ਹਰਿਆਣਾ ਦੇ ਝੱਜਰ ‘ਚ ਸੂਬਾ ਭਾਜਪਾ ਪ੍ਰਧਾਨ ਓ.ਪੀ. ਧਨਖੜ ਦੇ ਵਿਰੋਧ ਤੋਂ ਬਾਅਦ ਹੁਣ ਕਿਸਾਨਾਂ ‘ਤੇ ਸਰਕਾਰ ਨੇ ਪਰਚੇ ਪਾਉਣੇ ਸ਼ੁਰੂ ਕਰ ਦਿੱਤੇ ਨੇ। ਪਰਚੇ ਦਰਜ ਹੋਣ ਤੋਂ ਬਾਅਦ ਕਿਸਾਨ ਆਗੂ ਗੁਰਨਾਮ ਸਿੰਘ ਚਡੂਨੀ ਨੇ ਖੱਟਰ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ। ਗੁਰਨਾਮ ਚਡੂਨੀ ਨੇ ਕਿਹਾ ਕਿ ਸਰਕਾਰ ਸਾਡੇ ਨਾਲ ਪੱੁਠਾ ਪੰਗਾ ਨਾ ਲਵੇ। ਜੇ ਸਰਕਾਰ ਨੇ ਹੁਣ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੂਰਾ ਹਰਿਆਣਾ ਉਨ੍ਹਾਂ ਕਿਸਾਨਾਂ ਦੇ ਨਾਲ ਖੜਾ ਹੈ ਤੇ ਪੂਰਾ ਹਰਿਆਣਾ ਗ੍ਰਿਫ਼ਤਾਰੀ ਦੇਣ ਨੂੰ ਤਿਆਰ ਬੈਠਾ ਹੈ।
ਤੁਹਾਨੂੰ ਦੱਸ ਦਈਏ ਕਿ ਹਰਿਆਣਾ ਦੇ ਝੱਜਰ ‘ਚ ਕਿਸਾਨਾਂ ਨੇ ਓਪੀ ਧਨਖੜ ਖ਼ਿਲਾਫ਼ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕੀਤਾ।ਦਰਅਸਲ ਭਾਜਪਾ ਦੇ ਸੂਬਾ ਪ੍ਰਧਾਨ ਓ.ਪੀ. ਧਨਖੜ ਝੱਜਰ ‘ਚ ਭਾਜਪਾ ਦਫ਼ਤਰ ਦਾ ਨੀਂਹ ਪੱਥਰ ਰੱਖਣ ਲਈ ਆਏ ਸੀ। ਹਾਲਾਂਕਿ ਨੀਂਹ ਪੱਥਰ ਰੱਖਣ ਦਾ ਪ੍ਰੋਗਰਾਮ ਉਨ੍ਹਾਂ ਦਾ ਸਵੇਰੇ 10 ਵਜੇ ਦਾ ਸੀ ਪਰ ਉਹ ਕਿਸਾਨਾਂ ਦੇ ਵਿਰੋਧ ਤੋਂ ਡਰਦੇ ਮਾਰੇ 2 ਘੰਟਾ ਪਹਿਲਾਂ ਹੀ ਕੰਮ ਨਬੇੜ ਕੇ ਚਲੇ ਗਏ। ਜਿਵੇਂ ਹੀ ਕਿਸਾਨਾਂ ਨੂੰ ਇਸ ਗੱਲ ਦੀ ਭਿਣਕ ਲੱਗੀ ਤਾਂ ਗੱੁਸੇ ‘ਚ ਆਏ ਕਿਸਾਨਾਂ ਨੇ ਕੁਝ ਪਲਾਂ ਬਾਅਦ ਹੀ ਨੀਂਹ ਪੱਥਰ ਉਖਾੜ ਦਿੱਤਾ ਤੇ ਉਥੇ ਕਿਸਾਨੀ ਦਾ ਝੰਡਾ ਤੇ ਇੱਕ ਕਾਲਾ ਝੰਡਾ ਗੱਡ ਦਿੱਤਾ ਸੀ ਪਰ ਹੁਣ ਧਨਖੜ ਦਾ ਵਿਰੋਧ ਕਰਨ ਵਾਲੇ ਕਿਸਾਨਾਂ ‘ਤੇ ਸਰਕਾਰ ਨੇ ਪਰਚੇ ਪਾ ਦਿੱਤੇ ਨੇ। ‘