ਭਾਰਤੀ ਪਹਿਲਵਾਨ ਸਾਕਸ਼ੀ ਮਲਿਕ ਨੇ ਰਾਸ਼ਟਰਮੰਡਲ ਖੇਡਾਂ 2022 ਦੇ ਮਹਿਲਾ 62 ਕਿਲੋ ਵਰਗ ’ਚ ਕੈਨੇਡੀਅਨ ਐਨਾ ਪੌਲਾ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ ਹੈ। ਰਾਸ਼ਟਰਮੰਡਲ ਖੇਡਾਂ ’ਚ ਸਾਕਸ਼ੀ ਦਾ ਇਹ ਤੀਜਾ ਤਮਗਾ ਹੈ। ਉਹ ਇਸ ਤੋਂ ਪਹਿਲਾਂ 2014 ’ਚ ਚਾਂਦੀ, 2018 ’ਚ ਕਾਂਸੀ ਦਾ ਤਮਗਾ ਜਿੱਤ ਚੁੱਕੀ ਹੈ ਪਰ ਇਸ ਵਾਰ ਉਨ੍ਹਾਂ ਨੇ ਚੰਗਾ ਪ੍ਰਦਰਸ਼ਨ ਕਰਦਿਆਂ ਸੋਨ ਤਮਗਾ ਜਿੱਤਿਆ। ਹਾਲਾਂਕਿ ਫਾਈਨਲ ਮੈਚ ਇੰਨਾ ਆਸਾਨ ਨਹੀਂ ਸੀ। ਕੈਨੇਡੀਅਨ ਪਹਿਲਵਾਨ ਪਹਿਲੇ ਗੇੜ ਤੱਕ 4-0 ਨਾਲ ਅੱਗੇ ਸੀ ਪਰ ਸਾਕਸ਼ੀ ਨੇ ਦੂਜੇ ਦੌਰ ’ਚ ਉਸ ਨੂੰ ਪਛਾੜ ਕੇ ਸੋਨ ਤਮਗਾ ਜਿੱਤ ਲਿਆ।
ਖੇਡਾਂ ਵਿੱਚ ਅਜਿਹਾ ਰਿਹਾ ਸਾਕਸ਼ੀ ਮਲਿਕ ਦਾ ਪ੍ਰਦਰਸ਼ਨ
ਰਾਊਂਡ 16 (ਬਾਈ): ਭਾਰਤੀ ਪਹਿਲਵਾਨ ਨੂੰ ਰਾਊਂਡ 16 ਵਿੱਚ ਬਾਈ ਮਿਲਿਆ।
ਕੁਆਰਟਰ ਫਾਈਨਲ (ਜਿੱਤ): ਸਾਕਸ਼ੀ ਦਾ ਇੰਗਲੈਂਡ ਦੇ ਬਰਨਜ਼ ਵਿਰੁੱਧ ਮੈਚ ਸੀ ਜਿਸ ਵਿੱਚ ਉਹ ਸ਼ੁਰੂ ਤੋਂ ਹੀ ਹਾਵੀ ਰਹੀ। ਉਸ ਨੇ ਇਹ ਮੈਚ 10-0 ਨਾਲ ਜਿੱਤ ਲਿਆ।
ਸੈਮੀ-ਫਾਈਨਲ (ਜਿੱਤ): ਸਾਕਸ਼ੀ ਫਿਰ ਤੋਂ ਕੈਮਰੂਨ ਦੇ ਫ੍ਰੀਸਟਾਈਲ ਪਹਿਲਵਾਨ ਬਰਥੇ ਈਟੀਨੇ ਨਗੋਲੇ ਦੇ ਖਿਲਾਫ ਹਮਲੇ ਵਿੱਚ ਦਿਖਾਈ ਦਿੱਤੀ। ਉਨ੍ਹਾਂ ਨੇ ਬਰਥ ਏਟੀਨ ਨੂੰ ਹਾਵੀ ਹੋਣ ਦਾ ਇੱਕ ਵੀ ਮੌਕਾ ਨਹੀਂ ਦਿੱਤਾ ਅਤੇ ਮੈਚ 10-0 ਨਾਲ ਜਿੱਤ ਲਿਆ।
ਗੋਲਡ ਮੈਡਲ ਮੈਚ (ਜਿੱਤ): ਸਾਕਸ਼ੀ ਕੈਨੇਡੀਅਨ ਫ੍ਰੀਸਟਾਈਲ ਪਹਿਲਵਾਨ ਐਨਾ ਪੌਲਾ ਗੋਡੀਨੇਜ਼ ਗੋਂਜ਼ਾਲੇਜ਼ ਦੇ ਖਿਲਾਫ ਫਾਈਨਲ ਮੈਚ ਲਈ ਆਹਮੋ-ਸਾਹਮਣੇ ਸੀ। ਅੰਨਾ ਪਹਿਲੇ ਦੌਰ ‘ਚ 4-0 ਨਾਲ ਅੱਗੇ ਸੀ ਪਰ ਸਾਕਸ਼ੀ ਨੇ ਦੂਜੇ ਦੌਰ ‘ਚ ਅੰਨਾ ਨੂੰ ਪਿੰਨ ਦਿੱਤਾ ਅਤੇ ਮੈਚ ਦਾ ਪਾਸਾ ਪਲਟ ਦਿੱਤਾ ਅਤੇ ਸੋਨ ਤਮਗਾ ਜਿੱਤ ਲਿਆ।