ਭਾਰਤ ਦੇ ਐਲਡਹਾਸ ਪਾਲ ਅਤੇ ਅਬਦੁੱਲਾ ਅਬੂਬਕਰ ਨੇ ਰਾਸ਼ਟਰਮੰਡਲ ਖੇਡਾਂ 2022 ’ਚ ਐਥਲੈਟਿਕਸ ਵਿਚ ਭਾਰਤ ਦੀ ਜਿੱਤ ਦਾ ਝੰਡਾ ਲਹਿਰਾਉਂਦੇ ਹੋਏ ਤੀਹਰੀ ਛਾਲ ’ਚ ਸੋਨ ਅਤੇ ਚਾਂਦੀ ਤਮਗੇ ਜਿੱਤੇ। ਐਲਡਹਾਸ ਨੇ 17.03 ਮੀਟਰ ਦੀ ਸਰਵੋਤਮ ਕੋਸ਼ਿਸ਼ ਨਾਲ ਸੋਨ ਤਮਗਾ ਜਿੱਤਿਆ, ਜਦਕਿ ਅਬਦੁੱਲਾ ਨੇ 17.02 ਦੇ ਸਰਵੋਤਮ ਯਤਨ ਨਾਲ ਚਾਂਦੀ ਤਮਗਾ ਜਿੱਤਿਆ। ਐਲਡਹਾਸ ਅਤੇ ਅਬਦੁੱਲਾ ਦੇ ਹਮਵਤਨ ਪ੍ਰਵੀਨ ਚਿਤ੍ਰਾਵੇਲ ਤਿੰਨ ਸੈਂਟੀਮੀਟਰ ਦੇ ਫਰਕ ਨਾਲ ਕਾਂਸੀ ਤਮਗੇ ਤੋਂ ਖੁੰਝ ਗਏ ਅਤੇ 16.89 ਮੀਟਰ ਦੀ ਕੋਸ਼ਿਸ਼ ਨਾਲ ਚੌਥੇ ਸਥਾਨ ’ਤੇ ਰਹੇ।
ਤੀਹਰੀ ਛਾਲ ‘ਚ ਭਾਰਤ ਨੇ ਜਿੱਤੇ ਚਾਰ ਤਗਮੇ
ਤੀਹਰੀ ਛਾਲ ਦੀ ਗੱਲ ਕਰੀਏ ਤਾਂ ਐਲਡੋਸ ਪਾਲ ਨੇ ਆਪਣੀ ਤੀਜੀ ਕੋਸ਼ਿਸ਼ ਵਿੱਚ 17.03 ਮੀਟਰ ਦੀ ਸਰਵੋਤਮ ਦੂਰੀ ਬਣਾਈ। ਅਬੂਬਕਰ 17.02 ਮੀਟਰ ਦੀ ਕੋਸ਼ਿਸ਼ ਨਾਲ ਦੂਜੇ ਸਥਾਨ ‘ਤੇ ਰਿਹਾ। ਅਬੂਬਕਰ ਨੇ ਇਸ ਦੂਰੀ ਨੂੰ ਆਪਣੀ ਪੰਜਵੀਂ ਕੋਸ਼ਿਸ਼ ਵਿੱਚ ਪੂਰਾ ਕੀਤਾ। ਬਰਮੂਡਾ ਦੇ ਜਾਹ-ਅਨਹਲ ਪੇਰੀਨਚੇਫ ਨੇ 16.92 ਮੀਟਰ ਦੀ ਸਰਵੋਤਮ ਕੋਸ਼ਿਸ਼ ਨਾਲ ਕਾਂਸੀ ਦਾ ਤਗਮਾ ਜਿੱਤਿਆ। ਭਾਰਤ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਤੀਹਰੀ ਛਾਲ ਵਿੱਚ ਚਾਰ ਤਗ਼ਮੇ ਜਿੱਤੇ ਹਨ ਪਰ ਇਹ ਪਹਿਲੀ ਵਾਰ ਹੈ ਜਦੋਂ ਦੇਸ਼ ਦੇ ਦੋ ਅਥਲੀਟਾਂ ਨੇ ਇਕੱਠੇ ਪੋਡੀਅਮ ਵਿੱਚ ਥਾਂ ਬਣਾਈ ਹੈ।