ਭਾਰਤ ਦੇ ਚੋਟੀ ਦੇ ਪਹਿਲਵਾਨ ਬਜਰੰਗ ਪੂਨੀਆ ਨੇ ਸ਼ੁੱਕਰਵਾਰ ਨੂੰ ਕੈਨੇਡਾ ਦੇ ਲੈਕੇਨ ਮੈਕਨੀਲ ਨੂੰ ਹਰਾ ਕੇ ਰਾਸ਼ਟਰਮੰਡਲ ਖੇਡਾਂ 2022 ‘ਚ ਸੋਨ ਤਮਗਾ ਜਿੱਤਿਆ। ਗੋਲਡ ਕੋਸਟ 2018 ਖੇਡਾਂ ਦੇ ਸੋਨ ਤਗ਼ਮਾ ਜੇਤੂ ਬਜਰੰਗ ਨੇ ਪੁਰਸ਼ਾਂ ਦੇ 65 ਕਿਲੋਗ੍ਰਾਮ ਭਾਰ ਵਰਗ ਵਿੱਚ ਇੱਕਤਰਫ਼ਾ ਫਾਈਨਲ ਵਿੱਚ ਮੈਕਨੀਲ ਨੂੰ 9-2 ਨਾਲ ਹਰਾਇਆ। ਰਾਸ਼ਟਰਮੰਡਲ ਖੇਡਾਂ ਦੇ ਇਤਿਹਾਸ ’ਚ ਬਜਰੰਗ ਦਾ ਇਹ ਤੀਜਾ ਤਮਗਾ ਹੈ। ਟੋਕੀਓ ਓਲੰਪਿਕ 2020 ਦੇ ਕਾਂਸੀ ਤਮਗਾ ਜੇਤੂ ਬਜਰੰਗ ਨੇ ਮੈਚ ਦੀ ਸ਼ੁਰੂਆਤ ਤੋਂ ਹੀ ਮੈਕਨੀਲ ‘ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ, ਜਦਕਿ ਮੈਕਨੀਲ ਉਸ ਦੇ ਸਾਹਮਣੇ ਬੇਅਸਰ ਨਜ਼ਰ ਆਏ।
ਇਸ ਜਿੱਤ ਨਾਲ ਭਾਰਤ ਨੇ ਰਾਸ਼ਟਰਮੰਡਲ ਖੇਡਾਂ ਵਿੱਚ 6 ਸੋਨ ਤਗਮੇ ਜਿੱਤ ਲਏ ਹਨ। ਦੂਜੇ ਪਾਸੇ ਕੁਸ਼ਤੀ ਵਿੱਚ ਭਾਰਤ ਦਾ ਇਹ ਦੂਜਾ ਤਮਗਾ ਹੈ, ਜਦਕਿ ਪਹਿਲਾ ਤਗ਼ਮਾ ਅੰਸ਼ੂ ਮਲਿਕ (ਚਾਂਦੀ) ਨੇ ਔਰਤਾਂ ਦੇ 57 ਕਿਲੋ ਵਿੱਚ ਜਿੱਤਿਆ।