ਕਹਿੰਦੇ ਹਨ ਕਲਾ ਦਾ ਕੋਈ ਮੁੱਲ ਨਹੀਂ ਹੁੰਦਾ, ਇਹ ਕਹਾਵਤ ਨੂੰ ਸਹੀ ਸਿੱਧ ਕਰਦਿਆਂ , ਰਬੜ ਦੀਆਂ ਚੱਪਲਾਂ ਤੋਂ ਵੱਖ-ਵੱਖ ਤਰ੍ਹਾਂ ਦੀਆਂ ਕਲਾਕ੍ਰਿਤਾਂ ਬਣਾ ਕੇ ਨਾਮਣਾ ਖੱਟ ਚੁੱਕੇ ਮਾਨਸਾ ਦੇ ਪਿੰਡ ਬੁਰਜ ਰਾਠੀ ਦੇ ਗੁਰਮੀਤ ਸਿੰਘ ਨੇ ਕੌਮਾਂਤਰੀ ਪੱਧਰ ਦੇ ਮਰਹੂਮ ਪੰਜਾਬੀ ਨੌਜਵਾਨ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪਸੰਦੀਦਾ ਟਰੈਕਟਰ 5911 ਦੇ ਮਾਡਲ ਬਣਾਏ ਹਨ,ਗੁਰਮੀਤ ਸਿੰਘ ਨੇ ਦੱਸਿਆ ਕਿ ਜਦੋਂ ਸਿੱਧੂ ਮੂਸੇਵਾਲਾ ਮੇਰੇ ਕਲਾ ਕੇਂਦਰ ਉੱਤੇ ਆਏ ਸਨ ਤਾਂ ਉਨ੍ਹਾਂ 5911 ਟ੍ਰੈਕਟਰ ਬਣਾਉਣ ਦੀ ਇੱਛਾ ਜ਼ਾਹਿਰ ਕੀਤੀ ਸੀ, ਜਿਸ ਨੂੰ ਪੂਰਾ ਕਰਦਿਆਂ ਹੁਣ ਮੈਂ 5911 ਟ੍ਰੈਕਟਰ ਬਣਾ ਕੇ ਉਹਨਾਂ ਦੇ ਸਮਾਰਕ ਉੱਤੇ ਲੈ ਕੇ ਜਾਵਾਂਗਾ।
ਇਹ ਵੀ ਪੜ੍ਹੋ : ਕੋਟਕਪੂਰਾ ਗੋਲੀ ਕਾਂਡ ਦੀ ਸੁਣਵਾਈ ਹੁਣ ਪਹਿਲਾਂ ਹੋਵੇਗੀ..
ਗੁਰਮੀਤ ਸਿੰਘ ਨੇ ਦੱਸਿਆ ਕਿ ਇਸ ਟਰੈਕਟਰ ਉੱਪਰ ਕੋਈ ਜ਼ਿਆਦਾ ਖਰਚਾ ਨਹੀਂ ਹੋਇਆ ਬਲਕਿ ਮਿਹਨਤ ਬਹੁਤ ਜ਼ਿਆਦਾ ਲੱਗਦੀ ਹੈ। ਉਹਨਾਂ ਦੱਸਿਆ ਕਿ ਇੱਕ ਟਰੈਕਟਰ ਨੂੰ ਬਣਾਉਣ ਵਿੱਚ 15 ਤੋਂ 20 ਦਿਨ ਲੱਗਦੇ ਹਨ, ਕਿਉਂਕਿ ਇਸਦਾ ਹਰ ਇੱਕ ਹਿੱਸਾ ਦਾਇਰੇ ਅਨੁਸਾਰ ਹੀ ਲੱਗਦਾ ਹੈ।
ਇਸ ਟਰੈਕਟਰ ਵਿੱਚ ਲਗਾਇਆ ਗਿਆ ਹਰ ਇੱਕ ਹਿੱਸਾ ਤਿੱਖੇ ਚਾਕੂਆਂ ਨਾਲ ਚੱਪਲ ਨੂੰ ਕੱਟ ਕੇ ਬਣਾਇਆ ਗਿਆ ਹੈ ਤੇ ਇਹ ਪੂਰਾ ਟਰੈਕਟਰ ਚੱਪਲਾਂ ਨਾਲ ਬਣਿਆ ਹੈ ਅਤੇ ਇਸ ਵਿੱਚ ਕੋਈ ਵੀ ਲੱਕੜੀ, ਮੇਖ ਜਾਂ ਕਿੱਲਾਂ ਦਾ ਇਸਤੇਮਾਲ ਨਹੀਂ ਕੀਤਾ ਗਿਆ।
ਜਿਸ ਨੂੰ ਗੁਰਮੀਤ ਸਿੰਘ ਜਲਦੀ ਹੀ ਸਿੱਧੂ ਮੂਸੇਵਾਲਾ ਦੇ ਸਮਾਰਕ ਉੱਤੇ ਲਿਜਾ ਕੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਭੇਟ ਕਰੇਗਾਦੱਸਣਯੋਗ ਹੈ ਕਿ ਸਿੱਧੂ ਮੂਸੇਵਾਲੇ ਨੂੰ ਟਰੈਕਟਰ ਨਾਲ ਬਹੁਤ ਜਿਆਦਾ ਸਨੇਹ ਸੇ, ਖ਼ਾਕ ਕਰਕੇ 5911 ਨਾਲ.