ਨਵੀਂ ਦਿੱਲੀ, 17 ਜੂਨ, 2021 : ਕਾਂਗਰਸ ਪਾਰਟੀ ਦੇ ਵਿੱਚ ਲੰਬੇ ਸਮੇਂ ਤੋਂ ਚੱਲ ਰਹੇ ਕਲੇਸ਼ ਦਾ ਹਾਲੇ ਤੱਕ ਕੋਈ ਹੱਲ ਨਹੀਂ ਨਿਕਲਿਆ ਪਰ ਇਸ ਦੇ ਨਾਲ ਕਹੀ ਕਈ ਵਿਧਾਇਕ ਕਾਂਗਰਸ ਦੇ ਵਿੱਚ ਸ਼ਾਮਿਲ ਹੋਏ ਹਨ| ਕੁਝ ਦਿਨ ਪਹਿਲਾਂ ਕਾਂਗਰਸ ਪਾਰਟੀ ਵਿਚ ਸ਼ਾਮਲ ਹੋਏ ਸੁਖਪਾਲ ਖਹਿਰਾ ਤੇ ਦੋ ਹੋਰ ਵਿਧਾਇਕ ਰਾਹੁਲ ਗਾਂਧੀ ਨੂੰ ਮਿਲਣ ਉਹਨਾਂ ਦੀ ਰਿਹਾਇਸ਼ ’ਤੇ ਪੁੱਜੇ ਅਤੇ ਉਨ੍ਹਾਂ ਨਾਲ ਮੁਲਾਕਾਤ ਕੀਤੀ । ਇਸ ਵੇਲੇ ਉਨ੍ਹਾਂ ਦੇ ਨਾਲ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਵੀ ਮੌਜੂਦ ਸਨ |
ਰਣਦੀਪ ਸੂਰਜੇਵਾਲਾ ਦੀ ਗੱਡੀ ਵਿਚ ਸਵਾਰ ਹੋ ਕੇ ਸੁਖਪਾਲ ਖਹਿਰਾ, ਜਗਦੇਵਸਿੰਘ ਕਮਾਲੂ ਤੇ ਪਿਰਮਲ ਸਿੰਘ ਰਾਹੁਲ ਦੀ ਰਿਹਾਇਸ਼ ਦੇ ਅੰਦਰ ਦਾਖਲ ਹੋਏ ਸਨ । ਮਿਲਣੀ ਤੋਂ ਬਾਅਦ ਬਾਹਰ ਆ ਕੇ ਸੁਖਪਾਲ ਖਹਿਰਾ ਆ ਕੇ ਕਿਹਾ ਕਿ ਉਨ੍ਹਾਂ ਦੀ ਕਾਂਗਰਸ ਵਿਚ ਸ਼ਮੂਲੀਅਤ ਦਾ PROCESS ਅਜੇ ਪੂਰਾ ਨਹੀਂ ਹੋਇਆ . ਉਨ੍ਹਾਂ ਦੱਸਿਆ ਕਿ ਏਕਤਾ ਪਾਰਟੀ ਨਾਲ ਦੇਸ਼ ਵਿਦੇਸ਼ ‘ਚ ਬਹੁਤ ਸਾਰੇ ਨੇਤਾ ਅਤੇ ਵਰਕਰ ਹਨ ਅਤੇ ਪਾਰਟੀ ਦਾ ਪੂਰਾ ਢਾਂਚਾ ਹੈ . ਉਨ੍ਹਾਂ ਦਾ ਸੰਕੇਤ ਸੀ ਕਿ ਉਹ ਵੀ ਕਾਂਗਰਸ ਵਿਚ ਸ਼ਾਮਲ ਹੋ ਸਕਦੇ ਹਨ |
ਖਹਿਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ‘ਚ ਜਾਣਾ ਉਨ੍ਹਾਂ ਦੀ ਗ਼ਲਤੀ ਸੀ ,ਕੇਜਰੀਵਾਲ ਨੂੰ ਇੱਕ ਤਾਨਾਸ਼ਾਹ ਕਰਾਰ ਦਿੰਦੇ ਹੋਏ ਖਹਿਰਾ ਨੇ ਕਿਹਾ ਕਿ ਉਹ ਇੱਕ ਪੁਰਖਾ ਪਾਰਟੀ ਹੈ |