ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਦੌਰਾਨ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਨਾਈਟ ਕਰਫਿਊ ਦੇ ਨਾਲ ਨਾਲ ਵੀਕਐਂਡ ਲੌਕਡਾਊਨ ਵੀ ਲਗਾਇਆ ਗਿਆ ਸੀ ਜਦੋਂ ਹੀ ਕੋਰੋਨਾ ਦੇ ਮਾਮਲਿਆ ‘ਚ ਗਿਰਾਵਟ ਆਈ ਉਦੋਂ ਤੋਂ ਚੰਡੀਗੜ੍ਹ ‘ਚ ਲਾਗੂ ਪਾਬੰਦੀਆਂ ਤੋਂ ਥੋੜੀ ਰਾਹਤ ਦਿੱਤੀ ਗਈ ਇਸ ਦੇ ਨਾਲ ਅੱਜ ਚੰਡੀਗੜ੍ਹ ‘ਚ ਐਤਵਾਰ ਦਾ ਲੌਕਡਾਊਨ ਵੀ ਹਟਾ ਦਿੱਤਾ ਗਿਆ ਹੈ | ਚੰਡੀਗੜ੍ਹ ਵਿੱਚ ਤਾਲਾਬੰਦੀ ਨਹੀਂ ਹੋਵੇਗੀ। ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਇਸ ਦਾ ਐਲਾਨ ਕੀਤਾ। ਇਹ ਐਲਾਨ ਸ਼ਹਿਰ ਵਿੱਚ ਕਰੋਨਾ ਵਾਇਰਸ ਪੀੜਤਾਂ ਦੀ ਗਿਣਤੀ ਵਿੱਚ ਭਾਰੀ ਗਿਰਾਵਟ ਦੇ ਮੱਦੇਨਜ਼ਰ ਕੀਤਾ ਗਿਆ। ਯੂਟੀ ਪ੍ਰਸ਼ਾਸਨ ਨੇ ਦੱਸਿਆ ਕਿ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਨੇ ਐਤਵਾਰ ਨੂੰ ਪਹਿਲਾਂ ਵਾਂਗ ਆਮ ਤਾਲਾਬੰਦੀ ਹਟਾਉਣ ਦਾ ਫੈਸਲਾ ਕੀਤਾ ਹੈ ਪਰ ਕਰਫਿਊ ਰਾਤ 10:30 ਵਜੇ ਤੋਂ ਸਵੇਰੇ 5 ਵਜੇ ਤੱਕ ਲਾਗੂ ਰਹੇਗਾ। ਸੁਖਨਾ ਝੀਲ ਸਵੇਰੇ 5 ਵਜੇ ਤੋਂ 9 ਵਜੇ ਅਤੇ ਸ਼ਾਮ 6 ਵਜੇ ਤੋਂ 8 ਵਜੇ ਤੱਕ ਜਨਤਾ ਲਈ ਖੁੱਲ੍ਹੇਗੀ।