ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਕੋਟਕਪੂਰਾ ਗੋਲੀਕਾਂਡ ਮਾਮਲੇ ਦੀ ਜਾਂਚ ਲਈ ਨਵੀਂ SIT ਵੱਲੋਂ ਸੱਦਿਆ ਗਿਆ ਜਿਸ ਤੋਂ ਬਾਅਦ ਪੁੱਛਗਿੱਛ ਲਈ ਸਹਿਮਤੀ ਬਣ ਗਈ ਪਰ ਪ੍ਰਕਾਸ਼ ਸਿੰਘ ਬਾਦਲ ਦੀ ਸਿਹਤ ਠੀਕ ਨਾ ਹੋਣ ਕਾਰਨ ਉਨਾਂ ਦੇ ਚੰਡੀਗੜ੍ਹ ਵਾਲੇ ਘਰ ਪੁੱਛਗਿੱਛ ਹੋਵੇਗੀ | ਭਲਕੇ SIT ਵੱਲੋਂ ਪ੍ਰਕਾਸ਼ ਸਿੰਘ ਬਾਦਸ ਦੀ ਚੰਡੀਗੜ੍ਹ ਰਿਹਾਇਸ਼ ਤੇ ਪੁੱਛਗਿੱਛ ਹੋਵੇਗੀ | ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਤੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਕਿ ਵੱਡੇ ਬਾਦਲ ਦੀ ਸਿਹਤ ਠੀਕ ਨਹੀਂ ਪਰ ਫਿਰ ਵੀ ਉਹ ਗੱਲਬਾਤ ਲਈ ਤਿਆਰ ਹਨ |ਹਾਲਾਂਕਿ ਧਾਰਾ 160 ਦੇ ਸਮਨਾ ਅਨੁਸਾਰ 16 ਸਾਲ ਤੋਂ ਘੱਟ ਬੱਚੇ ਅਤੇ 60 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਤੋਂ ਪੁਲਿਸ ਸਟੇਸ਼ਨ ਨਹੀ ਬਲਕਿ ਉਸ ਦੇ ਘਰ ਪੁੱਛਗਿੱਛ ਹੋਣੀ ਚਾਹੀਦੀ ਹੈ | ਜਾਣਕਾਰੀ ਅਨੁਸਾਰ ਬਾਦਲ ਦੀ ਪੁੱਛਗਿੱਚ ਸਮੇਂ ਉਨ੍ਹਾਂ ਦੇ ਕਾਨੂੰਨੀ ਸਲਾਹਕਾਰ ਵੀ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਮੌਜੂਦ ਰਹਿਣਗੇ |