ਵੀਰਵਾਰ, ਨਵੰਬਰ 6, 2025 02:24 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured

IND vs PAK : ਏਸ਼ੀਆ ਕੱਪ ‘ਚ ਪਾਕਿ ਨੂੰ ਅੱਠ ਵਾਰ ਹਰਾ ਚੁੱਕਾ ਹੈ ਭਾਰਤ, ਜਾਣੋ ਰਿਕਾਰਡ

IND vs PAK : ਏਸ਼ੀਆ ਕੱਪ 'ਚ ਪਾਕਿ ਨੂੰ ਅੱਠ ਵਾਰ ਹਰਾ ਚੁੱਕਾ ਹੈ ਭਾਰਤ, ਜਾਣੋ ਰਿਕਾਰਡ

by Raminder Singh
ਅਗਸਤ 24, 2022
in Featured, Featured News, ਖੇਡ
0

ਭਾਰਤ ਤੇ ਪਾਕਿਸਤਾਨ ਦਾ ਮੈਚ ਕ੍ਰਿਕਟ ਪ੍ਰਸ਼ੰਸਕਾਂ ਦੀ ਪਹਿਲੀ ਪਸੰਦ ਰਿਹਾ ਹੈ। ਭਾਵੇਂ ਉਹ ਏਸ਼ੀਆ ਕੱਪ ਹੋਵੇ ਜਾਂ ਵਿਸ਼ਵ ਕੱਪ ਜਾਂ ਫਿਰ ਕੋਈ ਹੋਰ ਫਾਰਮੈਟ। 10 ਮਹੀਨਿਆਂ ਬਾਅਦ 28 ਅਗਸਤ ਨੂੰ ਦੁਬਈ ‘ਚ ਏਸ਼ੀਆ ਕੱਪ ‘ਚ ਦੋਵੇਂ ਦੇਸ਼ ਆਹਮੋ-ਸਾਹਮਣੇ ਹੋਣਗੇ। ਇਸ ਤੋਂ ਪਹਿਲਾਂ ਦੋਵੇਂ ਇਸ ਮੈਦਾਨ ‘ਤੇ 24 ਅਕਤੂਬਰ 2021 ‘ਚ ਟੀ20 ਵਿਸ਼ਵ ਕੱਪ ਖੇਡੇ ਸਨ, ਜਿਸ ‘ਚ ਪਾਕਿਸਤਾਨ ਨੂੰ 10 ਵਿਕਟਾਂ ਨਾਲ ਜਿੱਤ ਮਿਲੀ ਸੀ। ਦੂਜੇ ਪਾਸੇ ਏਸ਼ੀਆ ਕੱਪ ਟੂਰਨਾਮੈਂਟ ‘ਚ ਭਾਰਤ-ਪਾਕਿ ਵਿਚਾਲੇ ਮੈਚਾਂ ਦੀ ਗੱਲ ਕਰੀਏ ਤਾਂ ਟੀਮ ਇੰਡੀਆ ਦਾ ਇੱਥੇ ਪਲੜਾ ਭਾਰੀ ਹੈ। ਉਸ ਨੇ 14 ਮੈਚਾਂ ‘ਚ 8 ‘ਚ ਜਿੱਤ ਦਰਜ ਕੀਤੀ ਹੈ, ਜਦਕਿ ਪਾਕਿ ਨੂੰ ਪੰਜ ‘ਚ ਜਿੱਤ ਮਿਲੀ ਹੈ।

ਸਭ ਦੋਂ ਅਹਿਮ ਗੱਲ ਇਹ ਹੈ ਕਿ ਏਸ਼ੀਆ ਕੱਪ ‘ਚ ਬਾਅਦ ‘ਚ ਬੱਲੇਬਾਜ਼ੀ ਕਰਨ ਵਾਲੀ ਟੀਮ ਜ਼ਿਆਦਾ ਫਾਇਦੇ ‘ਚ ਰਹੀ ਹੈ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਨੇ 7 ਤੇ ਪਾਕਿਸਤਾਨ ਨੇ 3 ਵਾਰ ਜਿੱਤ ਦਰਜ ਕੀਤੀ ਹੈ। ਭਾਰਤ-ਪਾਕਿ ਮੁਕਾਬਲੇ ਤੋਂ ਇਲਾਵਾ ਵੈਸੇ ਵੀ ਏਸ਼ੀਆ ਕੱਪ ‘ਚ ਭਾਰਤ ਸਰਵਸ੍ਰੇਸ਼ਠ ਟੀਮ ਰਹੀ ਹੈ। ਭਾਰਤ 7 ਵਾਰ ਜੇਤੂ ਰਿਹਾ ਹੈ, ਜਦਕਿ ਤਿੰਨ ਵਾਰ ਉਪਜੇਤੂ ਰਿਹਾ ਹੈ, ਜਦਕਿ ਪਾਕਿਸਤਾਨ ਤਿੰਨ ਵਾਰ ਉਪਜੇਤੂ ਰਿਹਾ ਹੈ। ਪਾਕਿਸਤਾਨ ਨੇ ਦੋ ਵਾਰ ਖਿਤਾਬ ਜਿੱਤੇ ਹਨ।

ਅਜੇ ਤਕ ਫਾਈਨਲ ‘ਚ ਨਹੀਂ ਖੇਡੇ ਭਾਰਤ-ਪਾਕਿ
ਏਸ਼ੀਆ ਕੱਪ ‘ਚ ਭਾਰਤ-ਪਾਕਿ ਇਕ ਵਾਰ ਵੀ ਫਾਈਨਲ ‘ਚ ਨਹੀਂ ਖੇਡੇ ਹਨ। ਭਾਰਤ ਨੇ ਕੁਲ 10 ਫਾਈਨਲ ਖੇਡੇ ਹਨ। ਇਨ੍ਹਾਂ ‘ਚੋਂ ਅੱਠ ਖ਼ਿਤਾਬੀ ਮੁਕਾਬਲੇ ਸ਼੍ਰੀਲੰਕਾ ਨਾਲ ਹੋਏ ਹਨ। ਭਾਰਤ ਨੇ ਪੰਜ ਤਾਂ ਸ਼੍ਰੀਲੰਕਾ ਨੇ ਤਿੰਨ ਵਾਰ ਜਿੱਤ ਦਰਜ ਕੀਤੀ ਹੈ। ਇਸ ਤੋਂ ਇਲਾਵਾ ਪਿਛਲੇ ਦੋ ਫਾਈਨਲ ਭਾਰਤ ਤੇ ਬੰਗਲਾਦੇਸ਼ ਦਰਮਿਆਨ ਹੋਏ ਹਨ। ਇਨ੍ਹਾਂ ‘ਚੋਂ ਭਾਰਤ ਦੋਵੇਂ ਵਾਰ ਜੇਤੂ ਰਿਹਾ। ਪਾਕਿਸਤਾਨ ਚਾਰ ਵਾਰ ਫਾਈਨਲ ਖੇਡ ਚੁੱਕਾ ਹੈ। ਇਨ੍ਹਾਂ ‘ਚੋਂ ਦੋ ਵਾਰ ਜੇਤੂ ਤਾਂ ਦੋ ਵਾਰ ਉਪ ਜੇਤੂ ਬਣਿਆ ਹੈ। ਪਾਕਿਸਤਾਨ ਦਾ ਚਾਰੋਂ ਵਾਰ ਫਾਈਨਲ ਮੈਚ ਸ਼੍ਰੀਲੰਕਾ ਨਾਲ ਹੋਇਆ ਹੈ।

ਤਿੰਨ ਵਾਰ ਹੋ ਸਕਦੇ ਹਨ ਭਾਰਤ-ਪਾਕਿ ਆਹਮੋ-ਸਾਹਮਣੇ
6 ਟੀਮਾਂ ਦੇ ਏਸ਼ੀਆ ਕੱਪ ‘ਚ ਭਾਰਤ ਤੇ ਪਾਕਿਸਤਾਨ ਗਰੁੱਪ ਏ ‘ਚ ਹਨ। ਜਦਕਿ ਇਕ ਟੀਮ ਕੁਆਲੀਫਾਇਰ ਤੋਂ ਆਵੇਗੀ। ਗਰੁੱਪ ਬੀ ‘ਚ ਸ਼੍ਰੀਲੰਕਾ, ਬੰਗਲਾਦੇਸ਼ ਤੇ ਅਫਗਾਨਿਸਤਾਨ ਹਨ। ਹਰ ਗਰੁੱਪ ਦੀਆਂ ਦੋ ਟੀਮਾਂ ਸੁਪਰ-4 ‘ਚ ਪ੍ਰਵੇਸ਼ ਕਰਨਗੀਆਂ। ਗਰੁੱਪ ‘ਚ ‘ਚ ਤੀਜੀ ਕੁਆਲੀਫਾਇਰ ਟੀਮ ਟੀਮ ਯੂ. ਏ. ਈ., ਹਾਂਗਕਾਂਗ, ਸਿੰਗਾਪੁਰ ਤੇ ਕੁਵੈਤ ‘ਚੋਂ ਇਕ ਹੋਵੇਗੀ। ਕੋਈ ਵੱਡਾ ਉਲਟਫੇਰ ਨਹੀਂ ਹੋਇਆ ਤਾਂ ਭਾਰਤ ਤੇ ਪਾਕਿਸਤਾਨ ਸੁਪਰ-4 ‘ਚ ਆਸਾਨੀ ਨਾਲ ਪੁੱਜ ਜਾਣਗੇ।

ਸੁਪਰ-4 ‘ਚ ਹਰ ਟੀਮ ਇਕ-ਦੂਜੇ ਨਾਲ ਮੈਚ ਖੇਡੇਗੀ। ਅਜਿਹੇ ‘ਚ ਭਾਰਤ ਤੇ ਪਾਕਿਸਤਾਨ ਦਰਮਿਆਨ ਦੂਜਾ ਮੁਕਾਬਲਾ ਸੁਪਰ-4 ‘ਚ ਵੀ ਦੇਖਣ ਨੂੰ ਮਿਲੇਗਾ। ਚੋਟੀ ਦੀਆਂ ਦੋ ਟੀਮਾਂ ਦਾ ਫਾਈਨਲ ਹੋਵੇਗਾ। ਭਾਰਤ ਤੇ ਪਾਕਿਸਤਾਨ ਹੋਰਨਾਂ ਦੇਸ਼ਾਂ ਦੇ ਮੁਕਾਬਲੇ ਕਾਫ਼ੀ ਮਜ਼ਬੂਤ ਟੀਮਾਂ ਹਨ। ਇਸ ਲਈ ਪੂਰੇ ਆਸਾਰ ਹਨ ਕਿ ਇਸ ਵਾਰ ਖ਼ਿਤਾਬੀ ਜੰਗ ਭਾਰਤ ਤੇ ਪਾਕਿਸਤਾਨ ਦਰਮਿਆਨ ਦੇਖਣ ਨੂੰ ਮਿਲੇਗੀ। ਜੇਕਰ ਅਜਿਹਾ ਹੋਇਆ ਤਾਂ ਇਕ ਹੀ ਟੂਰਨਾਮੈਂਟ ‘ਚ ਭਾਰਤ-ਪਾਕਿ ਦੇ ਤਿੰਨ ਮੁਕਾਬਲੇ ਹੋ ਸਕਦੇ ਹਨ।

Tags: Asia Cupdefeated Pakistaneight timesIND vs PAK
Share202Tweet126Share51

Related Posts

ਪੰਜਾਬ ਸਰਕਾਰ ਵਲੋਂ PSPCL ਦਾ ਡਾਇਰੈਕਟਰ ਨੂੰ ਕੀਤਾ ਬਰਖ਼ਾਸਤ

ਨਵੰਬਰ 5, 2025

ਚੰਡੀਗੜ੍ਹ ‘ਚ ਤਾਬੜਤੋੜ ਫਾਇਰਿੰਗ, ਪੁਲਿਸ ਨੇ ਪੂਰਾ ਇਲਾਕਾ ਕੀਤਾ ਸੀਲ

ਨਵੰਬਰ 5, 2025

ਸੋਨੇ ਦੀਆਂ ਕੀਮਤਾਂ ਘਟੀਆਂ, ਜਾਣੋ ਅੱਜ ਦੀਆਂ ਨਵੀਆਂ ਦਰਾਂ

ਨਵੰਬਰ 5, 2025

ਡਾ. ਬਲਜੀਤ ਕੌਰ ਨੇ ਰਾਜ ਪੱਧਰੀ ਮਹਿਲਾ ਸਿਹਤ ਅਤੇ ਰੁਜ਼ਗਾਰ ਕੈਂਪ ਲੜੀ ਦੀ ਕੀਤੀ ਸ਼ੁਰੂਆਤ

ਨਵੰਬਰ 5, 2025

ਪੰਜਾਬ ਪੁਲਿਸ ਨੇ 83 ਨਸ਼ਾ ਤਸਕਰਾਂ ਨੂੰ ਹੈਰੋਇਨ ਸਮੇਤ ਕੀਤਾ ਗ੍ਰਿਫ਼ਤਾਰ

ਨਵੰਬਰ 5, 2025

ਭਾਰਤ-ਪਾਕਿਸਤਾਨ ਸਰਹੱਦ ਨੇੜੇ ਏਕੇ-ਸੀਰੀਜ਼ ਅਸਾਲਟ ਰਾਈਫਲਾਂ ਅਤੇ ਪਿਸਤੌਲ ਬਰਾਮਦ

ਨਵੰਬਰ 5, 2025
Load More

Recent News

ਪੰਜਾਬ ਸਰਕਾਰ ਵਲੋਂ PSPCL ਦਾ ਡਾਇਰੈਕਟਰ ਨੂੰ ਕੀਤਾ ਬਰਖ਼ਾਸਤ

ਨਵੰਬਰ 5, 2025

ਸਵੇਰ ਜਾਂ ਸ਼ਾਮ ਕਿਹੜੇ ਸਮੇਂ Brush ਕਰਨਾ ਹੈ ਫ਼ਾਇਦੇਮੰਦ ? ਜਾਣੋ

ਨਵੰਬਰ 5, 2025

ਚੰਡੀਗੜ੍ਹ ‘ਚ ਤਾਬੜਤੋੜ ਫਾਇਰਿੰਗ, ਪੁਲਿਸ ਨੇ ਪੂਰਾ ਇਲਾਕਾ ਕੀਤਾ ਸੀਲ

ਨਵੰਬਰ 5, 2025

ਸੋਨੇ ਦੀਆਂ ਕੀਮਤਾਂ ਘਟੀਆਂ, ਜਾਣੋ ਅੱਜ ਦੀਆਂ ਨਵੀਆਂ ਦਰਾਂ

ਨਵੰਬਰ 5, 2025

ਡਾ. ਬਲਜੀਤ ਕੌਰ ਨੇ ਰਾਜ ਪੱਧਰੀ ਮਹਿਲਾ ਸਿਹਤ ਅਤੇ ਰੁਜ਼ਗਾਰ ਕੈਂਪ ਲੜੀ ਦੀ ਕੀਤੀ ਸ਼ੁਰੂਆਤ

ਨਵੰਬਰ 5, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.