ਪੰਜਾਬ ਚ ਇੱਕ ਵਿਧਾਇਕ ਇੱਕ ਪੈਨਸ਼ਨ ਕਾਨੂੰਨ ਲਾਗੂ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਇਸ ਨੂੰ ਭਗਵੰਤ ਮਾਨ ਸਰਕਾਰ ਦੀ ਵੱਡੀ ਉਪਲੱਬਧੀ ਦੱਸਿਆ। ਮਾਲਵਿੰਦਰ ਕੰਗ ਨੇ ਕਿਹਾ ਕਿ ਸੌ ਦੇ ਕਰੀਬ ਅਕਾਲੀ ਕਾਂਗਰਸੀ ਸਾਬਕਾ ਵਿਧਾਇਕ ਇੱਕ ਵਾਰ ਤੋਂ ਵੱਧ ਪੈਨਸ਼ਨ ਵਸੂਲ ਰਹੇ ਸਨ ਜਿਨ੍ਹਾਂ ਵਿੱਚ ਪ੍ਰਕਾਸ਼ ਸਿੰਘ ਬਾਦਲ, ਪ੍ਰਤਾਪ ਬਾਜਵਾ, ਚਰਨਜੀਤ ਸਿੰਘ ਚੰਨੀ, ਕੈਪਟਨ ਅਮਰਿੰਦਰ ਸਿੰਘ ਵੀ ਸ਼ਾਮਲ ਹੈ। ਇਕ ਪੈਨਸ਼ਨ ਮਿਲਣ ਦੇ ਨਾਲ ਇਕ ਸਾਲ ਵਿਚ ਪੰਜਾਬ ਨੂੰ ਵੀਹ ਕਰੋੜ ਰੁਪਏ ਦਾ ਫ਼ਾਇਦਾ ਹੋਵੇਗਾ ਇਸੇ ਤਰ੍ਹਾਂ ਪੰਜ ਸਾਲਾਂ ਵਿੱਚ ਪੰਜਾਬ 100 ਕਰੋੜਾਂ ਰੁਪਏ ਆਪਣੇ ਬਜਟ ਵਿਚ ਬਚਾਏਗਾ। ਆਮ ਆਦਮੀ ਪਾਰਟੀ ਦੇ ਬੁਲਾਰੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਰਵਿੰਦ ਕੇਜਰੀਵਾਲ ‘ਤੇ ਸਵਾਲ ਖਡ਼੍ਹੇ ਕਰਦੇ ਹਨ ਕਿ ਦੇਸ਼ ਨੂੰ ਮੁਫਤ ਵਿਚ ਰੇਵੜੀਆਂ ਦਿੱਤੀਆਂ ਜਾ ਰਹੀਆਂ ਹਨ। ਜਦ ਕਿ ਪੈਨਸ਼ਨ ਦੇ ਰੂਪ ਵਿਚ ਰੇਵੜੀਆਂ ਕਾਂਗਰਸੀ ਅਤੇ ਬੀਜੇਪੀ ਵਾਲੇ ਵੰਡ ਰਹੇ ਹਨ ਕਿ ਉਹ ਭਗਵੰਤ ਮਾਨ ਸਰਕਾਰ ਵਾਂਗ ਵੱਡਾ ਫ਼ੈਸਲਾ ਲੈਣਗੇ ?
ਗੰਨਾ ਕਾਸ਼ਤਕਾਰ ਕਿਸਾਨਾਂ ਦਾ ਸਹਿਕਾਰੀ ਮਿੱਲਾਂ ਵੱਲ ਬਕਾਇਆ ਰਾਸ਼ੀ ਵਿੱਚੋਂ ਦੋ ਸੌ ਕਰੋੜ ਰੁਪਏ ਜਾਰੀ ਕਰ ਦਿੱਤਾ ਗਿਆ ਬਾਕੀ ਰਹਿੰਦਾ ਪੰਜ ਸਤੰਬਰ ਨੂੰ ਜਾਰੀ ਹੋਵੇਗਾ। ਡੇਅਰੀ ਫਾਰਮਿੰਗ ਡੇਅਰੀ ਫਾਰਮਿੰਗ ਨਾਲ ਜੁੜੇ ਕਿਸਾਨ ਧਰਨੇ ਦਾ ਰੂਪ ਅਖਤਿਆਰ ਨਾ ਕਰਨ ਸਾਡੇ ਤੱਕ ਪਹੁੰਚ ਕਰੇ ਅਸੀਂ ਸਰਕਾਰ ਤੱਕ ਉਨ੍ਹਾਂ ਦੀ ਗੱਲਬਾਤ ਕਰਵਾ ਕੇ ਮਸਲੇ ਦਾ ਹੱਲ ਕਰਾਵਾਂਗੇ। ਆਯੂਸ਼ਮਾਨ ਸਕੀਮ ਤਹਿਤ ਸੂਬੇ ਵਿਚ ਇਲਾਜ ਕਰਨ ਵਾਲੇ ਹਸਪਤਾਲਾਂ ਨੂੰ ਪ੍ਰਾਈਵੇਟ ਹਸਪਤਾਲਾਂ ਨੂੰ 100 ਕਰੋੜ ਰੁਪਏ ਜਾਰੀ ਕਰ ਦਿੱਤਾ ਗਿਆ ਹੈ। ਮੁਹਾਲੀ ਦੇ ਇੱਕ ਪਿੰਡ ਵਿੱਚ ਸ਼ਮਸ਼ਾਨਘਾਟ ਚ ਹੁੰਦੀ ਮਾਈਨਿੰਗ ਦਾ ਨੋਟਿਸ ਭਗਵੰਤ ਮਾਨ ਸਰਕਾਰ ਨੂੰ ਮਿਲ ਗਿਆ ਹੈ ਇਸ ਦੀ ਇਨਕੁਆਰੀ ਮਾਰਕ ਕਰ ਦਿੱਤੀ ਗਈ ਹੈ।