ਚੰਡੀਗੜ੍ਹ-ਮਨਾਲੀ ਹਾਈਵੇਅ ਅੱਜ ਮੰਡੀ ’ਚ ਢਿੱਗਾਂ ਡਿੱਗਣ ਕਾਰਨ ਆਵਾਜਾਈ ਲਈ ਬੰਦ ਹੋ ਗਿਆ
ਮੁਤਾਬਕ ਜ਼ਮੀਨ ਖਿਸਕਣ ਕਾਰਨ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਕੁੱਲੂ ਤੋਂ ਮੰਡੀ ਆਉਣ ਵਾਲੇ ਜਾਂ ਮੰਡੀ ਵਾਲੇ ਪਾਸੇ ਤੋਂ ਕੁੱਲੂ ਜਾਣ ਵਾਲੇ ਵੱਡੀ ਗਿਣਤੀ ਵਾਹਨ ਫਸ ਗਏ।
ਪੁਲਿਸ ਨੇ ਹਲਕੇ ਵਾਹਨਾਂ ਨੂੰ ਮੰਡੀ ਤੋਂ ਕੁੱਲੂ ਵਿਚਕਾਰ ਮੰਡੀ-ਕਤੌਲਾ-ਕੁੱਲੂ ਮਾਰਗ ਰਾਹੀਂ ਮੋੜ ਦਿੱਤਾ ਹੈ। ਇਹ ਸੜਕ ਹਲਕੇ ਵਾਹਨਾਂ ਦੀ ਆਵਾਜਾਈ ਲਈ ਹੀ ਢੁੱਕਵੀਂ ਹੈ।
ਭਾਰੀ ਵਾਹਨਾਂ ਦੀ ਆਵਾਜਾਈ ਨੂੰ ਮੰਡੀ ਤੋਂ ਅੱਗੇ ਕੁੱਲੂ ਵੱਲ ਅਤੇ ਪੰਡੋਹ ਤੋਂ ਅੱਗੇ ਕੁੱਲੂ ਵਾਲੇ ਪਾਸੇ ਤੋਂ ਮੰਡੀ ਵੱਲ ਜਾਣ ‘ਤੇ ਰੋਕ ਲਗਾ ਦਿੱਤੀ ਗਈ ਹੈ।