ਆਮ ਆਦਮੀ ਪਾਰਟੀ ਪੰਜਾਬ ਕਿਸਾਨ ਵਿੰਗ ਦੇ ਪ੍ਰਧਾਨ ਕੁਲਤਾਰ ਸਿੰਘ ਸੰਧਵਾ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕੈਪਟਨ ਸਰਕਾਰ ‘ਤੇ ਨਿਸ਼ਾਨੇ ਸਾਧੇ ਕਿਹਾ ਕਿ ਕੈਪਟਨ ਕੇਵਲ ਕਾਂਗਰਸੀਆਂ ਨਹੀਂ, ਪੰਜਾਬੀ ਵਾਸੀਆਂ ਦੇ ਮੁੱਖ ਮੰਤਰੀ ਹਨ | ਕੈਪਟਨ ਵਾਅਦੇ ਸਾਰੇ ਪੰਜਾਬ ਨਾਲ ਕਰਦੇ ਹਨ ਪਰ ਨੌਕਰੀ ਕੇਵਲ ਵਿਧਾਇਕ ਦੇ ਪੁੱਤਰਾਂ ਨੂੰ ਦਿੰਦੇ ਹਨ| ਇਸ ਦੇ ਨਾਲ ਹੀ ਉਨਾਂ ਕਿਹਾ ਕਿਹਾ ਕਿ ਇਸ ਦੇ ਵਿਰੋਧ ‘ਚ ਆਮ ਆਦਮੀ ਪਾਰਟੀ ਵਿਧਾਨ ਸਭਾ ਤੱਕ ਸੰਘਰਸ਼ ਕਰੇਗੀ |
ਕੁਲਤਾਰ ਸੰਧਵਾ ਅਤੇ ਵਿਧਾਇਕ ਜੈ ਕਿਸ਼ਨ ਰੋੜੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਪਣੀ ਸਰਕਾਰ ਬਚਾਉਣ ਲਈ ਸਾਰੇ ਨਿਯਮਾ ਨੂੰ ਛੱਡ ਕੇ ਰੁੱਸੇ ਵਿਧਾਇਕਾਂ ਨੂੰ ਨੌਕਰੀ ਦਾ ਲਾਲਚ ਦੇ ਮਨਾ ਰਹੇ ਹਨ | ਇਸ ਦੇ ਨਾਲ ਹੀ ਉਨਾਂ ਕਿਹਾ ਕਿ ਦੇਸ਼ ਦੇ ਵਿੱਚ ਬਹੁਤ ਸਾਰੇ ਅਜਿਹੇ ਪਰਿਵਾਰ ਨੇ ਜਿੰਨਾ ਨੇ ਆਪਣੇ ਪਰਿਵਾਰਕ ਮੈਂਬਰ ਖੋਏ ਹਨ ਪਰ ਸਰਕਾਰ ਨੂੰ ਉਨ੍ਹਾਂ ਦਾ ਕਦੇ ਖਿਆਲ ਨਹੀਂ ਆਉਂਦਾ |
ਕੁਲਤਾਰ ਸੰਧਵਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਚਿਤਾਵਨੀ ਦਿੱਤੀ ਕਿ ਉਹ ਗੈਰ ਕਾਨੂੰਨੀ ਅਤੇ ਨਿਯਮਾ ਉਲਟ ਦਿੱਤੀਆਂ ਗਈਆਂ ਨੌਕਰੀਆਂ ਨੂੰ ਤੁਰੰਤ ਰੱਦ ਕਰਨ ਨਹੀਂ ਤਾਂ ਆਮ ਆਦਮੀ ਪਾਰਟੀ ਇਸ ਚੀਜ ਦਾ ਸਖਤ ਵਿਰੋਧ ਕਰੇਗੀ |ਇਸ ਦੇ ਨਾਲ ਹੀ ਉਨਾਂ ਕਿਹਾ ਕਿ ਜੋ ਵੀ ਇਸ ਚੀਜ ਖਿਲਾਫ ਅਵਾਜ ਉਠਾ ਰਿਹਾ ਹੈ ਉਹ ਖੁੱਲ੍ਹ ਕੇ ਗੱਲ ਕਰੇ ਨਹੀਂ ਤਾਂ ਇਸ ਨੂੰ ਸਿਰਫ ਰਾਜਨੀਤੀ ਹੀ ਸਮਝਿਆ ਜਾਵੇਗਾ | ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਨੇ ਕਿਹਾ ਕਿ ਕੈਪਟਨ ਸਰਕਾਰ ਨੂੰ ਕੇਵਲ ਅਮੀਰ ਲੋਕਾਂ ਦੇ ਤਰਸ ਆਉਂਦਾ ਕਿਉਂ ਨਹੀਂ ਉਹ ਆਮ ਲੋਕਾਂ ਦਾ ਧਿਆਨ ਰੱਖਦੇ |