ਵਿਨੇਸ਼ ਫੋਗਾਟ ਨੇ ਰਾਸ਼ਟਰਮੰਡਲ ਖੇਡਾਂ 2022 ਦੇ ਕੁਸ਼ਤੀ ਮੁਕਾਬਲੇ ’ਚ ਭਾਰਤ ਨੂੰ ਪੰਜਵਾਂ ਸੋਨ ਤਮਗਾ ਦਿਵਾਇਆ ਹੈ। ਨਾਰਡਿਕ ਫਾਰਮੈੱਟ ’ਚ ਖੇਡ ਰਹੀ ਵਿਨੇਸ਼ ਨੇ ਲਗਾਤਾਰ ਤਿੰਨ ਮੈਚ ਜਿੱਤ ਕੇ ਸੋਨ ਤਮਗਾ ਜਿੱਤਿਆ। ਇਸ ਦੇ ਨਾਲ ਹੀ ਭਾਰਤ ਇਨ੍ਹਾਂ ਖੇਡਾਂ ’ਚ 11 ਸੋਨ ਤਮਗੇ ਜਿੱਤ ਚੁੱਕਾ ਹੈ। ਵਿਨੇਸ਼ ਦੇ ਇਨ੍ਹਾਂ ਖੇਡਾਂ ’ਚ ਤਮਗਾ ਜਿੱਤਣ ਤੱਕ ਵੇਟਲਿਫਟਿੰਗ ’ਚ 10, ਜਦਕਿ ਕੁਸ਼ਤੀ ’ਚ 9 ਤਮਗੇ ਆ ਚੁੱਕੇ ਹਨ।
ਇਹ ਵੀ ਪੜ੍ਹੋ- CWG 2022 : ਨਵੀਨ ਨੇ ਕੁਸ਼ਤੀ ਦੇ 74 ਕਿਲੋਗ੍ਰਾਮ ਫ੍ਰੀਸਟਾਈਲ ’ਚ ਜਿੱਤਿਆ ਸੋਨ ਤਮਗਾ
ਰਾਸ਼ਟਰਮੰਡਲ ਖੇਡਾਂ 2022 ’ਚ ਵਿਨੇਸ਼ ਦਾ ਸਫ਼ਰ
ਵਿਨੇਸ਼ ਨੇ ਲਗਾਤਾਰ 3 ਮੁਕਾਬਲੇ ਜਿੱਤ ਕੇ ਸੋਨ ਤਮਗਾ ਹਾਸਲ ਕੀਤਾ। ਉਸ ਦਾ ਪਹਿਲਾ ਮੈਚ ਕੈਨੇਡਾ ਦੀ ਸਮੰਥਾ ਲੇ ਸਟੀਵਰਟ ਨਾਲ ਸੀ। ਵਿਨੇਸ਼ ਨੇ ਸ਼ੁਰੂ ਤੋਂ ਹੀ ਸਮੰਥਾ ’ਤੇ ਦਬਦਬਾ ਬਣਾਇਆ ਅਤੇ ਉਸ ਨੂੰ ਪਿੰਨ ਕਰਕੇ ਮੈਚ ਜਿੱਤ ਲਿਆ। ਦੂਜਾ ਮੈਚ ਨਾਈਜੀਰੀਆ ਦੀ ਮਰਸੀ ਅਡੇਕੁਰੋਏ ਨਾਲ ਸੀ, ਜਿਸ ’ਚ ਵਿਨੇਸ਼ ਨੇ 6-0 ਨਾਲ ਜਿੱਤ ਦਰਜ ਕੀਤੀ। ਵਿਨੇਸ਼ ਨੇ ਸੋਨ ਤਮਗੇ ਲਈ ਸ਼੍ਰੀਲੰਕਾ ਦੀ ਚਮੋਦਿਆ ਮਦੁਰਾਵਲਗੇ ਨੂੰ ਹਰਾਇਆ। ਸੱਟ ਤੋਂ ਉੱਭਰ ਕੇ ਆਈ ਵਿਨੇਸ਼ ਨੇ ਚਮੋਦਿਆ ਨੂੰ ਬਿਨਾਂ ਗਲਤੀ ਕੀਤੇ ਉੱਠਣ ਨਹੀਂ ਦਿੱਤਾ ਅਤੇ ਸੋਨ ਤਮਗਾ ਜਿੱਤ ਲਿਆ।