ਜੌੜਾਮਾਜਰਾ ਨੇ ਆਪਣੇ ਨਿੱਜੀ ਖਰਚੇ ਵਿੱਚੋ ਹਸਪਤਾਲ ਲਈ ਭੇਜੇ 200 ਦੇ ਕਰੀਬ ਨਵੇਂ ਗੱਦੇ
ਪਿਛਲੇ ਦਿਨੀਂ ਪੰਜਾਬ ਦੇ ਸਿਹਤ ਮੰਤਰੀ ਚੇਤਨ ਸਿੰਘ ਜੌਡ਼ਾਮਾਜਰਾ ਗੁਰੂ ਗੋਬਿੰਦ ਸਿੰਘ ਹਸਪਤਾਲ ਵਿਖੇ ਦੌਰਾ ਕਰਨ ਪਹੁੰਚੇ ਸਨ ਜਿੱਥੇ ਹਸਪਤਾਲ ਦੇ ਮਾੜੇ ਪ੍ਰਬੰਧਾਂ ਨੂੰ ਵੇਖ ਕੇ ਕਾਫੀ ਤਲਕੀ ਚ ਆ ਗਏ ਸਨ ਤੇ ਹਸਪਤਾਲ ਦੇ ਇੱਕ ਸਕਿਨ ਵਾਰਡ ਵਿੱਚ ਬੈੱਡਾਂ ਉੱਪਰ ਵਿਛੇ ਗੱਦਿਆਂ ਨੂੰ ਦੇਖ ਕੇ ਤਾਂ ਇੰਨੇ ਕੁ ਭੜਕ ਗਏ ਸਨ ਕੇ ਉਨ੍ਹਾਂ ਮੌਕੇ ਤੇ ਵਰਸਿਟੀ ਦੇ ਵੀਸੀ ਨੂੰ ਬੁਲਾ ਕੇ ਉਲੀ ਲਗੇ ਗਦੇ ਤੇ ਲਿਟਾ ਦਿੱਤਾ ਤੇ ਗਦੇ ਤੇ ਲਿਟਾਉਣ ਵਾਲੀ ਵੀਡੀਓ ਇਨੀ ਕੁ ਵੈਰਲ ਹੋਈ ਜਿਸਦੀ ਪੁਰੀ ਦੁਨੀਆਂ ਚ ਚਰਚਾ ਹੋ ਗਈ ਤੇ ਵੀਸੀ ਨੇ ਆਪਣਾ ਅਸਤੀਫਾ ਦੇ ਦਿੱਤਾ ਉਸ ਉਪਰੰਤ ਇਸ ਗੱਲ ਦਾ ਕਾਫੀ ਵਡਾ ਵਿਵਾਦ ਬਣ ਗਿਆ ਵਿਰੋਧੀ ਪਾਰਟੀਆਂ ਨੇ ਸਿਧੇ ਤੌਰ ਤੇ ਸਿਹਤ ਮੰਤਰੀ ਤੇ ਸਵਾਲ ਖੜੇ ਕਰਨੇ ਸ਼ੁਰੂ ਕਰ ਦਿਤੇ ਤੇ ਪੰਜਾਬ ਦੇ cm ਸਮੇਤ ਕੁਝ ਮੰਤਰੀ ਤੇ ਵਧਾਇਕ ਵੀ ਇਸ ਤਰੀਕੇ ਪ੍ਰਤੀ ਨਰਾਜ਼ ਦਿਖਾਈ ਦਿਤੇ ਭਾਵੇ ਜੌੜਾਮਜਰਾ ਉਸ ਉਪਰੰਤ ਕੁਝ ਦਿਨ ਸ਼ਾਤ ਰਹੇ ਪਰ ਹੁਣ ੳਨ੍ਹਾਂ ਵੱਲੋਂ ਫਰੀਦਕੋਟ ਦੇ ਹਸਪਤਾਲ ਲਈ ਦੋ ਸੌ ਗੱਦੇ ਆਪਣੀ ਖੁਦ ਦੀ ਕਮਾਈ ਵਿੱਚੋਂ ਹਸਪਤਾਲ ਨੂੰ ਭੇਟ ਕਰ ਦਿਤੇ
- ਜੋ ਕਿ ਹਸਪਤਾਲ ਵਿਚ ਅਲੱਗ ਅਲੱਗ ਵਾਰਡਾਂ ਵਿੱਚ ਦਿੱਤੇ ਜਾਣਗੇ ਜਿਸ ਨਾਲ ਹਸਪਤਾਲ ਵਿਚ ਆਉਣ ਵਾਲੇ ਮਰੀਜ਼ਾਂ ਨੂੰ ਚੰਗੀ ਸਹੂਲਤ ਮਿਲੇਗੀ ਉੱਥੇ ਇਨ੍ਹਾਂ ਗੱਦਿਆਂ ਕਾਰਨ ਹੋਣ ਵਾਲੀਆਂ ਬੀਮਾਰੀਆਂ ਤੋਂ ਮਰੀਜ਼ਾਂ ਨੂੰਛੁਟਕਾਰਾ ਮਿਲੇਗਾ ਇਥੇ ਹੀ ਨਹੀਂ ਇਨ੍ਹਾਂ ਗੱਦਿਆਂ ਨੂੰ ਹਸਪਤਾਲ ਦੇ ਸਪੁਰਦ ਕਰਨ ਲਈ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਰਾਜਾ ਖੋਸਾ ਤੇ ਆਪਣੀ ਟੀਮ ਨਾਲ ਪਹੁੰਚੇ
- ਉਨ੍ਹਾਂ ਦੱਸਿਆ ਕਿ ਪੂਰੇ ਹਸਪਤਾਲ ਦੇ 1100 ਬੈੱਡਾਂ ਲਈ ਨਵੇਂ ਗੱਦਿਆਂ ਦੀ ਜੁਮੇਵਾਰੀ ਉਨ੍ਹਾਂ ਦੀ ਬਣ ਗਈ ਫਰੀਦਕੋਟ ਦੇ ਵਧਾਇਕ ਗੁਰਦਿੱਤ ਸਿੰਘ ਜੋ ਬਾਹਰ ਗਏ ਹੋਏ ਨੇ ਉਨ੍ਹਾਂ ਵੀ ਫੋਨ ਤੇ nri ਵੀਰਾਂ ਦੇ ਸਹਿਯੋਗ ਨਾਲ 400 ਗਦੇ ਕੁਝ ਦਿਨਾਂ ਤਕ ਭੇਜਣ ਦੀ ਗੱਲ ਕਹੀ ਹੈ ਇਸਤੋਂ ਲਗਦਾ ਆਉਣ ਵਾਲੇ ਸਮੇਂ ਚ ਸਾਰੇ ਬੈੱਡਾਂ ਤੇ ਨਵੇਂ ਗਦੇ ਤਾਂ ਦਿਖਾਈ ਦਿਖਣਗੇ ਹੀ ਹਸਪਤਾਲ ਦੀਆਂ ਹੋਰਨਾਂ ਕਮੀਆਂ ਦੀ ਪੂਰਤੀ ਦਾ ਰਿਜ਼ਲਟ ਵੀ ਤੁਹਾਡੇ ਸਾਹਮਣੇ ਹੋਵੇਗਾ।
- ਇਸ ਮੌਕੇ ਇਨ੍ਹਾਂ ਗੱਦਿਆਂ ਨੂੰ ਲੈ ਕੇ ਪਹੁੰਚੇ ਫਰੀਦਕੋਟ ਤੋਂ ਆਮ ਆਦਮੀ ਪਾਰਟੀ ਦੇਸੀਨੀਅਰ ਆਗੂ ਰਾਜਾ ਖੋਸਾ ਅਤੇ ਅਮਨਦੀਪ ਸਿੰਘ ਬਾਬਾ ਨੇ ਦੱਸਿਆ ਕਿ ਪਿਛਲੇ ਦਿਨੀਂ ਹਸਪਤਾਲ ਵਿਚ ਮਰੀਜ਼ਾਂ ਲਈ ਬੈੱਡਾਂ ਤੇ ਰੱਖੇ ਪੁਰਾਣੇ ਗੱਦਿਆ ਦੇ ਹਾਲਾਤ ਮਾੜੇ ਹੋਣ ਕਾਰਨ ਮੰਤਰੀ ਜੌੜਾਮਜਰਾ ਸਾਬ ਨੇ ਮਹਿਸੂਸ ਕੀਤਾ ਕਿਉਂ ਨਾਂ ਲੋਕਾਂ ਨੂੰ ਇਸ ਮੁਢਲੀ ਬਿਮਾਰੀ ਤੋਂ ਬਚਾਇਆ ਜਾ ਸਕੇ ਇਸਦੇ ਚਲਦਿਆਂ ਅੱਜ ਉਨ੍ਹਾਂ ਆਪਣੀ ਨੇਕ ਕਮਾਈ ਵਿੱਚੋਂ ਗੁਰੂ ਗੋਬਿੰਦ ਸਿੰਘ ਹਸਪਤਾਲ ਫ਼ਰੀਦਕੋਟ ਨੂੰ ਦੋ ਸੌ ਗੱਦੇ ਡੋਨੇਟ ਕਰਨ ਲਈ ਭੇਜੇ ਹਨ ਜੋ ਅਸੀਂ ਮੈਡੀਕਲ ਪ੍ਰਸ਼ਾਸਨ ਨੂੰ ਹੈਂਡਓਵਰ ਕਰ ਦਿੱਤੇ ਹਨ ਉਨ੍ਹਾਂ ਆਖਿਆ ਕਿ ਫਰੀਦਕੋਟ ਤੋਂ ਵਧਾਇਕ ਗੁਰਦਿੱਤ ਸਿੰਘ ਨੇ ਵੀ ਫੋਨ ਰਾਹੀਂ nri ਭਰਾਵਾਂ ਦੇ ਸਹਿਯੋਗ ਨਾਲ 400 ਹੋਰ ਗਦੇ ਜਲਦੀ ਪਹੁੰਚ ਜਾਣਗੇ ਨਾਲ ਹੀ ਬਾਕੀ ਹਸਪਤਾਲ ਦੀਆਂ ਕਮੀਆਂ ਵੀ ਜਲਦੀ ਪੂਰੀਆਂ ਕੀਤੀਆਂ ਜਾਣਗੀਆਂ।
ਕੁੱਝ ਦਿਨਾਂ ਤੱਕ ਹਸਪਤਾਲ ਦੇ ਸਾਰੇ 1100 ਬੈੱਡਾਂ ਤੇ ਦਿਖਣਗੇ ਨਵੇਂ ਗੱਦੇ-ਆਪ ਆਗੂ
- ਇਸ ਮੌਕੇ ਫਰੀਦਕੋਟ ਜਿਲ੍ਹੇ ਦੇ ਜੈਤੋ ਹਲਕੇ ਦੇ ਵਧਾਇਕ ਅਮੋਲਕ ਸਿੰਘ ਨੇ ਦੱਸਿਆ ਕਿ ਮੰਤਰੀ ਜੌੜਾਮਜਰਾ ਸਾਬ ਨੇ ਆਪਣੀ ਨੇਕ ਕਮਾਈ ਵਿੱਚੋਂ ਗੁਰੂ ਗੋਬਿੰਦ ਸਿੰਘ ਹਸਪਤਾਲ ਫ਼ਰੀਦਕੋਟ ਨੂੰ ਦੋ ਸੌ ਗੱਦੇ ਡੋਨੇਟ ਕਰਨ ਲਈ ਭੇਜੇ ਹਨ ਜੋ ਅਸੀਂ ਮੈਡੀਕਲ ਪ੍ਰਸ਼ਾਸਨ ਨੂੰ ਦੇ ਦਿੱਤੇ ਹਨ ਉਨ੍ਹਾਂ ਦੱਸਿਆ ਹਸਪਤਾਲ ਚ ਕੁੱਲ ਗਿਆਰਾਂ ਸੌ ਬੈੱਡ ਹਨ ਜਿਨ੍ਹਾਂ ਲਈ ਗੱਦੇ ਪੂਰੇ ਕਰਨਾ ਹੁਣ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਉਨ੍ਹਾਂ ਦੀ ਸਰਕਾਰ ਦੀ ਜ਼ਿੰਮੇਵਾਰੀ ਹੈ ਨਾਲ ਹੀ ਉਨ੍ਹਾਂ ਆਖਿਆ ਕਿ ਮੰਤਰੀ ਸਾਹਿਬ ਨੂੰ ਆਪਣੀ ਕਮਾਈ ਵਿਚੋਂ ਇਸ ਕਰਕੇ ਦੇਣੇ ਪਏ ਕਿਉਂਕਿ ਉਨ੍ਹਾਂ ਨੂੰ ਦੁੱਖ ਲੱਗਾ ਕਿ ਮਰੀਜ ਬੜੀ ਮਾੜੀ ਅਵਸਥਾ ਵਿਚ ਹਸਪਤਾਲ ਵਿਚ ਰਹਿ ਕੇ ਆਪਣਾ ਇਲਾਜ ਕਰਵਾ ਰਹੇ ਸਨ
- ਅਜੇ ਕੁਝ ਲੋਕਾ ਦੇ ਸ਼ੰਕੇ ਵੀ ਦੂਰ ਕੀਤੇ ਹਨ ਕਿਉਂਕਿ ਉਹ ਆਖ ਰਹੇ ਸਨ ਕਿ ਮੰਤਰੀ ਬਾਰ੍ਹਵੀਂ ਪਾਸ ਹੈ ਅਤੇ ਮੰਤਰੀ ਨੇ ਮੈਡੀਕਲ ਲਈ ਕ਼ੀ ਕੀਤਾ ਹੈ ਇਸ ਲਈ ਮੰਤਰੀ ਸਾਹਿਬ ਨੇ ਉਨ੍ਹਾਂ ਦੀ ਮੈਡੀਕਲ ਨੂੰ ਦੋ ਸੌ ਗੱਦਾ ਡੋਨੇਟ ਕੀਤਾ ਹੈ ਨਾਲ ਹੀ ਉਨ੍ਹਾਂ ਆਖਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹਾਲੇ ਨਵੀਂ ਨਵੀਂ ਬਣੀ ਹੈ ਥੋੜ੍ਹੇ ਸਮੇਂ ਵਿੱਚ ਹੀ ਯੂਨੀਵਰਸਿਟੀ ਦੇ ਜੋ ਸਾਰੇ ਮਸਲੇ ਨੇ ਹੱਲ ਕਰ ਦਿੱਤੇ ਜਾਣਗੇ ਅਤੇ ਉਨ੍ਹਾਂ ਵੀਸੀ ਦੇ ਅਸਤੀਫੇ ਪ੍ਰਤੀ ਆਖਿਆ ਕਿ ਮਾਨ ਸਾਬ ਜੋ ਵੀ ਫੈਸਲਾ ਕਰਨਗੇ ਪੰਜਾਬ ਦੇ ਲੋਕਾਂ ਦੇ ਹਿੱਤ ਚ ਕਰਨਗੇ ਉਹ ਸਹੀ ਕਰਨਗੇ।
- ਇਹ ਵੀ ਪੜ੍ਹੋ : ਕੁਝ ਦਿਨ ਪਹਿਲਾਂ ਜਿਸ ਸਕੂਲ ‘ਚ ਭਰਿਆ ਸੀ ਪਾਣੀ, ਸਿੱਖਿਆ ਮੰਤਰੀ ਨੇ ਕੀਤੀ ਸਕੂਲ ਦੀ ਚੈਕਿੰਗ, ਜ਼ਮੀਨ ‘ਤੇ ਬੈਠ ਕੇ ਪੜ੍ਹਨ ਨੂੰ ਮਜ਼ਬੂਰ ਬੱਚੇ