ਵਿਆਹ ਤੋਂ ਬਾਅਦ ਪਹਿਲੀ ਸੀਐੱਮ ਭਗਵੰਤ ਮਾਨ ਆਪਣੇ ਜੱਦੀ ਪਿੰਡ ਸਤੌਜ ਵਿਖੇ ਆਪਣੀ ਪਤਨੀ ਡਾ. ਗੁਰਪ੍ਰੀਤ ਨਾਲ ਪਹੁੰਚੇ ਹਨ।ਮੁੱਖ ਮੰਤਰੀ ਭਗਵੰਤ ਮਾਨ ਤੇ ਪਤਨੀ ਗੁਰਪ੍ਰੀਤ ਕੌਰ ਦੇ ਸਵਾਗਤ ਲਈ ਪੂਰਾ ਪਿੰਡ ਪਹੁੰਚਿਆ।
ਪੂਰੇ ਪਿੰਡ ‘ਚ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਹੈ।ਪੂਰੇ ਪਿੰਡ ਦੇ ਲੋਕ ਨਵੀਂ ਵਿਆਹੀ ਜੋੜੀ ਨੂੰ ਆਸ਼ੀਰਵਾਦ ਦੇਣ ਪਹੁੰਚੇ ਹਨ।ਕਈ ਲੋਕ ਨਵੀਂ ਜੋੜੀ ਨਾਲ ਫੋਟੋਆਂ ਵੀ ਕਰਵਾ ਰਹੇ ਹਨ।ਸੀਐੱਮ ਮਾਨ ਦਾ ਪੁਰਾਣਾ ਘਰ ਬਹੁਤ ਵਧੀਆ ਟੈਂਟ ਲਗਾ ਕੇ ਸ਼ੰਗਾਰਿਆ ਗਿਆ ਹੈ।