Monkeypox: ਕੋਰੋਨਾ ਵਾਇਰਸ ਤੋਂ ਬਾਅਦ ਹੁਣ ਇਕ ਹੋਰ ਵਾਇਰਸ ਮੰਕੀਪਾਕਸ ਨੇ ਲੋਕਾਂ ਦੇ ਨੱਕ ‘ਚ ਦੱਮ ਕਰ ਦਿੱਤਾ ਹੈ। ਅੰਮ੍ਰਿਤਸਰ ‘ਚ ਮੰਕੀਪਾਕਸ ਦਾ ਸ਼ੱਕੀ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਤੇ ਇਹ ਵੀ ਹਦਾਇਤ ਦਿੱਤੀ ਗਈ ਹੈ ਕਿ ਏਅਰਪੋਰਟ ‘ਤੇ ਆਉਣ ਵਾਲੇ ਯਾਤਰੀਆਂ ਦੀ ਜਾਂਚ ਜ਼ਰੂਰੀ ਬਣਾਈ ਜਾਵੇ। ਅੰਮ੍ਰਿਤਸਰ ਹਵਾਈ ਅੱਡੇ ‘ਤੇ ਅਟਾਰੀ ਵਿਖੇ ਪਹਿਲਾਂ ਤੋਂ ਤਾਇਨਾਤ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰ ਲੱਛਣਾਂ ਦੀ ਸੂਚੀ ਵੀ ਭੇਜੀ ਜਾ ਚੁੱਕੀ ਹੈ।
ਇਹ ਵੀ ਪੜ੍ਹੋ-5G: ਇਨ੍ਹਾਂ 13 ਸ਼ਹਿਰਾਂ ’ਚ ਸਭ ਤੋਂ ਪਹਿਲਾਂ ਸ਼ੁਰੂ ਹੋਵੇਗੀ 5G ਦੀ ਸੇਵਾ, ਪੜ੍ਹੋ ਪੂਰੀ ਲਿਸਟ
ਅੰਮ੍ਰਿਤਸਰ ਆਏ ਸ਼ੱਕੀ ਯਾਤਰੀ ਦੀ ਰਿਪੋਰਟ ਨੈਗੇਟਿਵ ਨਿਕਲੀ, ਉਸ ਨੇ ਦਿੱਲੀ ਤੋਂ ਪਾਜ਼ੇਟਿਵ ਯਾਤਰੀ ਨਾਲ ਸਫਰ ਕੀਤਾ ਸੀ, ਸਿਵਲ ਸਰਜਨ ਅੰਮ੍ਰਿਤਸਰ ਡਾ. ਚਰਨਜੀਤ ਸਿੰਘ ਅਨੁਸਾਰ ਸ਼ੱਕੀ ਯਾਤਰੀ ਨੂੰ ਕੁਆਰੰਟੀਨ ਕੀਤਾ ਗਿਆ ਹੈ। ਅੰਮ੍ਰਿਤਸਰ ਮੈਡੀਕਲ ਕਾਲਜ ‘ਚ ਟੀਮ ਤਿਆਰ ਹੈ ਨਮੂਨਿਆਂ ਦੀ ਹੋਵੇਗੀ ਜਾਂਚ, ਚਮੜੀ ਸਿਹਤ ਵਿਭਾਗ ਦੇ ਮੁਖੀ ਮੰਕੀਪਾਕਸ ਯਾਤਰੀਆਂ ਦੇ ਟੈਸਟ ਦੀ ਨਿਗਰਾਨੀ ਕਰਨਗੇ।
ਇਹ ਵੀ ਪੜ੍ਹੋ- Kabaddi Player Dead: ਵਿਰੋਧੀ ਟੀਮ ਦੇ ਪਾਲੇ ‘ਚ ਰੇਡ ਪਾਉਣ ਗਿਆ ਸੀ ਕਬੱਡੀ ਖਿਡਾਰੀ, ਲਾਈਵ ਮੈਚ ਦੌਰਾਨ ਹੀ ਮੌਤ (ਵੀਡੀਓ)