ਮਾਈਕ੍ਰੋਬਲਾਗਿੰਗ ਸਾਈਟ ਟਵਿੱਟਰ ਨੇ ਇਸ ਸਾਲ ਜੂਨ ਤਕ ਆਈ.ਟੀ. ਮੰਤਰਾਲਾ ਦੇ ਹੁਕਮਾਂ ’ਤੇ 1,122 ਯੂ.ਆਰ.ਐੱਲ. ਬਲਾਕ ਕੀਤੇ ਹਨ। ਇਸ ਦੀ ਜਾਣਕਾਰੀ ਬੁੱਧਵਾਰ ਨੂੰ ਰਾਜ ਮੰਤਰੀ ਇਲੈਕਟ੍ਰੋਨਿਕਸ ਅਤੇ ਆਈ.ਟੀ. ਲਈ ਰਾਜੀਵ ਚੰਦਰਸ਼ੇਖਰ ਨੇ ਲੋਕ ਸਭਾ ’ਚ ਇਕ ਸਵਾਲ ਦੇ ਲਿਖਤ ਜਵਾਬ ’ਚ ਦਿੱਤੀ।
ਇਹ ਵੀ ਪੜ੍ਹੋ- Maruti Suzuki:ਮਾਰੂਤੀ ਦੀ ਨਵੀਂ ਕਾਰ ਇਲੈਕਟ੍ਰਿਕ ਅਤੇ ਪੈਟਰੋਲ ‘ਤੇ ਵੀ ਚੱਲੇਗੀ !
ਇਹ ਕਾਰਵਾਈ ਕਿਸੇ ਸੋਸ਼ਲ ਮੀਡੀਆ ਦੇ ਸਾਈਟ ਨੂੰ ਸਾਰਿਆਂ ਲਈ ਸੁਰੱਖਿਅਤ ਅਤੇ ਜਵਾਬਦੇਹ ਯਕੀਨੀ ਕਰਨ ਦੇ ਉਦੇਸ਼ ਨਾਲ ਆਈ.ਟੀ. ਐਕਟ, 2000 ਦੀ ਧਾਰਾ 69ਏ ਦੀ ਵਿਵਸਥਾ ਤਹਿਤ ਹੋਈ ਹੈ। ਦੱਸ ਦੇਈਏ ਕਿ ਸਾਲ 2018 ’ਚ ਬਲਾਕ ਹੋਏ ਯੂ.ਆਰ.ਐੱਲ. ਦੀ ਗਿਣਤ 225, 2019 ’ਚ 1,041 ਅਤੇ 2021 ’ਚ 2,851 ਸੀ।
ਦੱਸ ਦੇਈਏ ਕਿ ਸੂਚਨਾ ਤਕਨੀਕੀ (ਆਈ.ਟੀ.) ਐਕਟ, 2000 ਦੀ ਧਾਰਾ 69ਏ ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨੀਕੀ ਮੰਤਰਾਲਾ ਨੂੰ ਭਾਰਤ ਦੀ ਪ੍ਰਭੂਸੱਤਾ ਅਤੇ ਅਖੰਡਤਾ, ਭਾਰਤ ਦੀ ਰੱਖਿਆ, ਰਾਜ ਦੀ ਸੁਰੱਖਿਆ ਦੇ ਹੱਕ ’ਚ ਕਿਸੇ ਵੀ ਕੰਪਿਊਟਰ ਸੰਸਥਾ ’ਚ ਸੂਚਨਾ ਨੂੰ ਬਲਾਕ ਕਰਨ ਦਾ ਅਧਿਕਾਰ ਦਿੰਦੀ ਹੈ।
ਇਹ ਵੀ ਪੜ੍ਹੋ- Google Street:ਗੂਗਲ ਨੇ ਭਾਰਤ ਵਿੱਚ ‘ਸਟ੍ਰੀਟ ਵਿਊ’ ਦੀ ਸ਼ੁਰੂਆਤ ਕੀਤੀ,ਪੜ੍ਹੋ ਖ਼ਬਰ ..
ਦੱਸ ਦੇਈਏ ਕਿ ਹਾਲ ਹੀ ’ਚ ਟਵਿੱਟਰ ਯੂਜ਼ਰਸ ਦੇ ਡਾਟਾ ਲੀਕ ਦੀ ਖਬਰ ਆਈ ਹੈ। ਟਵਿੱਟਰ ਦੇ ਕਰੀਬ 5.4 ਮਿਲੀਅਨ ਯਾਨੀ 54 ਲੱਖ ਯੂਜ਼ਰਸ ਦਾ ਨਿੱਜੀ ਡਾਟਾ ਵਿਕਰੀ ਲਈ ਉਪਲੱਬਧ ਕਰਵਾਇਆ ਗਿਆ ਸੀ। ਰੀ-ਸਟੋਰ ਪ੍ਰਾਈਵੇਸੀ ਦੀ ਇਕ ਰਿਪੋਰਟ ਮੁਤਾਬਕ, ਯੂਜ਼ਰਸ ਦੀ ਡਾਟਾ ਦੀ ਹੈਕਿੰਗ ਇਸੇ ਸਾਲ 2022 ’ਚ ਹੋਈ ਸੀ। ਦੱਸ ਦੇਈਏ ਕਿ ਇਹ ਡਾਟਾ ਲੀਕ ਉਸੇ ਬਗ ਕਾਰਨ ਹੋਇਆ ਹੈ ਜਿਸ ਲਈ ਬਗ ਬਾਊਂਟੀ ਪ੍ਰੋਗਰਾਮ ਤਹਿਤ zhirinovskiy ਨਾਂ ਦੇ ਹੈਕਰ ਨੂੰ ਟਵਿੱਟਰ ਨੇ 5,040 ਡਾਲਰ (ਕਰੀਬ 4,02,386 ਰੁਪਏ) ਦਿੱਤੇ ਸਨ।