ਮਰਹੂਮ ਸਿੱਧੂ ਮੂਸੇਵਾਲਾ ਹੱਤਿਆਕਾਂਡ ‘ਚ ਪੰਜਾਬ ਪੁਲਿਸ ਰਾਜਸਥਾਨ ਦੇ ਹਿਸਟ੍ਰੀਸ਼ੀਟਰ ਅਰਸ਼ਦ ਖਾਨ ਨੂੰ ਲੈ ਕੇ ਆਈ ਹੈ।ਉਸਨੂੰ ਚੁਰੂ ਦੀ ਜ਼ਿਲ੍ਹਾ ਜੇਲ੍ਹ ਤੋਂ ਲਿਆਂਦਾ ਗਿਆ ਹੈ।ਅਰਸ਼ਦ ਖਾਨ ਨੂੰ ਮਾਨਸਾ ਲਿਆ ਕੇ ਕੋਰਟ ‘ਚ ਪੇਸ਼ ਕਰ ਕੇ ਪੁਲਿਸ ਰਿਮਾਂਡ ਲਿਆ ਜਾਵੇਗਾ।ਪੰਜਾਬ ਪੁਲਿਸ ਮੁਤਾਬਕ ਅਰਸ਼ਦ ਖਾਨ ਨੇ ਮੂਸੇਵਾਲਾ ਦੇ ਕਤਲ ਲਈ ਸ਼ਾਰਪਸ਼ੂਟਰ ਨੂੰ ਬੋਲੈਰੋ ਦਿੱਤੀ ਸੀ।
ਇਸੇ ਬੋਲੈਰੋ ਦਾ ਕਤਲ ‘ਚ ਵਰਤੋਂ ਕੀਤੀ ਗਈ।ਉਸ ਨੇ ਕਿਸ ਦੇ ਜ਼ਰੀਏ ਬੋਲੇਰੌ ਕਾਤਲਾਂ ਤੱਕ ਪਹੁੰਚਾਈ ਇਸਦੇ ਬਾਰ ‘ਚ ਉਸ ਤੋਂ ਪੁੱਛਗਿੱਛ ਹੋਵੇਗੀ।ਪੰਜਾਬ ‘ਚ ਪੁਲਿਸ ਦੇ ਸੂਤਰਾਂ ਮੁਤਾਬਕ ਬੋਲੈਰੋ ਫਰਵਰੀ ‘ਚ ਹਰਿਆਣਾ ਦੇ ਫਤਿਹੇਬਾਦ ‘ਚ ਆ ਗਈ ਸੀ।ਇਸ ਨੂੰ ਸਾਰਦਾਰਸ਼ਹਿਰ ਤੋਂ ਹਿਸਟਰੀਸ਼ੀਟਰ ਅਰਸ਼ਦ ਖਾਨ ਨੇ ਭਿਜਵਾਇਆ ਸੀ।ਇਸ ਬੋਲੈਰੋ ‘ਚ ਹਰਿਆਣਾ ਦੇ ਸ਼ਾਰਪਸ਼ੂਟਰ ਪ੍ਰਿਅਵਰਤ ਫੌਜ਼ੀ, ਅੰਕਿਤ ਸੇਰਸਾ, ਕਸ਼ਿਸ਼ ਅਤੇ ਦੀਪਕ ਮੁੰਡੀ ਸਵਾਰ ਸਨ।
ਜਿਨ੍ਹਾਂ ਨੇ 29 ਮਈ ਨੂੰ ਮਾਨਸਾ ‘ਚ ਮੂਸੇਵਾਲਾ ਦਾ ਕਤਲ ਕਰ ਦਿੱਤਾ।ਮੂਸੇਵਾਲਾ ਦੇ ਕਤਲ ‘ਚ ਵਰਤੀ ਬੋਲੈਰੋ ਦਾ ਕਨੈਕਸ਼ਨ ਰਾਜਸਥਾਨ ਦੇ ਰੋਹਿਤ ਗੋਦਾਰਾ ਗੈਂਗ ਨਾਲ ਵੀ ਜੁੜਿਆ ਹੋਇਆ ਹੈ।ਸੂਤਰਾਂ ਮੁਤਾਬਕ ਬੋਲੈਰੋ ਨੂੰ ਫਰਵਰੀ ਮਹੀਨੇ ‘ਚ ਹੀ ਖਰੀਦਿਆ ਗਿਆ ਸੀ।ਰੋਹਿਤ ਗੋਦਾਰਾ ਨੇ ਹੀ ਬੋਲੈਰੋ ਆਪਣੇ ਗੁਰਗੇ ਰਾਹੀਂ ਖਰੀਦੀ ਸੀ।ਜਿਸ ਨੂੰ ਸਰਦਾਰਸ਼ਹਿਰ ਦੇ ਹਿਸ਼ਟਰੀਸ਼ੀਟਰ ਅਰਸ਼ਦ ਖਾਨ ਤੱਕ ਪਹੁੰਚਾਇਆ ਗਿਆ।ਖਾਨ ਰਾਹੀਂ ਇਹ ਬੋਲੈਰੋ ਫਤਿਹੇਬਾਦ ‘ਚ ਸ਼ਾਰਪਸ਼ੂਟਰ ਤੱਕ ਪਹੁੰਚੀ।ਇਸ ‘ਚ ਗੋਦਾਰਾ ਗੈਂਗ ਦੇ ਗੈਂਗਸਟਰ ਦਾਨਾਰਾਮਨ ਦੀ ਭੂਮਿਕਾ ਵੀ ਸ਼ੱਕੀ ਹੈ।