ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਹਰਿਆਣੇ ‘ਚ ਭਾਜਪਾ ਅਤੇ ਜੇਜੇਪੀ ਆਗੂਆਂ ਦਾ ਵਿਰੋਧ ਲਗਾਤਰ ਜਾਰੀ ਹੈ ਇਸੇ ਕੜੀ ਤਹਿਤ ਅੱਜ ਯਮੁਨਾਨਗਰ ‘ਚ ਮੇਅਰ ਮਦਨ ਚੌਹਾਨ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨ ਪਿਆ। ਯਮੁਨਾਨਗਰ ‘ਚ ਖੇਡ ਮੰਤਰੀ ਸੰਦੀਪ ਸਿੰਘ ਦੀ ਦੁੱਖ ਨਿਵਾਰਣ ਕਮੇਟੀ ਦੀ ਮੀਟਿੰਗ ‘ਚ ਸ਼ਾਮਿਲ ਹੋਣ ਲਈ ਮੇਅਰ ਮਦਨ ਚੌਹਾਨ ਘਰੋਂ ਸੀ ਪਰ ਜਿਵੇਂ ਹੀ ਮੇਅਰ ਮਿੰਨੀ ਸਕੱਤਰੇਤ ਦੇ ਬਾਹਰ ਪਹੁੰਚੇ ਕਿਸਾਨਾਂ ਨੇ ਉਨਹਾਂ ਦਾ ਵਿਰੋਧ ਸ਼ੁਰੂ ਕਰ ਦਿੱਤਾ। ਕਿਸਾਨਾਂ ਇੰਨੀ ਵੱਡੀ ਗਿਣਤੀ ‘ਚ ਇਕੱਤਰ ਹੋ ਗਏ ਕਿ ਮੇਅਰ ਨੂੰ ਗੱਡੀ ਬੈਕ ਗੇਅਰ ‘ਚ ਪਾ ਕੇ ਮੁੜਨਾ ਪਿਆ। ਕਿਸਾਨਾਂ ਨੇ ਕਿਹਾ ਕਿ ਉਹ ਮੇਅਰ ਮਦਨ ਚੌਹਾਨ ਦਾ ਵਿਰੋਧ ਕਰਦੇ ਰਹਿਣਗੇ ਕਿਉੇਂਕਿ ਇਸ ਮੇਅਰ ਨੇ ਕਿਸਾਨੀ ਅੰਦੋਲਨ ਦੌਰਾਨ ਕਿਸਾਨ ਆਗੂਆਂ ਦੇ ਪੁਤਲੇ ਸਾੜੇ ਸੀ। ਕਿਸਾਨਾਂ ਨੇ ਕਿਹਾ ਕਿ ਅਜੇ ਤਾਂ ਅਸੀਂ ਮੇਅਰ ਨੂੰ ਜ਼ਿਲ੍ਹਾ ਸਕੱਤਰੇਤ ‘ਚ ਜਾਣ ਤੋਂ ਰੋਕਿਆ ਹੈ ਪਰ ਜੇ ਇਹ ਨਾ ਸੁਧਰਿਆ ਤਾਂ ਇਨ੍ਹਾਂ ਦਾ ਘਰੋਂ ਬਾਹਰ ਨਿਕਲਣਾ ਬੰਦ ਕਰ ਦੇਵਾਂਗੇ।