ਜੀਐੱਮਸੀਐੱਚ-32 ਦੇ ਬਾਅਦ ਹੁਣ ਪੀਜੀਆਈ ਨੇ ਵੀ ਪ੍ਰਧਾਨ ਮੰਤਰੀ ਆਯੁਸ਼ਮਾਨ ਜਨ ਰੋਗ ਯੋਜਨਾ ਤਹਿਤ ਪੰਜਾਬ ਦੇ ਮਰੀਜ਼ਾਂ ਦਾ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ ਹੈ।ਕਾਰਨ ਹੈ-ਪੰਜਾਬ ਸਰਕਾਰ ਵਲੋਂ ਪੀਜੀਆਈ ਨੂੰ 21 ਦਸੰਬਰ 2021 ਤੋਂ ਮਰੀਜਾਂ ਦੇ ਇਲਾਜ ਦੇ 16 ਕਰੋੜ ਰੁਪਏ ਦਾ ਭੁਗਤਾਨ ਨਾ ਕਰਨਾ।ਇਸ ਤੋਂ ਪਹਿਲਾਂ 1 ਅਪ੍ਰੈਲ ਤੋਂ ਜੀਐਮਸੀਐੱਚ ਨੇ 2.20 ਕਰੋੜ ਦਾ ਭੁਗਤਾਨ ਨਾ ਮਿਲਣ ‘ਤੇ ਪੰਜਾਬ ਦੇ ਮਰੀਜ਼ਾਂ ਦਾ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ ਹੈ।ਪੀਜੀਆਈ ਪ੍ਰਬੰਧਨ ਦਾ ਕਹਿਣਾ ਹੈ ਕਿ ਪੰਜਾਬ ਤੋਂ ਔਸਤਨ ਹਰ ਮਹੀਨੇ 1200 ਤੋਂ 1400 ਮਰੀਜ਼ ਇਸ ਯੋਜਨਾ ਦੇ ਤਹਿਤ ਇਲਾਜ ਕਰਵਾਉਣ ਆਉਂਦੇ ਹਨ।ਪੀਜੀਆਈ ਮਰੀਜਾਂ ਦਾ ਇਲਾਜ ਕਰ ਰਿਹਾ ਸੀ।
ਨਾਲ ਹੀ ਪੰਜਾਬ ਹੈਲਥ ਅਥਾਰਿਟੀ ਤੋਂ ਵਾਰ ਵਾਰ ਪੇਮੇਂਟ ਕਰਨ ਦੇਲਈ ਰਿਮਾਂਇੰਡਰ ਭੇਜ ਰਿਹਾ ਸੀ ਪਰ ਪੰਜਾਬ ਸਰਕਾਰ ਨੇ ਪੀਜੀਆਈ ਦੀ ਨਹੀਂ ਸੁਣੀ।ਲਿਹਾਜ਼ਾ ਪੀਜੀਆਈ ਨੇ 1 ਅਗਸਤ ਤੋਂ ਇਸ ਯੋਜਨਾ ਦੇ ਤਹਿਤ ਪੰਜਾਬ ਤੋਂ ਆਉਣ ਵਾਲੇ ਮਰੀਜ਼ਾਂ ਦਾ ਇਲਾਜ ਕਰਨ ਤੋਂ ਇਨਕਾਰ ਕਰ ਦਿੱਤਾ ਹੈ।ਪੀਜੀਆਈ ਪ੍ਰਬੰਧਨ ਦਾ ਕਹਿਣਾ ਹੇ ਕਿ ਇਸ ਮੁੱਦੇ ਨੂੰ ਲੈ ਕੇ ਪੰਜਾਬ ਦੇ ਸੀਨੀਅਰ ਹੈਲਥ ਆਫੀਸ਼ੀਅਲਸ ਨਾਲ ਕਈ ਵਾਰ ਮੀਟਿੰਗ ਕੀਤੀ ਅਤੇ ਲੈਟਰ ਵੀ ਭੇਜੇ, ਪਰ ਉਨਾਂ੍ਹ ਨੇ ਕੋਈ ਜਵਾਬ ਨਹੀਂਦਿੱਤਾ।
ਆਯੁਸ਼ਮਾਨ ਯੋਜਨਾ ਦੇ ਤਹਿਤ ਅੇਨਰੋਲਡ ਮਰੀਜ਼ ਦਾ ਪੰਜ ਲੱਖ ਤੱਕ ਦਾਇਲਾਜ ਮੁਫਤ ਹੁੰਦਾ ਹੈ।ਪੀਜੀਆਈ ‘ਚ ਅਜਿਹੇ ਗਰੀਬ ਮਰੀਜ਼ ਜਿਨ੍ਹਾਂ ਨੂੰ ਕ੍ਰਾਨਿਕ ਡਿਜ਼ੀਜ਼ ਹਨ ਉਹ ਇਲਾਜ ਦੇ ਲਈ ਆਉਂਦੇ ਹਨ।ਇੱਥੋਂ ਤੱਕ ਕਿ ਇਸ ਯੋਜਨਾ ਦੇ ਤਹਿਤ ਕੈਂਸਰ ਦੇ ਮਰੀਜ਼ਾਂ ਦੀ ਕੀਮੋਥੈਰੇਪੀ ਵੀ ਕੀਤੀ ਜਾਂਦੀ ਹੈ।ਕੀਮੋਥੈਰੇਪੀ 21 ਦਿਨ ਦੇ ਬਾਅਦ ਕਰਵਾਉਣੀ ਹੁੰਦੀ ਹੈ।ਜੇਕਰ ਸਰਕਾਰ ਵਲੋਂ ਪੈਸੇ ਨਹੀਂ ਆਉਂਦੇ ਅਤੇ ਮਰੀਜ ਦੀ ਥੈਰੇਪੀ ਨਹੀਂ ਹੋਵੇਗੀ ਤਾਂ ਮਰੀਜਾਂ ਦੀ ਜਾਨ ਜਾ ਸਕਦੀ ਹੈ।
31 ਮਈ ਨੂੰ ਭੁਗਤਾਨ ਕਰਨ ਦਾ ਕੀਤਾ ਸੀ ਵਾਅਦਾ
ਜੀਅੇੱਮਸੀਐੱਚ-32 ਦੇ ਮੈਡੀਕਲ ਸੁਪਰੀਟੇਡੈਂਟ ਪ੍ਰੋ.ਸੁਧੀਰ ਗਰਗ ਕਹਿੰਦੇ ਹਨ ਕਿ 2.20 ਕਰੋੜ ਦੇ ਭੁਗਤਾਨ ਲਈ ਪੰਜਾਬ ਸਰਕਾਰ ਨੂੰ ਵਾਰ ਵਾਰ ਲਿਖਿਆ ਗਿਆ।ਪੰਜਾਬ ਸਰਕਾਰ ਦੇ ਹੈਲਥ ਡਿਪਾਰਟਮੈਂਟ ਨੇ 31 ਮਈ ਨੂੰ ਇਹ ਭੁਗਤਾਨ ਕਰਨ ਦਾ ਭਰੋਸਾ ਦਿਵਾਇਆ ਸੀ।ਪਰ ਪੰਜਾਬ ਸਰਕਾਰ ਨੇ ਅਗਸਤ ਦਾ ਮਹੀਨਾ ਸ਼ੁਰੂ ਹੋਣ ਤੱਕ ਆਪਣਾ ਇਹ ਵਾਅਦਾ ਪੂਰਾ ਨਹੀਂ ਕੀਤਾ।ਪ੍ਰੋ. ਗਰਗ ਨੇ ਦੱਸਿਆ ਕਿ ਇਸ ਯੋਜਨਾ ਦੇ ਤਹਿਤ ਪੰਜਾਬ ਤੋਂ 60 ਫੀਸਦੀ ਮਰੀਜ਼ ਇਲਾਜ ਦੇ ਲਈ ਆਉਂਦੇ ਹਨ।ਅਸੀਂ ਤਾਂ ਇਲਾਜ ਕਰਨਾ ਚਾਹੁੰਦੇ ਹਾਂ ਪਰ ਪੈਸੇ ਨਹੀਂ ਆਉਣਗੇ ਤਾਂ ਸਾਨੂੰ ਵੀ ਤਾਂ ਕੇਂਦਰ ਸਰਕਾਰ ਨੂੰ ਜਵਾਬ ਦੇਣਾ ਹੁੰਦਾ ਹੈ।