ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦਿੱਲੀ ਵਿੱਚ ਭਾਜਪਾ ਦੇ ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਮੁਲਾਕਾਤ ਕੀਤੀ ਗਈ ਹੈ। ਇਸ ਮੁਲਾਕਾਤ ਵਿੱਚ ਸੀਐਮ ਮਾਨ ਵੱਲੋਂ ਪੰਜਾਬ ਦੇ ਪਾਣੀਆਂ ਦੇ ਮੁੱਦੇ ਨੂੰ ਲੈਕੇ ਚਰਚਾ ਕੀਤੀ ਹੈ।
ਇਹ ਵੀ ਪੜ੍ਹੋ- ‘ਪ੍ਰੀਖਿਆ ਦੌਰਾਨ ਸਿੱਖ ਨੌਜਵਾਨ ਦਾ ਕੜਾ ਲਹਾਉਣਾ ਨਿੰਦਣਯੋਗ’: ਜਥੇਦਾਰ ਹਰਪ੍ਰੀਤ ਸਿੰਘ
ਅੱਜ ਕੇਂਦਰੀ ਮੰਤਰੀ @OfficeOfGSS ਜੀ ਨਾਲ ਪੰਜਾਬ ਦੇ ਗੰਧਲੇ ਪਾਣੀਆਂ, ਬੁੱਢੇ ਨਾਲ਼ੇ ਅਤੇ ਸਰਹੱਦੀ ਖੇਤਰ ਦੇ ਪਾਣੀਆਂ ‘ਚ ਜ਼ਹਿਰੀਲੇ ਪਦਾਰਥਾਂ ਦੀ ਮਾਤਰਾ ਵੱਧਣ ਨੂੰ ਲੈ ਕੇ ਅਹਿਮ ਮੀਟਿੰਗ ਕੀਤੀ…
ਪਾਣੀਆਂ ਨੂੰ ਸਾਫ਼ ਕਰਨ ਲਈ ਅਸੀਂ ਕੇਂਦਰ ਦੇ ਸਹਿਯੋਗ ਨਾਲ ਸਾਂਝੇ ਕਦਮ ਚੁੱਕਾਂਗੇ…ਪੰਜਾਬ ਦੀਆਂ ਨਸਲਾਂ-ਫ਼ਸਲਾਂ ਨੂੰ ਬਚਾਉਣ ਲਈ ਵਚਨਬੱਧ ਹਾਂ… pic.twitter.com/jOx08Nf0u3
— Bhagwant Mann (@BhagwantMann) July 26, 2022
ਉਨ੍ਹਾਂ ਕਿਹਾ ਕਿ ਸਮੇਂ-ਸਮੇਂ ਦੀ ਸਰਕਾਰਾਂ ਵੱਲੋਂ ਬੁੱਢੇ ਨਾਲੇ ਨੂੰ ਸਾਫ ਕਰਦ ਦੇ ਦਾਅਵੇ ਕੀਤੇ ਗਏ ਹਨ ਪਰ ਅਜੇ ਤੱਕ ਬੁੱਢਾ ਨਾਲਾ ਸਾਫ ਨਹੀਂ ਹੋ ਸਕਿਆ ਹੈ। ਕਰੀਬ 3 ਦਹਾਕੇ ਦਾ ਸਮਾਂ ਹੋ ਚੁੱਕਿਆ ਪਰ ਅਜੇ ਸਫਾਈ ਨਹੀਂ ਹੋ ਸਕੀ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਬੁੱਢਾ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਦਾ ਬੀੜਾ ਚੁੱਕਿਆ ਸੀ ਪਰ ਉਨ੍ਹਾਂ ਦੇ ਦਾਅਵੇ ਅਸਲੀਅਤ ਨਹੀਂ ਬਣ ਸਕੇ।
ਸਮਾਰਟ ਸਿਟੀ ਬਣਾਉਣ ਨੂੰ ਲੈਕੇ ਕਈ ਵਾਰ ਬੁੱਢੇ ਨਾਲੇ ਦੀ ਸਫਾਈ ਦੀ ਗੱਲ ਚੱਲੀ ਅਤੇ ਕਾਗਜ਼ਾਂ ਵਿੱਚ ਇਸਦੀ ਸਫਾਈ ਸ਼ੁਰੂ ਵੀ ਕੀਤੀ ਗਈ ਪਰ ਇਹ ਸਾਰੀਆਂ ਯੋਜਨਾਵਾਂ ਕਾਂਗਜ਼ਾਂ ਤੱਕ ਹੀ ਸੀਮਤ ਰਹਿ ਗਈਆਂ ਅਤੇ ਜ਼ਮੀਨੀ ਹਕੀਕਤ ਨਹੀਂ ਬਣ ਸਕੀਆਂ।ਇੱਥੇ ਵੀ ਦੱਸਣਯੋਗ ਹੈ ਕਿ ਮੌਜ਼ੂਦਾ ਪ੍ਰਾਜੈਕਟ ਤਹਿਤ ਦਰਿਆਵਾਂ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ 839 ਕਰੋੜ ਰੁਪਏ ਖਰਚ ਕਰਨ ਦੀ ਯੋਜਨਾ ਹੈ ਅਤੇ ਹਰ ਰੋਜ਼ 703 ਐਮਐਲਡੀ ਪਾਣੀ ਸਾਫ਼ ਕਰਨ ਦੀ ਤਜਵੀਜ਼ ਵੀ ਰੱਖੀ ਗਈ ਹੈ ਪਰ ਅਜਿਹਾ ਕਿਤੇ ਵੀ ਕੁਝ ਵਿਖਾਈ ਨਹੀਂ ਦੇ ਰਿਹਾ ਹੈ।