ਸੁਖਪਾਲ ਖਹਿਰਾ ਫਿਰ ਸਵਾਲਾ ਦੇ ਘੇਰੇ ਦੇ ਵਿੱਚ ਆਏ ਹਨ | ਦੇਸ਼ ਦੇ ਨਾਮੀ ਫੈਸ਼ਨ ਡਿਜਾਇਨਰ ਨੂੰ ED ਦੇ ਵੱਲੋਂ ਨੋਟਿਸ ਭੇਜ ਬੁਲਾਇਆ ਗਿਆ ਹੈ,ਇਹ ਨੋਟਿਸ ਮਨੀਸ਼ ਮਲੌਹਤਰਾ ,ਸਬਿਆਸਾਚੀ ਅਤੇ ਰਿਤੂ ਕੁਮਾਰ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ,ਜਾਣਕਾਰੀ ਅਨੁਸਾਰ ਵਿਧਾਇਕ ਸੁਖਪਾਲ ਖਹਿਰਾ ਦੇ ਵੱਲੋਂ ਡਿਜ਼ਾਇਨਰ ਨਾਲ ਲੱਖਾ ਦਾ ਲੈਣ ਦੇਣ ਕੀਤਾ ਗਿਆ ਜਿਸ ਨੂੰ ਧਿਆਨ ਵਿੱਚ ਰੱਖਦੇ ED ਦੇ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ| ਇਹ ਦੋਸ਼ ਲਾਏ ਜਾ ਰਹੇ ਹਨ ਕਿ ਨਜ਼ਾਇਜ ਤਰੀਕੇ ਨਾਲ ਡਿਜਾਇਨਰ ਨਾਲ ਲੱਖਾ ਰੁਪਏ ਦਾ ਲੈਣ ਦੇਣ ਕੀਤਾ ਗਿਆ ਹੈ | ਕਿਹਾ ਜਾ ਰਿਹਾ ਕਿ ਇਹ ਲੈਣ ਦੇਣ ਨਕਦੀ ਕਿਉਂ ਕੀਤਾ ਗਿਆ ਟਰਾਂਸਫਰ ਕਿਉਂ ਨਹੀਂ ਕੀਤਾ ਗਿਆ | ਇਸ ਲੈਣ ਦੇਣ ਨਾਲ ਕੱਪੜਾ ਲਿਆ ਗਿਆ ਹੈ ਜਾਂ ਹੋਰ ਕਿਸੇ ਕੰਮ ਲਈ ਲੈਣ ਦੇਣ ਹੋਇਆ ਇਹ ਕਿਆਸ ਲਗਾਏ ਜਾ ਰਹੇ ਹਨ |ਇਸ ਲਈ ਹੁਣ ED ਇਨ੍ਹਾ 3 ਡਿਜਾਇਨਰਾਂ ਤੋਂ ਪੁੱਛਗਿੱਛ ਕਰੇਗੀ |