Farmer Protest: ਪੰਜਾਬ ‘ਚ ਕਿਸਾਨ ਸੰਗਠਨਾਂ ਦਾ ਅੱਜ ਹੋਣ ਵਾਲਾ ਚੱਕਾ ਜਾਮ ਮੁਲਤਵੀ ਹੋ ਗਿਆ ਹੈ।ਇਸ ਨੂੰ ਲੈ ਕੇ ਦੇਰ ਰਾਤ ਚੰਡੀਗੜ੍ਹ ਸਥਿਤ ਪੰਜਾਬ ਭਵਨ ‘ਚ ਕਿਸਾਨ ਨੇਤਾਵਾਂ ਦੀ ਸੀਐੱਮ ਭਗਵੰਤ ਮਾਨ ਦੇ ਨਾਲ ਮੀਟਿੰਗ ਹੋਈ।ਜਿਸ ਤੋਂ ਬਾਅਦ ਸਰਕਾਰ ਨੇ ਭਰੋਸਾ ਦਿੱਤਾ ਕਿ 7 ਸਤੰਬਰ ਤੱਕ ਗੰਨੇ ਦੀ ਬਕਾਇਆ ਪੇਮੇਂਟ ਦੇ ਦਿੱਤੀ ਜਾਵੇਗੀ।ਪ੍ਰਾਈਵੇਟ ਮਿਲਰ ਵੀ ਇਸ ਤਾਰੀਕ ਤੱਕ ਬਕਾਏ ਦੀ ਅਦਾਇਗੀ ਕਰਨਗੇ।
ਸੀਐੱਮ ਭਗਵੰਤ ਮਾਨ ਨੇ ਕਿਹਾ ਕਿ ਇਕੱਲੇ ਫਗਵਾੜਾ ਦੀ ਮਿੱਲ ਦਾ 72 ਕਰੋੜ ਬਕਾਇਆ ਹੈ।20 ਕਰੋੜ ਦੀ ਉਹ ਜ਼ਮੀਨ ਦੇ ਚੁੱਕੇ ਹਨ।ਉਸ ਨੂੰ ਨੀਲਾਮ ਕਰ ਕੇ ਪੈਸਾ ਦੇਣਗੇ।8 ਕਰੋੜ ਉਨ੍ਹਾਂ ਦਾ ਚੀਨੀ ਦਾ ਸਟਾਕ ਬਚਿਆ ਹੋਇਆ ਹੈ।
ਉਸਦੇ ਮਾਲਿਕ ਇੰਗਲੈਂਡ ਭੱਜ ਚੁੱਕੇ ਹਨ।ਇਸਦੇ ਲਈ ਕੇਂਦਰ ਨੂੰ ਚਿੱਠੀ ਲਿਖਣਗੇ।ਉਨ੍ਹਾਂ ‘ਤੇ ਕਾਰਵਾਈ ਵੀ ਹੋਵੇਗੀ।ਮੀਟਿੰਗ ਤੋਂ ਬਾਅਦ ਕਿਸਾਨਾਂ ਨੇ ਕਿਹਾ ਕਿ 7 ਸਤੰਬਰ ਨੂੰ ਫਿਰ ਸਰਕਾਰ ਤੋਂ ਮੀਟਿੰਗ ਹੋਵੇਗੀ।ਮੰਗਾਂ ਪੂਰੀਆਂ ਨਾ ਹੋਈਆਂ ਤਾਂ ਫਿਰ ਅੱਗੇ ਫੈਸਲਾ ਲਿਆ ਜਾਵੇਗਾ।