ਦੱਖਣ-ਪੂਰਬੀ ਇੰਗਲੈਂਡ ਦੇ ਏਸੇਕਸ ਤੱਟ ਸਥਿਤ ਲੰਡਨ ਗੇਟਵੇ ’ਤੇ ਕੋਲੰਬੀਆ ਤੋਂ ਯਾਤਰਾ ਕਰਨ ਵਾਲੀ ਕਿਸ਼ਤੀ ’ਤੇ ਅੱਧੇ ਟਨ ਤੋਂ ਵੱਧ ਕਲਾਸ ਏ ਡਰੱਗ ਜ਼ਬਤ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਜਾਂਚਕਰਤਾਵਾਂ ਨੇ ਮੰਗਲਵਾਰ ਨੂੰ ਇੱਕ ਸ਼ਿਪਮੈਂਟ ਨੂੰ ਰੋਕਿਆ, ਜੋ ਕਿ ਨੀਦਰਲੈਂਡਜ ਨੂੰ ਜਾ ਰਿਹਾ ਸੀ।
ਜਾਣਕਾਰੀ ਮੁਤਾਬਕ ਗੱਤੇ ਦੇ ਡੱਬਿਆਂ ਵਿੱਚ ਕੇਲਿਆਂ ਦੇ ਨਾਲ-ਨਾਲ ਸੈਂਕੜੇ ਵੱਡੀਆਂ ਕੋਕੀਨ ਦੀਆਂ ਸਲੈਬਾਂ ਪਾਈਆਂ ਗਈਆਂ ਸਨ।
ਇਸ ਸਬੰਧੀ ਨੈਸ਼ਨਲ ਕ੍ਰਾਈਮ ਏਜੰਸੀ ਨੇ ਕਿਹਾ ਕਿ ਇੱਕ ਵਾਰ ਕੱਟਣ ਅਤੇ ਵੇਚੇ ਜਾਣ ’ਤੇ ਢੋਆ-ਢੁਆਈ ਦਾ ਯੂਕੇ ਸਟ੍ਰੀਟ ਮੁੱਲ 40 ਮਿਲੀਅਨ ਪੌਂਡ ਤੋਂ ਵੱਧ ਹੋਣਾ ਸੀ। ਐਨਸੀਏ ਸ਼ਾਖਾ ਦੇ ਸੰਚਾਲਨ ਮੈਨੇਜਰ ਐਡਮ ਬੇਰੀ ਨੇ ਇਸ ਕਾਰਵਾਈ ਨੂੰ ਨਸ਼ੇ ਦੇ ਵਪਾਰੀਆਂ ਲਈ ਵੱਡਾ ਝਟਕਾ ਦੱਸਿਆ ਹੈ।