ਭਲਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੰਚਰਾਸ਼ਟਰੀ ਯੋਗ ਦਿਵਸ ਮੌਕੇ ਦੇਸ਼ ਨੂੰ ਸਵੇਰੇ 6 :30 ਵਜੇ ਸੰਬੋਧਨ ਕਰਨਗੇ |ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਅਤੇ ਇਕੱਠਾਂ ਵਾਲੀਆਂ ਗਤੀਵਿਧੀਆਂ ਤੇ ਲਗਾਈਆਂ ਗਈਆਂ ਪਾਬੰਦੀਆਂ ਦੇ ਨਤੀਜੇ ਵਜੋਂ ਅੰਤਰਰਾਸ਼ਟਰੀ ਯੋਗ ਦਿਵਸ (ਆਈਡੀਵਾਈ), 2021 ਪ੍ਰਧਾਨ ਮੰਤਰੀ ਦੇ ਸੰਬੋਧਨ ਦੀਆਂ ਝਲਕੀਆਂ ਨਾਲ ਇਕ ਟੈਲੀਵਾਜ਼ੀਡ ਲੀਡ ਪ੍ਰੋਗਰਾਮ ਹੋਵੇਗਾ। ਦੂਰਦਰਸ਼ਨ ਦੇ ਸਾਰੇ ਚੈਨਲਾਂ ਤੇ ਸਵੇਰੇ 6.30 ਦੇ ਨਿਰਧਾਰਤ ਸਮੇਂ ਤੋਂ ਸ਼ੁਰੂ ਹੋਣ ਵਾਲੇ ਇਸ ਸਮਾਰੋਹ ਵਿਚ ਆਯੁਸ਼ ਲਈ ਰਾਜ ਮੰਤਰੀ ਸ਼੍ਰੀ ਕਿਰੇਨ ਰਿਜੇਜੂ ਦਾ ਸੰਬੋਧਨ ਵੀ ਸ਼ਾਮਿਲ ਹੋਵੇਗਾ ਅਤੇ ਮੋਰਾਰ ਜੀ ਦੇਸਾਈ ਨੈਸ਼ਨਲ ਇੰਸਟੀਚਿਊਟ ਆਫ ਯੋਗਾ ਵਲੋਂ ਯੋਗ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ।