝ ਲੋਕ ਜਨਤਾ ਦੇ ਪੈਸੇ ਨਾਲ ਆਪਣੇ ਮਹਿਲ ਉਸਾਰਨ ‘ਚ ਲੱਗੇ ਹੋਏ ਹਨ।ਅਜਿਹੇ ‘ਚ ਜਾਂਚ ਹੋਣੀ ਚਾਹੀਦੀ ਹੈ ਕਿ ਰਾਮ ਦੇ ਨਾਮ ‘ਤੇ ਜਨਤਾ ਦੀ ਲੱੁਟ ਕੌਣ ਕਰ ਰਿਹਾ ਹੈ।