ਆਜ਼ਾਦੀ ਦੀ 75ਵੀਂ ਵਰ੍ਹੇਗੰਢ ਦੇ ਮੌਕੇ ‘ਤੇ ਦੇਸ਼ ‘ਚ ਹਰ ਕੋਈ ਆਪਣੇ-ਆਪਣੇ ਤਰੀਕੇ ਨਾਲ ਇੱਕ ਦੂਜੇ ਨੂੰ ਸ਼ੁਭਕਾਮਨਾਵਾਂ ਦੇ ਰਿਹਾ ਹੈ। ਇੰਨਾ ਹੀ ਨਹੀਂ ਲੋਕ ਘਰਾਂ ‘ਚ ਤਿਰੰਗਾ ਲਹਿਰਾ ਕੇ ਦੇਸ਼ ਭਗਤੀ ਦਾ ਸਬੂਤ ਦੇ ਰਹੇ ਹਨ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਅੰਮ੍ਰਿਤ ਮਹੋਤਸਵ ਮਨਾਉਣ ਦੀਆਂ ਕਈ ਵੀਡੀਓਜ਼ ਵਾਇਰਲ ਹੋ ਰਹੀਆਂ ਹਨ ਪਰ ਜੋ ਵੀਡੀਓ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ, ਉਹ ਇਨ੍ਹਾਂ ਤੋਂ ਵੱਖ ਹੈ। ਇਸ ਨੂੰ ਦੇਖ ਕੇ ਤੁਹਾਨੂੰ ਮਾਣ ਵੀ ਹੋਵੇਗਾ ਅਤੇ ਤੁਸੀਂ ਭਾਵੁਕ ਵੀ ਹੋ ਜਾਵੋਗੇ।
हर दिल में तिरंगा…
जय हिंद 🇮🇳 pic.twitter.com/VyrWz4iOVX— उम्दा_पंक्तियां (@umda_panktiyan) August 13, 2022
ਜਿਨ੍ਹਾਂ ਨੂੰ ਰੱਬ ਨੇ ਹੱਥ-ਪੈਰ ਦਿੱਤੇ ਹਨ, ਉਹ ਤਿਰੰਗੇ ਨੂੰ ਲੈ ਕੇ ਵੱਖ-ਵੱਖ ਤਰੀਕਿਆਂ ਨਾਲ ਆਪਣੀਆਂ ਵੀਡੀਓਜ਼ ਇੰਟਰਨੈੱਟ ‘ਤੇ ਪਾ ਰਹੇ ਹਨ ਪਰ ਇੰਟਰਨੈੱਟ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਇਸ ਵੀਡੀਓ ‘ਚ ਇੱਕ ਅਪਾਹਜ ਵਿਅਕਤੀ ਝੰਡੇ ਦੇ ਖੰਭੇ ‘ਤੇ ਤਿਰੰਗੇ ਵਾਂਗ ਲਹਿਰਾਉਂਦਾ ਨਜ਼ਰ ਆ ਰਿਹਾ ਹੈ। ਤੁਸੀਂ ਵੇਖ ਸੱਕਦੇ ਹੋ ਇਹ ਵੀਡੀਓ ਬਾਕੀ ਸਾਰੀਆਂ ਵੀਡਿਓ ਤੋਂ ਬਿਲਕੁਲ ਵੱਖਰੀ ਅਤੇ ਬਹੁਤ ਖੂਬਸੂਰਤ ਹੈ ਕਿਉਂਕਿ ਦੇਸ਼ ਭਗਤੀ ਸੀਨੇ ਵਿੱਚ ਹੁੰਦੀ ਹੈ, ਜਿਸ ਲਈ ਸੁਵਿਧਾ ਦੀ ਨਹੀਂ, ਕੁਝ ਜਜ਼ਬਾਤ ਦੀ ਲੋੜ ਹੁੰਦੀ ਹੈ।
ਲੋਕਾਂ ਨੇ ਖੁੱਲ੍ਹ ਕੇ ਤਾਰੀਫ਼ ਕੀਤੀ- ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘ਤੇ @umda_panktiyan ਨਾਮ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ, ਜਿਸ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਸਿਰਫ 13 ਸੈਕਿੰਡ ਦੇ ਇਸ ਵੀਡੀਓ ਨੂੰ ਪੋਸਟ ਕਰਨ ਤੋਂ ਬਾਅਦ ਹੁਣ ਤੱਕ 73 ਹਜ਼ਾਰ ਤੋਂ ਵੱਧ ਲੋਕ ਦੇਖ ਚੁੱਕੇ ਹਨ, ਜਦੋਂ ਕਿ ਇਸ ਵੀਡੀਓ ਨੂੰ 5 ਹਜ਼ਾਰ ਤੋਂ ਵੱਧ ਲੋਕ ਪਸੰਦ ਕਰ ਚੁੱਕੇ ਹਨ। ਵੀਡੀਓ ਦੇਖ ਚੁੱਕੇ ਲੋਕ ਉਸ ਵਿਅਕਤੀ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ। ਵੀਡੀਓ ‘ਤੇ ਉਨ੍ਹਾਂ ਨੇ ਪਿਆਰ ਦੀ ਝੜੀ ਲਗਾ ਦਿੱਤੀ ਹੈ, ਲੋਕ ਇਸ ਵਿਅਕਤੀ ਨੂੰ ਸਲਾਮ ਵੀ ਕਰ ਰਹੇ ਹਨ।