Sidhu moosewala murder case: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਲਈ 6 ਨਹੀਂ ਸਗੋਂ 9 ਸ਼ਾਰਪਸ਼ੂਟਰਸ ਤਿਆਰ ਕੀਤੇ ਸਨ।ਇਨ੍ਹਾਂ ‘ਚ ਮਨਦੀਪ ਸਿੰਘ ਉਰਫ਼ ਤੂਫਾਨ ਬਟਾਲਾ, ਮਨਪ੍ਰੀਤ ਸਿੰਘ ਉਰਫ਼ ਮਨੀ ਰਈਆ ਅਤੇ ਇੱਕ ਹੋਰ ਸ਼ੂਟਰ ਸ਼ਾਮਿਲ ਸੀ।ਇਹ ਤਿੰਨੋਂ ਮੂਸੇਵਾਲਾ ਦੀ ਰੇਕੀ ‘ਚ ਵੀ ਸ਼ਾਮਿਲ ਸੀ।29 ਮਈ ਨੂੰ ਮੂਸੇਵਾਲਾ ਦੇ ਕਤਲ ਤੋਂ ਪਹਿਲਾਂ ਉਨਾਂ੍ਹ ਨੇ ਕਤਲ ਦੇ ਕੋਰੋਲਾ ਮਾਡਿਊਲ ‘ਚ ਸ਼ਾਮਿਲ ਕੀਤਾ ਗਿਆ ਸੀ।
ਗੋਲਡੀ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਮੂਸੇਵਾਲਾ ਦੇ ਕਤਲ ਲਈ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂੰ ਦੇ ਨਾਲ ਜਾਣਗੇ।ਇਸ ਤੋਂ ਬਾਅਦ ਅਚਾਨਕ ਕਤਲ ਤੋਂ ਇੱਕ ਦਿਨ ਪਹਿਲਾਂ 28 ਮਈ ਨੂੰ ਗੋਲਡੀ ਬਰਾੜ ਨੇ ਇਨ੍ਹਾਂ ਨੂੰ ਕਿਹਾ ਕਿ ਉਹ ਵੱਖਰੀ ਗੱਡੀ ‘ਚ ਉੱਥੇ ਜਾਣ।ਉਹ ਜਗਰੂਪ ਰੂਪਾ ਅਤੇ ਮਨਪ੍ਰੀਤ ਮਨੂੰ ਨੂੰ ਕਵਰ ਦੇਣ।ਉਨ੍ਹਾਂ ਦੇ ਲਈ ਵੱਖ ਗੱਡੀ ਖੜੀ ਕੀਤੀ ਗਈ ਸੀ।
ਹਾਲਾਂਕਿ ਅਚਾਨਕ ਗੋਲਡੀ ਨੇ ਤਿੰਨਾਂ ਨੂੰ ਉਥੋਂ ਇਲਾਕਾ ਖਾਲੀ ਕਰਨ ਨੂੰ ਕਿਹਾ।ਮੰਨਿਆ ਜਾ ਰਿਹਾ ਹੈ ਕਿ ਮੂਸੇਵਾਲਾ ਦੇ ਨਾਲ ਸਕਿਓਰਿਟੀ ਨਾ ਹੋਣ ਕਾਰਨ ਅਤੇ ਸ਼ੂਟਰਸ ਨੂੰ ਇਸ ਹੱਤਿਆਕਾਂਡ ‘ਚ ਸ਼ਾਮਿਲ ਨਹੀਂ ਕੀਤਾ ਗਿਆ।
ਮੂਸੇਵਾਲਾ ਦੀ ਹੱਤਿਆ ਤੋਂ ਬਾਅਦ ਗੈਂਗਸਟਰ ਤੂਫਾਨ ਬਟਾਲਾ ਅਤੇ ਮਨੀ ਰਈਆ ਸੋਸ਼ਲ ਮੀਡੀਆ ‘ਤੇ ਸਫਾਈ ਦੇ ਰਹੇ ਹਨ।ਜਿਸ ‘ਚ ਉਹ ਕਹਿ ਰਹੇ ਹਨ ਕਿ ਉਨਾਂ ਦਾ ਮੂਸੇਵਾਲਾ ਹੱਤਿਆਕਾਂਡ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
ਦੋਵਾਂ ਹੀ ਗੈਂਗਸਟਰਾਂ ਜੱਗੂ ਭਗਵਾਨਪੁਰੀਆ ਦੇ ਖਾਸਮਖਾਸ ਹਨ। ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਮਾਮਲੇ ‘ਚ ਹੁਣ ਤਕ 6 ਸ਼ਾਰਪਸ਼ੂਟਰ ਦਾ ਚਿਹਰਾ ਬੇਨਕਾਬ ਹੋ ਚੁੱਕਾ ਹੈ।ਇਨ੍ਹਾਂ ‘ਚ ਪ੍ਰਿਅਵਰਤ ਫੌਜ਼ੀ, ਅੰਕਿਤ ਸੇਰਸਾ ਅਤੇ ਕਸ਼ਿਸ਼ ਨੂੰ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਗ੍ਰਿਫਤਾਰ ਕਰ ਚੁੱਕੀ ਹੈ।ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂੰ ਨੂੰ ਅੰਮ੍ਰਿਤਸਰ ‘ਚ ਐਨਕਾਊਂਟਰ ‘ਚ ਮਾਰ ਦਿੱਤਾ।ਛੇਵਾਂ ਸ਼ਾਰਪਸ਼ੂਟਰ ਦੀਪਕ ਮੁੰਡੀ ਅਜੇ ਫਰਾਰ ਹੈ।