Farmer Protest: ਸੰਯੁਕਤ ਕਿਸਾਨ ਮੋਰਚਾ ਦੇ ਬੈਨਰ ਤਲੇ ਕਿਸਾਨ ਸ਼ੂਗਰ ਮਿੱਲ ਤੋਂ ਗੰਨੇ ਦਾ ਬਕਾਇਆ ਨਾ ਮਿਲਣ ਦੇ ਵਿਰੋਧ ‘ਚ ਪ੍ਰਦਰਸ਼ਨ ਕਰਨ ਜਾ ਰਹੇ ਹਨ।ਕਿਸਾਨਾਂ ਦਾ ਕਹਿਣਾ ਹੈ ਕਿ ਮਿੱਲ ਦੇ ਕੋਲ ਕਿਸਾਨਾਂ ਦਾ 72 ਕਰੋੜ ਰੁਪਇਆ ਬਕਾਇਆ ਫਸਿਆ ਹੋਇਆ ਹੈ।ਸਰਕਾਰ ਤੋਂ ਵੀ ਕਈ ਵਾਰ ਕਹਿ ਕੇ ਦੇਖ ਲਿਆ ਪਰ ਕੋਈ ਹੱਲ ਨਹੀਂ ਨਿਕਲਿਆ।ਸਰਕਾਰ ਦੇ ਮੰਤਰੀ ਤੋਂ ਲੈ ਕੇ ਮੁੱਖ ਮੰਤਰੀ ਤੱਕ ਭਰੋਸਾ ਦਿੰਦੇ ਹਨ ਪਰ ਪੈਸਾ ਕੋਈ ਨਹੀਂ ਦੇ ਰਿਹਾ।ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਕਰੋੜਾਂ ਰੁਪਏ ਮਿਲ ਦੇ ਕੋਲ ਫਸਿਆ ਹੋਇਆ ਹੈ ਪਰ ਨਾ ਤਾਂ ਸਰਕਾਰ ਇਸ ਨੂੰ ਗੰਭੀਰਤਾ ਤੋਂ ਲੈ ਰਹੀ ਹੈ ਅਤੇ ਨਾ ਹੀ ਸ਼ੂਗਰ ਮਿੱਲ ਦੇ ਪ੍ਰਬੰਧਕ ਪੈਸੇ ਦੇਣ ਦਾ ਨਾਮ ਲੈ ਰਹੇ ਹਨ।
ਇਹ ਵੀ ਪੜ੍ਹੋ : Monkeypox: ਮੰਕੀਪਾਕਸ ਦੇ 99 ਫੀਸਦੀ ਕੇਸ ਮੇਲ ਸੈਕਸ ਨਾਲ ਜੁੜੇ, ਬਾਇਸੈਕਸ਼ੂਅਲ ਕਾਰਨ ਵੱਧ ਰਹੇ ਮਾਮਲੇ, ਟੈਸਟ ਕਰਾਉਣ ਤੋਂ ਨਾ ਘਬਰਾਓ…
ਕਿਸਾਨ ਯੂਨੀਅਨ ਦੇ ਪ੍ਰਧਾਨ ਨੇ ਕਿਹਾ ਕਿ ਧਰਨੇ ‘ਤੇ ਆਉਣ ਵਾਲੇ ਕਿਸਾਨ ਪੂਰੀ ਤਿਆਰੀ ਦੇ ਨਾਲ ਆਏ।ਉਹ ਟ੍ਰਾਲੀਆਂ ‘ਤੇ ਤਿਰਪਾਲਾਂ ਲਗਾ ਕੇ ਰਾਤ ਨੂੰ ਸੌਣ ਦੇ ਲਈ ਬੈੱਡ ਅਤੇ ਬਿਸਤਰੇ ਵੀ ਨਾਲ ਹੀ ਲੈ ਕੇ ਆਏ।ਉਨ੍ਹਾਂ ਨੇ ਕਿਹਾ ਕਿ ਗੰਨੇ ਦੀ ਅਦਾਇਗੀ ਨੂੰ ਲੈ ਕੇ ਉਨ੍ਹਾਂ ਦਾ ਇਹ ਧਰਨਾ ਅਨਿਸ਼ਿਚਤਕਾਲ ਲਈ ਹੈ।ਜਦੋਂ ਕਿਸਾਨਾਂ ਦੇ ਖਾਤੇ ‘ਚ ਪੈਸੇ ਨਹੀਂ ਆਉਂਦੇ ਉਹ ਧਰਨੇ ਤੋਂ ਨਹੀਂ ਉੱਠਣਗੇ।
ਉਨਾਂ੍ਹ ਨੇ ਕਿਹਾ ਕਿ ਕਰੋੜਾਂ ਰੁਪਏ ਕਿਸਾਨਾਂ ਦੇ ਮਿੱਲ ਦੇ ਕੋਲ ਫਸੇ ਹਨ।ਕਿਸਾਨਾਂ ਨੂੰ ਬੈਂਕਾਂ ਤੋਂ ਲਏ ਕਰਜ਼ੇ ‘ਤੇ ਵਿਆਜ਼ ਪੈ ਰਿਹਾ ਹੈ।ਉਨਾਂ੍ਹ ਦਾ ਰੋਮ-ਰੋਮ ਕਰਜ਼ਾ ‘ਚ ਡੁੱਬਿਆ ਹੈ ਪਰ ਸਰਕਾਰ ਨੂੰ ਇਸਦੀ ਬਿਲਕੁਲ ਵੀ ਪ੍ਰਵਾਹ ਨਹੀਂ ਹੈ।ਸਰਕਾਰ ਚਾਹੇ ਮਿੱਲ ਦੀ ਕੁਰਕੀ ਕਰਵਾ ਕੇ ਪੈਸੇ ਦੇ, ਪਰ ਇਸ ਵਾਰ ਕਿਸਾਨ ਖਾਤਿਆਂ ‘ਚ ਪੈਸਾ ਆਉਣ ਤੋਂ ਬਾਅਦ ਹੀ ਧਰਨੇ ਤੋਂ ਉਠਣਗੇ।
ਕਿਸਾਨ ਨੇਤਾਵਾਂ ਨੇ ਕਿਹਾ ਕਿ ਫਗਵਾੜਾ ਸ਼ੂਗਰ ਮਿੱਲ ਦੇ ਕੋਲ ਗੰਨੇ ਦਾ 72 ਕਰੋੜ ਰੁਪਇਆ ਪਿਆ ਹੈ।ਪ੍ਰਸ਼ਾਸਨ ਨੇ ਕਿਸਾਨਾਂ ਦੇ ਧਰਨੇ ਨੂੰ ਲੈ ਕੇ ਰੂਟ ਡਾਇਵਰਟ ਮੈਪ ਪਲਾਨ ਜਾਰੀ ਕੀਤਾ ਹੈ।ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ‘ਚ ਭਾਰਤੀ ਕਿਸਾਨ ਯੂਨੀਅਨ ਦੁਆਬਾ ਦੇ ਕਿਸਾਨਾਂ ਨੇ 8 ਅਗਸਤ ਤੋਂ ਸ਼ੂਗਰ ਮਿੱਲ ਚੌਕ ‘ਚ ਸਥਾਈ ਧਰਨਾ ਦੇ ਕੇ ਹਾਈਵੇ ਜਾਮ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਲਾਰੇਂਸ ਬਿਸ਼ਨੋਈ 24 ਘੰਟੇ ਬ੍ਰਾਂਡਿਡ ਟੀ-ਸ਼ਰਟਾਂ ‘ਚ ਦਿਸ ਰਿਹਾ, ਪੁਲਿਸ ਵਾਲੇ ਉਸ ਨਾਲ ਫੋਟੋਆਂ ਕਰਵਾ ਰਹੇ: ਸਿੱਧੂ ਮੂਸੇਵਾਲਾ ਦੇ ਪਿਤਾ