bilkis bano:ਗੁਜਰਾਤ ਦੰਗਿਆਂ ਨਾਲ ਸਬੰਧਤ ਬਿਲਕੀਸ ਬਾਨੋ ਜਬਰ-ਜਨਾਹ ਕੇਸ ਵਿੱਚ 11 ਦੋਸ਼ੀਆਂ ਨੂੰ ਰਿਹਾਅ ਕਰਨ ਦੀ ਸਿਫਾਰਸ਼ ਕਰਨ ਵਾਲੇ ਪੈਨਲ ਵਿੱਚ ਸ਼ਾਮਲ ਭਾਜਪਾ ਵਿਧਾਇਕ ਸੀ. ਕੇ. ਰੌਲੀਜੀ ਨੇ ਬੀਤੇ ਦਿਨ ਕਿਹਾ ਸੀ ਕਿ ਕੁਝ ਦੋਸ਼ੀ ‘ਬ੍ਰਾਹਮਣ’ ਹਨ ਤੇ ਚੰਗੇ ਸੰਸਕਾਰਾਂ ਵਾਲੇ ਹਨ। ਉਨ੍ਹਾਂ ਦੇ ਇਸ ਬਿਆਨ ਕਾਰਨ ਵਿਵਾਦ ਪੈਦਾ ਹੋ ਗਿਆ ਹੈ। ਇਸ ਸਬੰਧ ਵਿੱਚ ਅੱਜ ਵਿਧਾਇਕ ਨੇ ਟਵੀਟ ਕੀਤਾ, ‘ਮੇਰੇ ਬਿਆਨ ਨੂੰ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ।
ਜਬਰ-ਜਨਾਹ ਦੇ ਦੋਸ਼ੀ ਕਿਸੇ ਜਾਤ ਨਾਲ ਸਬੰਧਤ ਨਹੀਂ ਹੁੰਦੇ। ਜੇਕਰ ਕਿਸੇ ਨੇ ਗੁਨਾਹ ਕੀਤਾ ਹੈ ਤਾਂ ਉਸ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ। ਸਾਨੂੰ ਅਦਾਲਤ ਦੇ ਫੈਸਲੇ ਦਾ ਸਨਮਾਨ ਕਰਨਾ ਚਾਹੀਦਾ ਹੈ।’
ਇਹ ਵੀ ਪੜ੍ਹੋ; ਐਪਲ ਕੰਪਨੀ ਨੇ ਕੀਤਾ ਖੁਲਾਸਾ…
ਵਿਧਾਇਕ ਨੇ ਬੀਤੇ ਦਿਨ ਦਿੱਤੇ ਬਿਆਨ ਵਿੱਚ ਇਹ ਵੀ ਕਿਹਾ ਸੀ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਜਿਨ੍ਹਾਂ ਦੋਸ਼ੀਆਂ ਨੂੰ 15 ਸਾਲਾਂ ਬਾਅਦ ਜੇਲ੍ਹ ਵਿੱਚੋਂ ਰਿਹਾਅ ਕੀਤਾ ਗਿਆ ਹੈ ਕਿ ਉਹ ਜੁਰਮ ਵਿੱਚ ਸ਼ਾਮਲ ਸਨ।