ਦਿੱਲੀ ਦੇ ਜੰਤਰ-ਮੰਤਰ ‘ਤੇ ਕਿਸਾਨ ਮਹਾਪੰਚਾਇਤ ਲਈ ਪਹੁੰਚ ਚੁੱਕੇ ਹਨ।ਇਸ ਦੌਰਾਨ ਇੱਕ ਪਾਸੇ ਜਿੱਥੇ ਦਿੱਲੀ ‘ਚ ਕਈ ਥਾਵਾਂ ‘ਤੇ ਜਾਮ ਲੱਗ ਚੁੱਕਾ ਹੈ ਦੂਜੇ ਪਾਸੇ ਦਿੱਲੀ ਯੂ.ਪੀ ਬਾਰਡਰ ‘ਤੇ ਗਾਜ਼ੀਪੁਰ ‘ਚ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਹਿਰਾਸਤ ‘ਚ ਲਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਫਟਾਫਟ ਬੱਚਿਆਂ ਲਈ ਬਰੋਕਲੀ ਦਾ ਸਵਾਦਿਸ਼ਟ ਆਮਲੇਟ ਬਣਾਓ, ਜਾਣੋ ਤਰੀਕਾ
ਮਹਾਪੰਚਾਇਤ ਦੇ ਆਯੋਜਨ ਨੂੰ ਲੈ ਕੇ ਅਧਿਕਾਰੀਆਂ ਨੇ ਕਿਹਾ ਕਿ ਟਿਕਰੀ ਬਾਰਡਰ, ਪ੍ਰਮੁੱਖ ਮਾਰਗਾਂ, ਰੇਲ ਦੀ ਪਟੜੀਆਂ ਤੇ ਮੈਟਰੋ ਸਟੇਸ਼ਨਾਂ ‘ਤੇ ਸਥਾਨਕ ਪੁਲਿਸ ਤੇ ਬਾਹਰੀ ਬਲ ਦੀ ਤਾਇਨਾਤੀ ਕੀਤੀ ਹੈ ਤਾਂ ਕਿ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।
ਦੱਸ ਦੇਈਏ ਕਿ ਦਿੱਲੀ ‘ਚ ਬੇਰੁਜ਼ਗਾਰੀ ਦੇ ਵਿਰੁੱਧ ਕਿਸਾਨਾਂ ਦਾ ਪ੍ਰਦਰਸ਼ਨ ਚੱਲ ਰਿਹਾ ਹੈ।ਜੰਤਰ ਮੰਤਰ ‘ਤੇ ਹੌਲੀ ਹੌਲੀ ਪ੍ਰਦਰਸ਼ਨਕਾਰੀ ਇਕੱਠੇ ਹੋ ਰਹੇ ਹਨ।ਰਾਜਧਾਨੀ ‘ਚ ਕੀਤੀ ਗਈ ਸਖਤ ਸੁਰੱਖਿਆ ਦੇ ਦੌਰਾਨ ਬੇਰੁਜ਼ਗਾਰੀ ਦੇ ਵਿਰੁੱਧ ਧਰਨਾ ਦੇਣ ਲਈ ਕਿਸਾਨ ਟੀਕਰੀ ਬਾਰਡਰ ‘ਤੇ ਪਹੁੰਚ ਰਹੇ ਹਨ।ਭਾਰੀ ਪੁਲਿਸ ਤੇ ਸੁਰੱਖਿਆ ਵਿਵਸਥਾ ਦੇ ਕਿਸਾਨ ਜੰਤਰ ਮੰਤਰ ‘ਤੇ ਪਹੁੰਚਣ ਲੱਗੇ ਹਨ।ਪੁਲਿਸ ਨੇ ਦਿੱਲੀ ਦੇ ਗਾਜ਼ੀਪੁਰ, ਸਿੰਘੂ ਤੇ ਟਿਕਰੀ ‘ਚ ਤਿੰਨੇ ਸਰਹੱਦਾਂ ਦੇ ਪ੍ਰਵੇਸ਼ ਬਿੰਦੂਆਂ ਦੀ ਸੁਰੱਖਿਆ ਵਧਾ ਦਿੱਤੀ ਹੈ।
ਇਹ ਵੀ ਪੜ੍ਹੋ : ਅੱਜ ਮੇਰੀ ਵੀਡੀਓ ਵਾਇਰਲ ਹੋਈ, ਕੱਲ੍ਹ ਨੂੰ ਤੁਹਾਡੀ ਸਹੇਲੀ ਤੁਹਾਡੀ ਵੀਡੀਓ ਵਾਇਰਲ ਕਰੇਗੀ : ਹਰਮੀਤ ਪਠਾਣਮਾਜਰਾ