ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕੇਜਰੀਵਾਲ ਦੇ ਮੁਫ਼ਤ ਬਿਜਲੀ ਦੇ ਐਲਾਨ ਤੋਂ ਬਾਅਦ ਪ੍ਰੈੱਸ ਕਾਨਫਰੰਸ ਕੀਤੀ ਗਈ |ਇਸ ਮੌਕੇ ਅਕਾਲੀ ਦਲ ਦੇ ਵੱਲੋਂ ਕੇਜਰੀਵਾਲ ‘ਤੇ ਨਿਸ਼ਾਨੇ ਸਾਧੇ ਗਏ |ਅਕਾਲੀ ਦਲ ਦਾ ਕਹਿਣਾ ਕਿ ਅੱਜ ਦੀ ਪ੍ਰੈੱਸ ਕਾਨਫਰੰਸ ਕਰ ਕੇਜਰੀਵਾਲ ਨੇ ਇਕੱਲੀ ਬਿਜਲੀ ਮੁੱਦੇ ‘ਤੇ ਹੀ ਗੱਲਬਾਤ ਕੀਤੀ| ਕਿਉਂ ਅੱਜ ਦੀ ਪ੍ਰੈੱਸ ਕਾਨਫਰੰਸ ਬਿਜਲੀ ਤੱਕ ਸਹਿਮਤ ਸੀ| ਇਸ ਦੇ ਨਾਲ ਹੀ ਕਾਂਗਰਸ ਸਰਕਾਰ ‘ਤੇ ਵੀ ਨਿਸ਼ਾਨੇ ਸਾਧੇ ਗਏ ਹਨ ਕਿ ਕਾਂਗਰਸ ਦੇ ਵੱਲੋਂ ਵੀ ਕਰਜ ਮੁਆਫੀ ਦੇ ਫਾਰਮ ਵੰਡੇ ਗਏ ਸਨ ਪਰ ਕਾਂਗਰਸ ਤਾਂ ਆਪਣੇ ਵਾਅਦੇ ਤੋਂ ਮੁਕਰ ਗਈ|ਉਸ ਮੌਕੇ ‘ਆਪ’ ਦੇ ਵੱਲੋਂ ਵੀ ਫਾਰਮ ਵੰਡੇ ਗਏ ਸਨ ਪਰ ਉਸ ਦਾ ਸਪਸ਼ਟੀਕਰਨ ਹਾਲੇ ਤੱਕ ਨਹੀਂ ਦਿੱਤਾ ਗਿਆ| ਸ਼੍ਰੋਮਣੀ ਅਕਾਲੀ ਦਾ ਕਹਿਣਾ ਕਿ ਪੰਜਾਬ ਦੇ ਲੋਕ ਇਨਾਂ ਲੁਟੇਰਿਆ ਤੋਂ ਬਚਣ ਇਹ ਲੋਕਾਂ ਨੂੰ ਇਲੈਕਸ਼ਨ ਆਉਣ ਕਰ ਕੇ ਉਕਸਾ ਰਹੇ ਹਨ |
ਸ਼੍ਰੋਮਣੀ ਅਕਾਲੀ ਦਲ ਦਾ ਕਹਿਣ ਕਿ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਮੌਕੇੇ 200 ਯੂਨਿਟ ਬਿਜਲੀ ਫਰੀ ਦਾ ਐਲਾਨ ਕੀਤਾ ਗਿਆ ਸੀ ਉਸ ਸਮੇਂ ਜਿੰਨੀ ਬਿਜਲੀ ਵਰਤਦੇ ਸੀ ਉਸ ਦੇ 200 ਯੂਨਿਟ ਫਰੀ ਸੀ ਪਰ ‘ਆਪ’ ਦੇ ਵੱਲੋਂ 300 ਯੂਨਿਟ ਤਾਂ ਮੁਫ਼ਤ ਕਰ ਦਿੱਤਾ ਗਿਆ ਹੈ ,ਜੇਕਰ ਕੋਈ 300 ਯੂਨਿਟ ਤੋਂ ਜਿਆਦਾ ਵਰਤੇਗਾ ਉਸ ਨੂੰ ਤਾਂ ਬਿੱਲ ਆਏਗਾ | ਜਦੋਂ ਕੋਈ 300 ਯੂਨਿਟ ਬਿਜਲੀ ਵਰਤ ਲਏਗਾ ਫਿਰ ਉਹ ਦੀਵੇ ਮੋਮਬੱਤੀਆਂ ਜਗਾਵੇਗਾ ਇਹ ਅਕਾਲੀ ਦਲ ਦੇ ਵੱਲੋਂ ਕਿਹਾ ਜਾ ਰਿਹਾ ਹੈ|ਆਮ ਆਦਮੀ ਪਾਰਟੀ ਨੇ ਕੋਈ ਨਵਾਂ ਐਲਾਨ ਨਹੀਂ ਕੀਤਾ ਬਿਜਲੀ ਤਾਂ ਬਹੁਤ ਸਮਾਂ ਪਹਿਲਾ ਹੀ ਪੰਜਾਬ ਦੇ ਵਿੱਚ 24 ਘੰਟੇ ਸੀ|
ਮਜੀਠੀਆ ਨੇ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਹੈ ਕਿ ਕੇਜਰੀਵਾਲ ਦਿੱਲੀ ਵਾਲਾ ਝੂਠ ਪੰਜਾਬ ‘ਚ ਫੈਲਾਉਣ ਨੂੰ ਫਿਰਦਾ ਹੈ। ਉਨ੍ਹਾਂ ਕਿਹਾ ਕਿ ਦਿੱਲੀ ‘ਚ ਦੁਕਾਨਦਾਰਾਂ ਅਤੇ ਇੰਡਸਟਰੀ ਨੂੰ ਮਹਿੰਗੇ ਬਿਜਲੀ ਬਿੱਲ ਦੇਣੇ ਪੈ ਰਹੇ ਹਨ ਅਤੇ ਜੇਕਰ ਕੇਜਰੀਵਾਲ ਇਨ੍ਹਾਂ ਦੇ ਰੇਟ ਘਟਾ ਦੇਵੇ ਤਾਂ ਉਹ ਫਿਰ ਕੇਜਰੀਵਾਲ ਦੇ ਪੰਜਾਬ ਵਾਸੀਆਂ ਲਈ ਕੀਤੇ ਐਲਾਨਾਂ ਨੂੰ ਵੀ ਉਹ ਮੰਨ ਲੈਣਗੇ।ਮਜੀਠੀਆ ਨੇ ਕਿਹਾ ਕਿ ਕੇਜਰੀਵਾਲ ਦੇ ਨਵੇਂ ਸਲਾਹਕਾਰ ਉਨ੍ਹਾਂ ਨੂੰ ਸਲਾਹਾਂ ਦਿੰਦੇ ਰਹਿੰਦੇ ਹਨ ਅਤੇ ਇਨ੍ਹਾਂ ‘ਚੋਂ ਹੀ ਕਿਸੇ ਨੇ ਕਹਿ ਦਿੱਤਾ ਹੋਵੇਗਾ ਕਿ ਕੈਪਟਨ ਸਰਕਾਰ ਪੰਜਾਬ ਦੀ ਜਨਤਾ ਨੂੰ 200 ਯੂਨਿਟ ਬਿਜਲੀ ਮੁਫ਼ਤ ‘ਚ ਦੇਵੇਗੀ।ਉਨ੍ਹਾਂ ਕਿਹਾ ਕਿ ਇਸ ਦੇ ਤੁਰੰਤ ਬਾਅਦ ਹੀ ਕੇਜਰੀਵਾਲ ਚੰਡੀਗੜ੍ਹ ਪਹੁੰਚ ਗਏ। ਉਨ੍ਹਾਂ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ‘ਚ ਤਾਂ ਕੇਜਰੀਵਾਲ ਇੱਥੇ ਆਏ ਨਹੀਂ, ਇਸ ਲਈ ਹੁਣ ਵੀ ਸਿਰਫ ਚੋਣ ਵਾਅਦਿਆਂ ਕਾਰਨ ਹੀ ਉਹ ਇੱਥੇ ਆਏ ਹਨ। ਉਨ੍ਹਾਂ ਕਿਹਾ ਕਿ ਕੇਜਰੀਵਾਲ ਵੱਲੋਂ 3 ਐਲਾਨ ਕਰਕੇ ਲੋਕਾਂ ਨੂੰ ਮੂਰਖ ਬਣਾਇਆ ਗਿਆ ਹੈ ਅਤੇ ਇਹ ਝੂਠ ਦੇ ਪੁਲੰਦੇ ਤੋਂ ਸਿਵਾਏ ਕੁੱਝ ਨਹੀਂ ਹੈ।
ਇਸ ਦੇ ਨਾਲ ਹੀ ਕੁੰਵਰ ਵਿਜੈ ਪ੍ਰਤਾਪ ਦੇ ਅੰਮ੍ਰਿਤਸਰੀ ਆਉਣ ਤੇ ਵੀ ਅਕਾਲੀ ਦਲ ਦੇ ਵੱਲੋਂ ਨਿਸ਼ਾਨੇ ਸਾਧੇ ਗਏ ਕਿਹਾ ਕਿ ਕੇਜਰੀਵਾਲ ਉਸ ਸਮੇਂ ਵੀ ਆਪਣੀ ਗੱਲ ਰੱਖ ਕੇ ਮੀਡੀਆ ਤੋਂ ਅੱਖ ਬਚਾ ਕੇ ਨਿਕਲ ਗਏ ਸੀ ਪਰ ਅੱਜ ਚੰਡੀਗੜ੍ਹ ਦੇ ਵਿੱਚ ਪੱਤਰਕਾਰਾਂ ਦੇ ਵੱਲੋਂ ਕੇਜਰੀਵਾਲ ਨੂੰ ਘੇਰ ਲਿਆ ਗਿਆ ਜਿਸ ਤੋਂ ਬਾਅਦ ਉਨ੍ਹਾਂ ਦੇ ਵੱਲੋਂ ਮੀਡੀਆ ਨਾਲ ਗੱਲਬਾਤ ਕੀਤੀ ਗਈ |