ਪੰਜਾਬ ਦੇ ਆਗੂ ਗੈਂਗਸਟਰਾਂ ਅਤੇ ਅੱਤਵਾਦੀਆਂ ਦੇ ਨਿਸ਼ਾਨੇ ‘ਤੇ ਹਨ। ਕੇਂਦਰੀ ਖੁਫੀਆ ਏਜੰਸੀਆਂ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ 10 ਨੇਤਾਵਾਂ ਦੀ ਸੂਚੀ ਭੇਜੀ ਹੈ। ਜਿਸ ਦੀ ਸੁਰੱਖਿਆ ਦਾ ਧਿਆਨ ਰੱਖਣ ਲਈ ਕਿਹਾ ਗਿਆ ਹੈ। ਪੰਜਾਬ ਵਿੱਚ ਵੀ.ਆਈ.ਪੀਜ਼ ਦੀ ਸੁਰੱਖਿਆ ਨਾਲ ਜੁੜਿਆ ਮਾਮਲਾ ਕਾਫੀ ਸੰਵੇਦਨਸ਼ੀਲ ਬਣ ਗਿਆ ਹੈ। ਸੁਰੱਖਿਆ ਵਿੱਚ ਕਟੌਤੀ ਦੇ ਅਗਲੇ ਹੀ ਦਿਨ ਮਾਨਸਾ ਵਿੱਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਹਿਮਾਚਲ ‘ਚ ਮੀਂਹ ਕਾਰਨ 3 ਬੱਚਿਆਂ ਸਮੇਤ 8 ਦੀ ਮੌਤ, 12 ਲਾਪਤਾ, 2 ਜ਼ਿਲਿਆਂ ‘ਚ ਸਕੂਲ ਬੰਦ
ਸੂਤਰਾਂ ਦੇ ਮੁਤਾਬਕ ਪੰਜਾਬ ਦੇ ਡੀਜੀਪੀ ਨੂੰ ਭੇਜੀ ਲਿਸਟ ‘ਚ 4 ਅਜਿਹੇ ਕਾਂਗਰਸੀ ਨੇਤਾ ਹਨ, ਜਿਨ੍ਹਾਂ ਨੂੰ ਸਭ ਤੋਂ ਵੱਧ ਖਤਰਾ ਦੱਸਿਆ ਗਿਆ ਹੈ।ਇਨ੍ਹਾਂ ‘ਚ ਸਾਬਕਾ ਡਿਪਟੀ ਸੀਐੱਮ ਸੁਖਜਿੰਦਰ ਸਿੰਘ ਰੰਧਾਵਾ, ਸਾਬਕਾ ਮੰਤਰੀ ਗੁਰਕੀਰਤ ਕੋਟਲੀ, ਵਿਜੇਇੰਦਰ ਸਿੰਗਲਾ ਤੇ ਸਾਬਕਾ ਵਿਧਾਇਕ ਪਰਮਿੰਦਰ ਪਿੰਕੀ ਦਾ ਨਾਮ ਸ਼ਾਮਿਲ ਹੈ।ਗੁਰਕੀਰਤ ਕੋਟਲੀ ਸਾਬਕਾ ਸੀਐੱਮ ਬੇਅੰਤ ਦੇ ਪੋਤੇ ਵੀ ਹਨ।ਕੇਂਦਰੀ ਖੁਫੀਆ ਏਜੰਸੀਆਂ ਨੇ ਇਨ੍ਹਾਂ ਨੇਤਾਵਾਂ ਦੀ ਸੁਰੱਖਿਆ ‘ਤੇ ਧਿਆਨ ਦੇਣ ਨੂੰ ਕਿਹਾ ਹੈ।
ਆਮ ਆਦਮੀ ਪਾਰਟੀ ਨੇ ਪੰਜਾਬ ‘ਚ ਸਰਕਾਰ ਬਣਦੇ ਹੀ ਵੀਆਈਪੀ ਦੀ ਸਿਕਓਰਿਟੀ ‘ਚ ਕਟੌਤੀ ਸ਼ੁਰੂ ਕਰ ਦਿੱਤੀ।ਇਸ ਨੂੰ ਵੀਆਈਪੀ ਕਲਚਰ ਤੇ ਐਕਸ਼ਨ ਦੱਸਿਆ ਗਿਆ।ਕ੍ਰੈਡਿਟ ਲੈਣ ਲਈ ਸੁਰੱਖਿਆ ਬਿਊਰਾ ਵੀ ਜਨਤਿਕ ਕਰ ਦਿੱਤਾ ਗਿਆ।ਇਸੇ ਤਰ੍ਹਾਂ ਸਿੱਧੂ ਮੂਸੇਵਾਲਾ ਦੀ ਵੀ 28 ਮਈ ਨੂੰ ਸਿਕਓਰਿਟੀ ਘਟਾਈ ਗਈ।ਅਗਲੇ ਹੀ ਦਿਨ ਮੂਸੇਵਾਲਾ ਦੀ ਹੱਤਿਆ ਕਰ ਦਿੱਤੀ ਗਈ।ਹਾਲਾਂਕਿ ਹੱਤਿਆ ਦੇ ਸਮੇਂ ਉਨ੍ਹਾਂ ਦੇ ਨਾਲ ਤਾਇਨਾਤ 2 ਗਨਮੈਨ ਨੂੰ ਮੂਸੇਵਾਲਾ ਨਾਲ ਲੈ ਕੇ ਨਹੀਂ ਗਏ ਸੀ।
ਇਹ ਵੀ ਪੜ੍ਹੋ : ਇੰਸਟਾਗ੍ਰਾਮ ‘ਤੇ ਮੁੰਡੇ ਨੂੰ ਜਾਲ ‘ਚ ਫਸਾ, ਕੁੜੀ ਨੇ ਕੀਤਾ ਕਿਡਨੈਪ, 50 ਲੱਖ ਫਿਰੌਤੀ ਮੰਗਣ ਦਾ ਮਾਮਲਾ