ਪੰਜਾਬ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਆਰ.ਡੀ.ਐੱਫ. ਦੇ ਰੁਕੇ ਹੋਏ ਬਕਾਏ 1760 ਕਰੋੜ ਰੁਪਏ ਜਾਰੀ ਕਰਨ ਦੀ ਮੰਗ ਕਰਦਿਆਂ ਕੇਂਦਰੀ ਮੰਤਰੀ ਪੀਯੂਸ਼ ਗੋਇਲ ਨਾਲ ਮੁਲਾਕਾਤ ਕੀਤੀ। ਇਸ ਦੀ ਜਾਣਕਾਰੀ ਉਨ੍ਹਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਟਵਿੱਟਰ ‘ਤੇ ਵੀ ਸਾਂਝੀ ਕੀਤੀ ਹੈ।
ਪੰਜਾਬ ਦੀ ਪਿਛਲੀ ਸਰਕਾਰ ਦੀ ਅਣਗਹਿਲੀ ਕਾਰਨ ਰੁਕਿਆ RDF ਦਾ ₹1760 ਕਰੋੜ ਦਾ ਬਕਾਇਆ ਜਾਰੀ ਕਰਨ…ਝੋਨੇ ਦੇ ਸੀਜ਼ਨ ਲਈ ਮੰਡੀਆਂ ‘ਚ ਪ੍ਰਬੰਧ, FCI ਅਤੇ ਬਾਰਦਾਨੇ ਸੰਬੰਧਿਤ ਕੇਂਦਰੀ ਮੰਤਰੀ @PiyushGoyal ਜੀ ਨਾਲ ਮੁਲਾਕਾਤ ਕੀਤੀ…ਕੇਂਦਰੀ ਮੰਤਰੀ ਜੀ ਨੇ ਤੁਰੰਤ ਰੁਕਿਆ ਹੋਇਆ RDF ਜਾਰੀ ਕਰਨ ਦੇ ਨਿਰਦੇਸ਼ ਦਿੱਤੇ…ਬਾਕੀ ਮੰਗਾਂ ਵੀ ਮਨਜ਼ੂਰ .. pic.twitter.com/j8fybjICWh
— Bhagwant Mann (@BhagwantMann) August 8, 2022
ਉਨ੍ਹਾਂ ਟਵੀਟ ਦੇ ਨਾਲ-ਨਾਲ ਮੁਲਾਕਾਤ ਦੀਆਂ ਤਸਵੀਰਾਂ ਸਾਝੀਆਂ ਕਰਦਿਆਂ ਲਿਖਿਆ ਕਿ ਪੰਜਾਬ ਦੀ ਪਿਛਲੀ ਸਰਕਾਰ ਦੀ ਅਣਗਹਿਲੀ ਕਾਰਨ ਰੁਕਿਆ RDF ਦਾ 1760 ਕਰੋੜ ਰੁਪਏ ਦਾ ਬਕਾਇਆ ਜਾਰੀ ਕਰਨ ਤੇ ਝੋਨੇ ਦੇ ਸੀਜ਼ਨ ਲਈ ਮੰਡੀਆਂ ‘ਚ ਪ੍ਰਬੰਧ, FCI ਅਤੇ ਬਾਰਦਾਨੇ ਸੰਬੰਧਿਤ ਕੇਂਦਰੀ ਮੰਤਰੀ ਪੀਯੂਸ਼ ਗੋਇਲ ਜੀ ਨਾਲ ਮੁਲਾਕਾਤ ਕੀਤੀ। ਕੇਂਦਰੀ ਮੰਤਰੀ ਨੇ ਤੁਰੰਤ ਰੁਕਿਆ ਹੋਇਆ RDF ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਹਨ ਤੇ ਬਾਕੀ ਮੰਗਾਂ ਵੀ ਮਨਜ਼ੂਰ ਕਰ ਲਈਆਂ ਹਨ।