ਅਮਰੀਕਾ ਤੇ ਦੱਖਣੀ ਕੋਰੀਆ ਅਗਲੇ ਹਫ਼ਤੇ ਤੋਂ ਸਾਂਝਾ ਜੰਗੀ ਅਭਿਆਸ ਆਰੰਭਣਗੇ। ਇਹ ਵਿਆਪਕ ਜੰਗੀ ਅਭਿਆਸ ਉੱਤਰੀ ਕੋਰੀਆ ਨੂੰ ਜਵਾਬ ਦੇਣ ਲਈ ਵੀ ਕੀਤਾ ਜਾਵੇਗਾ ਜੋ ਕਿ ਲਗਾਤਾਰ ਹਥਿਆਰਾਂ ਦਾ ਪ੍ਰੀਖਣ ਕਰ ਰਿਹਾ ਹੈ।
ਦੋਵਾਂ ਮੁਲਕਾਂ ਦਾ ਇਹ ਅਭਿਆਸ 22 ਅਗਸਤ ਤੋਂ ਪਹਿਲੀ ਸਤੰਬਰ ਤੱਕ ਦੱਖਣੀ ਕੋਰੀਆ ਵਿਚ ਹੋਵੇਗਾ। ਇਸ ਵਿਚ ਲੜਾਕੂ ਜਹਾਜ਼, ਜੰਗੀ ਬੇੜੇ, ਟੈਂਕ ਤੇ ਹਜ਼ਾਰਾਂ ਸੈਨਿਕ ਹਿੱਸਾ ਲੈਣਗੇ। ਦੋਵਾਂ ਮੁਲਕਾਂ ਵੱਲੋਂ ਕਈ ਸਾਲਾਂ ਬਾਅਦ ਐਨੇ ਵੱਡੇ ਪੱਧਰ ਉਤੇ ਅਭਿਆਸ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ :ਚੀਨ ਸਾਂਝੇ ਅਭਿਆਸ ਲਈ ਫੌਜੀ ਰੂਸ ਭੇਜੇਗਾ…
ਜ਼ਿਕਰਯੋਗ ਹੈ ਕਿ ਅਮਰੀਕਾ, ਦੱਖਣੀ ਕੋਰੀਆ ਤੇ ਜਪਾਨ ਦੀਆਂ ਜਲ ਸੈਨਾਵਾਂ ਨੇ ਹਾਲ ਹੀ ਵਿਚ ਮਿਜ਼ਾਈਲ ਖੋਜ ਤੇ ਟਰੈਕਿੰਗ ਨਾਲ ਸਬੰਧਤ ਅਭਿਆਸ ਹਵਾਈ ਵਿਚ 8 ਤੋਂ 14 ਅਗਸਤ ਤੱਕ ਕੀਤਾ ਹੈ।