ਜੇਕਰ ਤੁਹਾਡੇ ਸਮਾਰਟਫੋਨ ਦੀ ਬੈਟਰੀ ਵੀ ਜਲਦੀ ਖ਼ਤਮ ਹੋ ਜਾਂਦੀ ਹੈ ਤਾਂ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਵੇਂ ਤੁਸੀਂ ਸਮਾਰਟਫੋਨ ਦੀ ਬੈਟਰੀ ਨੂੰ ਲੰਬਾ ਚਲਾ ਸਕਦੇ ਹੋ। ਇਸ ਲਈ ਕੁਝ ਸਟੈੱਪ ਫਾਲੋ ਕਰਨੇ ਪੈਂਦੇ ਹਨ ਜਿਨ੍ਹਾਂ ਬਾਰੇ ਇਸ ਖ਼ਬਰ ’ਚ ਤੁਹਾਨੂੰ ਦੱਸਣ ਜਾ ਰਹੇ ਹਾਂ। ਇਨ੍ਹਾਂ ਸਟੈੱਪਸ ਨੂੰ ਫਾਲੋ ਕਰਨ ਤੋਂ ਬਾਅਦ ਤੁਸੀਂ ਆਸਾਨੀ ਨਾਲ ਸਮਾਰਟਫੋਨ ਦੀ ਬੈਟਰੀ ਨੂੰ ਜ਼ਿਆਦਾ ਸਮੇਂ ਤਕ ਚਲਾ ਸਕੋਗੇ।
ਇਹ ਵੀ ਪੜ੍ਹੋ-ਬਾਬੇ ਕੋਲ ਪਹੁੰਚੇ ਗਾਇਕ ਇੰਦਰਜੀਤ ਨਿੱਕੂ, ਰੋਂਦਿਆਂ ਸੁਣਾਏ ਆਪਣੇ ਦੁੱਖ ਦਰਦ (ਵੀਡੀਓ)
ਬ੍ਰਾਈਟਨੈੱਸ ਘੱਟ ਰੱਖੋ
ਜੇਕਰ ਤੁਸੀਂ ਆਪਣੇ ਸਮਾਰਟਫੋਨ ਦੀ ਬੈਟਰੀ ਨੂੰ ਪੂਰਾ ਦਿਨ ਚਲਾਉਣਾ ਚਾਹੁੰਦੇ ਹੋ ਤਾਂ ਇਸ ਲਈ ਸਭ ਤੋਂ ਜ਼ਰੂਰੀ ਕਦਮ ਇਹ ਹੈ ਕਿ ਤੁਸੀਂ ਆਪਣੇ ਸਮਾਰਟਫੋਨ ਦੀ ਬ੍ਰਾਈਟਨੈੱਸ ਨੂੰ ਘੱਟ ਰੱਖੋ। ਤੁਸੀਂ ਹਮੇਸ਼ਾ ਆਪਣੇ ਸਮਾਰਟਫੋਨ ਦੀ ਬ੍ਰਾਈਟਨੈੱਸ ਨੂੰ 50 ਫੀਸਦੀ ’ਤੇ ਹੀ ਸੈੱਟ ਕਰੋ। ਇਸ ਨਾਲ ਤੁਸੀਂ ਫੋਨ ਦੀ ਬੈਟਰੀ ਨੂੰ ਜ਼ਿਆਦਾ ਦੇਰ ਤਕ ਚਲਾ ਸਕਦੇ ਹੋ।
ਲੋੜ ਪੈਣ ’ਤੇ ਚਲਾਓ ਇੰਟਰਨੈੱਟ
ਸਮਾਰਟਫੋਨ ਦਾ ਕੈਮਰਾ ਅਤੇ ਇੰਟਰਨੈੱਟ ਸਭ ਤੋਂ ਜ਼ਿਆਦਾ ਬੈਟਰੀ ਖਰਚ ਕਰਦੇ ਹਨ। ਇਸ ਲਈ ਤੁਸੀਂ ਲੋੜ ਪੈਣ ’ਤੇ ਹੀ ਫੋਨ ਦਾ ਇੰਟਰਨੈੱਟ ਆਨ ਕਰੋ। ਇਸ ਨਾਲ ਤੁਹਾਡੇ ਫੋਨ ਦਾ ਬੈਟਰੀ ਬੈਕਅਪ ਬਹੁਤ ਜ਼ਿਆਦਾ ਵਧ ਜਾਵੇਗਾ। ਕੋਸ਼ਿਸ਼ ਕਰੋ ਕਿ ਤੁਹਾਡਾ ਫੋਨ ਘੱਟ ਤੋਂ ਘੱਟ ਗਰਮ ਹੋਵੇ, ਇਸ ਨਾਲ ਵੀ ਫੋਨ ਦੀ ਬੈਟਰੀ ਤੇਜ਼ੀ ਨਾਲ ਡ੍ਰੇਨ ਹੁੰਦੀ ਹੈ।
ਐਪਸ ਕਰੋ ਡਿਲੀਟ
ਜੇਕਰ ਤੁਹਾਡੇ ਸਮਾਰਟਫੋਨ ’ਚ ਗੈਰ-ਜ਼ਰੂਰੀ ਐਪਸ ਪਏ ਹਨ ਤਾਂ ਇਨ੍ਹਾਂ ਨੂੰ ਡਿਲੀਟ ਕਰ ਦਿਓ। ਇਹ ਐਪਸ ਬੈਕਗ੍ਰਾਊਂਡ ’ਚ ਪਏ ਰਹਿੰਦੇ ਹਨ ਅਤੇ ਬੈਟਰੀ ਖ਼ਰਚ ਕਰਦੇ ਹਨ। ਜੇਕਰ ਸਮਾਂ ਰਹਿੰਦਿਆਂ ਇਨ੍ਹਾਂ ਨੂੰ ਡਿਲੀਟ ਕਰ ਦਿੱਤਾ ਜਾਵੇ ਤਾਂ ਇਸ ਨਾਲ ਤੁਸੀਂ ਬੈਟਰੀ ਨੂੰ ਕਾਫੀ ਦੇਰ ਤਕ ਚਲਾ ਸਕਦੇ ਹੋ।
ਇਹ ਵੀ ਪੜ੍ਹੋ– ਬਾਈਡੇਨ ਨੇ ਯੂਕ੍ਰੇਨ ਲਈ 2.98 ਅਰਬ ਡਾਲਰ ਦੀ ਨਵੀਂ ਫੌਜੀ ਸਹਾਇਤਾ ਦਾ ਕੀਤਾ ਐਲਾਨ
ਸਾਊਂਡ ਘੱਟ ਰੱਖੋ
ਆਪਣੇ ਫੋਨ ਦੇ ਸਾਊਂਡ ਨੂੰ ਲੋਅ ’ਤੇ ਹੀ ਸੈੱਟ ਕਰੋ, ਇਸ ਨਾਲ ਵੀ ਕਰੀਬ 20 ਫੀਸਦੀ ਤਕ ਬੈਟਰੀ ਬਚਾਈ ਜਾ ਸਕਦੀ ਹੈ। ਜਾਂ ਫਿਰ ਤੁਸੀਂ ਆਪਣੇ ਫੋਨ ਨੂੰ ਸਾਈਲੈਂਟ ’ਤੇ ਰੱਖੋ। ਇਸ ਨਾਲ ਫੋਨ ਦੀ ਬੈਟਰੀ ਨੂੰ ਪੂਰਾ ਦਿਨ ਚਲਾਇਆ ਜਾ ਸਕਦਾ ਹੈ।
ਕੈਸ਼ੇ ਕਲੀਅਰ ਕਰੋ
ਤੁਹਾਨੂੰ ਆਪਣੇ ਸਮਾਰਟਫੋਨ ਦੇ ਕੈਸ਼ੇ ਨੂੰ ਸਮੇਂ-ਸਮੇਂ ’ਤੇ ਕਲੀਅਰ ਕਰਦੇ ਰਹਿਣਾ ਚਾਹੀਦਾ ਹੈ। ਅਜਿਹਾ ਇਸ ਲਈ ਕਿਉਂਕਿ ਇਸ ਨਾਲ ਬੈਟਰੀ ਜ਼ਿਆਦਾ ਖਰਚ ਹੁੰਦੀ ਹੈ। ਦਿਨ ’ਚ ਦੋ ਤੋਂ ਤਿੰਨ ਵਾਰ ਆਪਣੇ ਸਮਾਰਟਫੋਨ ਦੀ ਕੈਸ਼ੇ ਮੈਮਰੀ ਕਲੀਅਰ ਕਰਨੀ ਚਾਹੀਦੀ ਹੈ। ਇਸ ਨਾਲ ਬੈਟਰੀ ਲਾਈਫ ਵਧਦੀ ਹੈ, ਨਾਲ ਹੀ ਸਮਾਰਟਫੋਨ ਬਹੁਤ ਸਮੂਥ ਵੀ ਚਲਦਾ ਹੈ।