ਯੋਗ ਗੁਰੂ ਰਾਮਦੇਵ ਨੇ ਆਪਣੇ ਖਿਲਾਫ਼ ਵੱਖ-ਵੱਖ ਸੂਬਿਆਂ ‘ਚ ਦਰਜ ਐੱਫਆਈਆਰ ‘ਤੇ ਰੋਕ ਲਗਾਉਣ ਲਈ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਰਾਮਦੇਵ ਨੇ ਸੁਪਰੀਮ ਕੋਰਟ ‘ਚ ਪਟੀਸ਼ਨ ਦਾਇਰ ਕਰ ਕੇ ਵੱਖ-ਵੱਖ ਸੂਬਿਆਂ ‘ਚ ਦਰਜ ਸ਼ਿਕਾਇਤ ਦੇ ਮੱਦੇਨਜ਼ਰ ਕਿਸੇ ਵੀ ਤਰ੍ਹਾਂ ਦੀ ਦੰਡਕਾਰੀ ਕਾਰਵਾਈ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ।ਰਾਮਦੇਵ ਨੇ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਦਰਜ ਸ਼ਿਕਾਇਤ ਨੂੰ ਇਕੱਠਾ ਕਰਨ ਦੀ ਮੰਗ ਕੀਤੀ ਹੈ। ਇੰਨਾ ਹੀ ਨਹੀਂ, ਉਨ੍ਹਾਂ ਨੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਪਟਨਾ ਅਤੇ ਰਾਏਪੁਰ ਇਕਾਈ ਵਲੋਂ ਦਰਜ ਮੁਕੱਦਮਿਆਂ ‘ਚ ਕੋਈ ਵੀ ਕਾਰਵਾਈ ਨਾ ਕਰਨ ਦੀ ਮੰਗ ਕੀਤੀ ਹੈ।
ਦਰਅਸਲ ਪਿਛਲੇ ਮਹੀਨੇ ਰਾਮਦੇਵ ਨੇ ਕਰੋਨਾ ਵਾਇਰਸ ਦੇ ਇਲਾਜ ‘ਚ ਐਲੋਪੈਥੀ ਦੀ ਵਰਤੋਂ ‘ਤੇ ਸਵਾਲ ਚੱੁਕੇ ਸੀ। ਰਾਮਦੇਵ ਨੇ ਕਿਹਾ ਸੀ ਕਿ ਐਲੋਪੈਥੀ ਦਵਾਈਆਂ ਕਾਰਨ ਲੱਖਾ ਲੋਕ ਮਰ ਗਏ ਨੇ। ਇੰਨੇ ਲੋਕ ਦਾ ਆਕਸੀਜਨ ਅਤੇ ਇਲਾਜ ਦੀ ਕਮੀ ਕਾਰਨ ਨਹੀਂ ਮਰੇ ਜਿੰਨੇ ਐਲੋਪੈਥੀ ਕਾਰਨ ਮਰੇ ਹਨ। ਵਾਇਰਲ ਵੀਡੀਓ ‘ਚ ਰਾਮਦੇਵ ਨੇ ਐਲੋਪੈਥੀ ਨੂੰ ਬਕਵਾਸ ਕਿਹਾ ਸੀ।ਰਾਮਦੇਵ ਦੇ ਇਸ ਬਿਆਨ ਤੋਂ ਬਾਅਦ ਗੱੁਸੇ ‘ਚ ਆਏ ਦੇਸ਼ ਭਰ ਦੇ ਡਾਕਟਰਾਂ ਨੇ ਰਾਮਦੇਵ ਖ਼ਿਲਾਫ਼ ਪ੍ਰਦਰਸ਼ਨ ਕੀਤਾ3 ਅਤੇ ਕਈ ਸੂਬਿਆ ‘ਚ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਯੂਨੀਅਨ ਨੇ ਰਾਮਦੇਵ ਖਿਲ਼ਾਫ਼ ਐੱਫਆਈਆਰ ਵੀ ਦਰਜ ਕਰਾਈ ਸੀ।