ਬਾਲੀਵੁੱਡ ਅਦਾਕਾਰਾ ਸੋਨਮ ਕਪੂਰ ਨੇ ਬੀਤੇ 2 ਦਿਨ ਪਹਿਲਾਂ ਪੁੱਤਰ ਨੂੰ ਜਨਮ ਦਿੱਤਾ, ਜਿਸ ਦੇ ਆਉਣ ‘ਤੇ ਪੂਰਾ ਕਪੂਰ ਪਰਿਵਾਰ ਖੁਸ਼ੀ ਦਾ ਜਸ਼ਨ ਮਨਾ ਰਿਹਾ ਹੈ। ਬਾਲੀਵੁੱਡ ਅਦਾਕਾਰ ਅਨਿਲ ਕਪੂਰ ਅਤੇ ਸੁਨੀਤਾ ਕਪੂਰ ਜਿੱਥੇ ਨਾਨਾ-ਨਾਨੀ ਬਣ ਗਏ ਹਨ, ਉੱਥੇ ਹੀ ਅਦਾਕਾਰਾ ਦੀ ਭੈਣ ਰੀਆ ਕਪੂਰ ਵੀ ਮਾਸੀ ਬਣ ਗਈ ਹੈ। ਰੀਆ ਆਪਣੇ ਭਾਣਜੇ ਦੇ ਆਉਣ ‘ਤੇ ਬਹੁਤ ਖੁਸ਼ ਹੈ ਅਤੇ ਉਸ ਨੇ ਆਪਣੀ ਖੁਸ਼ੀ ਸੋਸ਼ਲ ਮੀਡੀਆ ‘ਤੇ ਵੀ ਸਾਂਝੀ ਕੀਤੀ ਹੈ।
View this post on Instagram
ਦੱਸ ਦਈਏ ਕਿ ਰੀਆ ਕਪੂਰ ਨੇ ਹਸਪਤਾਲ ਤੋਂ ਭਾਣਜੇ ਦੀ ਪਹਿਲੀ ਤਸਵੀਰ ਸ਼ੇਅਰ ਕੀਤੀ ਹੈ। ਤਸਵੀਰ ‘ਚ ਨਰਸ ਬੱਚੇ ਦੇ ਨਾਲ ਖੜ੍ਹੀ ਹੈ ਅਤੇ ਰੀਆ ਅਤੇ ਉਸ ਦੀ ਮਾਂ ਸੁਨੀਤਾ ਕਪੂਰ ਦੋਵੇਂ ਬੱਚੇ ਨੂੰ ਪਿਆਰ ਨਾਲ ਦੇਖ ਰਹੀਆਂ ਹਨ। ਇਸ ਖਾਸ ਪਲ ‘ਚ ਰੀਆ ਵੀ ਆਪਣੇ ਭਾਣਜੇ ਨੂੰ ਦੇਖ ਕੇ ਭਾਵੁਕ ਹੋ ਗਈ ਅਤੇ ਉਸ ਦੀਆਂ ਅੱਖਾਂ ‘ਚੋਂ ਹੰਝੂ ਨਿਕਲ ਆਏ। ਹਾਲਾਂਕਿ ਤਸਵੀਰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਬੱਚੇ ਦੇ ਚਿਹਰੇ ਨੂੰ ਇਮੋਜੀ ਨਾਲ ਢੱਕ ਲਿਆ ਹੈ। ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਰੀਆ ਨੇ ਕੈਪਸ਼ਨ ‘ਚ ਲਿਖਿਆ, “ਰੀਆ ਮਾਸੀ ਠੀਕ ਨਹੀਂ ਹੈ। ਕਿਊਟਨੇਸ ਬਹੁਤ ਜ਼ਿਆਦਾ ਹੈ। ਮੈਂ ਤੁਹਾਨੂੰ ਪਿਆਰ ਕਰਦੀ ਹਾਂ ਸੋਨਮ ਕਪੂਰ ਸਭ ਤੋਂ ਬਹਾਦਰ ਮਾਂ ਅਤੇ ਸਭ ਤੋਂ ਪਿਆਰੇ ਪਿਤਾ ਆਨੰਦ ਆਹੂਜਾ। ਖਾਸ ਕਰਕੇ ਨਵੀਂ ਨਾਨੀ ਸੁਨੀਤਾ ਕਪੂਰ ਨੂੰ ਮੈਨਸ਼ਨ ਕਰ ਰਹੀ ਹਾਂ। ਮੇਰਾ ਭਾਣਜਾ…।”
ਦੱਸਣਯੋਗ ਹੈ ਕਿ ਸੋਨਮ ਕਪੂਰ ਅਤੇ ਆਨੰਦ ਆਹੂਜਾ ਨੇ 20 ਅਗਸਤ ਨੂੰ ਆਪਣੇ ਘਰ ਬੇਟੇ ਦਾ ਸਵਾਗਤ ਕੀਤਾ। ਸੋਨਮ ਕਪੂਰ ਅਤੇ ਆਨੰਦ ਆਹੂਜਾ ਨੇ ਸ਼ਨੀਵਾਰ ਨੂੰ ਪੁੱਤਰ ਦੇ ਜਨਮ ਦੀ ਖੁਸ਼ਖਬਰੀ ਨੂੰ ਸਾਂਝਾ ਕਰਦੇ ਹੋਏ ਇਕ ਨੋਟ ਸ਼ੇਅਰ ਕੀਤਾ ਸੀ, ਜਿਸ ‘ਚ ਲਿਖਿਆ ਸੀ, ”20.08.2022 ਨੂੰ ਅਸੀਂ ਆਪਣੇ ਖੂਬਸੂਰਤ ਪੁੱਤਰ ਦਾ ਨਿੱਘਾ ਸੁਆਗਤ ਕਰਦੇ ਹਾਂ। ਉਨ੍ਹਾਂ ਸਾਰੇ ਡਾਕਟਰਾਂ, ਨਰਸਾਂ, ਦੋਸਤਾਂ ਅਤੇ ਪਰਿਵਾਰ ਦਾ ਧੰਨਵਾਦ, ਜਿਨ੍ਹਾਂ ਨੇ ਇਸ ਸਫ਼ਰ ‘ਚ ਸਾਡਾ ਸਾਥ ਦਿੱਤਾ। ਇਹ ਸਿਰਫ਼ ਸ਼ੁਰੂਆਤ ਹੈ ਪਰ ਅਸੀਂ ਜਾਣਦੇ ਹਾਂ ਕਿ ਸਾਡੀ ਜ਼ਿੰਦਗੀ ਹਮੇਸ਼ਾ ਲਈ ਬਦਲ ਗਈ ਹੈ। – ਸੋਨਮ ਅਤੇ ਆਨੰਦ।”