ਭਾਰਤ ਦੀ ਆਜ਼ਾਦੀ ਦੇ 75 ਸਾਲ ਪੂਰੇ ਹੋਣ ਮੌਕੇ ਅਮਰੀਕਾ ਦੇ ਇਤਿਹਾਸਕ ਸ਼ਹਿਰ ਬੋਸਟਨ ਵਿੱਚ ਪਹਿਲੀ ਵਾਰ ਇੰਡੀਆ ਡੇ ਪਰੇਡ ਕੱਢੀ ਗਈ ਅਤੇ ਇਸ ਦੌਰਾਨ 220 ਫੁੱਟ ਉੱਚਾ ਅਮਰੀਕਾ-ਭਾਰਤ ਦਾ ਝੰਡਾ ਸਾਰਿਆਂ ਦਾ ਧਿਆਨ ਖਿੱਚ ਰਿਹਾ ਸੀ।
##__HAPPY 75-INDEPENDENCE DAY INDIA LOVERS __## BOSTON USA pic.twitter.com/Puc9HJq2CY
— Nikhil Kumar E.WACKER.DR.CHICAGO (@BandraNikhil) August 15, 2022
ਇਹ ਵੀ ਪੜ੍ਹੋ : ਪੰਜਾਬ ਸਰਕਾਰ ਘਰ-ਘਰ ਰਾਸ਼ਨ ਸਕੀਮ ਨੂੰ ਇੱਕੋ ਪੜਾਅ ਵਿਚ ਲਾਗੂ ਕਰੇਗੀ
ਭਾਰਤ ਅਤੇ ਅਮਰੀਕਾ ਦੀ ਵਿਭਿੰਨਤਾ ਨੂੰ ਦਰਸਾਉਣ ਵਾਲੇ ਇਸ ਸਮਾਗਮ ਵਿੱਚ ਦੇਸ਼ ਭਗਤੀ ਦੇ ਗੀਤ ਗਾਏ ਗਏ ਅਤੇ 30 ਤੋਂ ਵੱਧ ਦੇਸ਼ਾਂ ਦੇ ਹਜ਼ਾਰਾਂ ਲੋਕਾਂ ਨੇ ਇੰਡੀਆ ਡੇ ਪਰੇਡ ਵਿੱਚ ਹਿੱਸਾ ਲਿਆ। ਇਸ ਮੌਕੇ ਸਾਬਕਾ ਭਾਰਤੀ ਕ੍ਰਿਕਟਰ ਆਰ.ਪੀ. ਸਿੰਘ ਇਸ ਪ੍ਰੋਗਰਾਮ ਵਿਚ ਸ਼ਾਮਲ ਹੋਏ। ਇਸ ਵਿੱਚ ਮੈਸੇਚਿਉਸੇਟਸ ਅਤੇ ਨਿਊ ਇੰਗਲੈਂਡ ਦੇ ਕਈ ਨੇਤਾਵਾਂ ਨੇ ਭਾਸ਼ਣ ਦਿੱਤਾ।
In Boston USA 🇺🇸 pic.twitter.com/euRjKWqTIa
— ravi ravani (@raviravani11) August 14, 2022
ਇਹ ਵੀ ਪੜ੍ਹੋ : CM ਭਗਵੰਤ ਮਾਨ ਨੇ ਲੁਧਿਆਣਾ ਵਿਖੇ ਆਮ ਆਦਮੀ ਕਲੀਨਿਕ ਦਾ ਕੀਤਾ ਉਦਘਾਟਨਾਂ, ਡਾਕਟਰਾਂ ਨੂੰ ਦਿੱਤੇ ਅਹਿਮ ਹੁਕਮ
ਫੈੱਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨਜ਼-ਨਿਊ ਇੰਗਲੈਂਡ ਦੇ ਪ੍ਰਧਾਨ ਅਭਿਸ਼ੇਕ ਸਿੰਘ ਨੇ ਕਿਹਾ, ‘ਬੋਸਟਨ ਵਿੱਚ ਪਹਿਲੀ ਇੰਡੀਆ ਡੇ ਪਰੇਡ ਦਾ ਆਯੋਜਨ ਇਤਿਹਾਸਕ ਰੂਪ ਨਾਲ ਸਫ਼ਲ ਰਿਹਾ। ਇਸ ਦਾ ਸਾਰਾ ਸਿਹਰਾ ਸ਼ਹਿਰ ਵਿੱਚ ਰਹਿਣ ਵਾਲੇ ਭਾਰਤੀ ਅਮਰੀਕੀਆਂ ਨੂੰ ਜਾਂਦਾ ਹੈ।’