ਕਾਂਗਰਸ ਵਿਧਾਇਕ ਸੁਖਪਾਲ ਖਹਿਰਾ ਨੇ ਫਿਰ ਪਾਰਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਨੂੰ ਨਸੀਹਤ ਦਿੱਤੀ ਹੈ।ਖਹਿਰਾ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਨੇਤਾਵਾਂ ਨੂੰ ਇੱਕ ਛੋਟੇ ਵਰਕਰ ਦੀ ਸਲਾਹ ਵੀ ਲੈ ਲੈਣੀ ਚਾਹੀਦੀ ਹੈ।ਖਹਿਰਾ ਦਾ ਇਹ ਬਿਆਨ ਉਦੋਂ ਆਇਆ ਹੈ, ਜਦੋਂ ਉਨ੍ਹਾਂ ਨੇ ਕੱਲ੍ਹ ਰਾਜਾ ਵੜਿੰਗ ਨੂੰ ਕਿਹਾ ਸੀ ਕਿ ਇੱਕ ਵਿਅਕਤੀ ਭਾਵ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਪਿੱਛੇ ਪੂਰੀ ਪਾਰਟੀ ਕੈਡਰ ਦੀ ਐਨਰਜੀ ਬਰਬਾਦ ਨਹੀਂ ਕਰਨੀ ਚਾਹੀਦੀ।
ਇਹ ਵੀ ਪੜ੍ਹੋ : ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਸਬੰਧੀ ਮੀਟਿੰਗ ਅੱਜ…
ਜਿਸਦੇ ਬਾਵਜੂਦ ਵੜਿੰਗ ਨੇ ਕਿਹਾ ਕਿ ਬਿਨ੍ਹਾਂ ਮੰਗੇ ਸਲਾਹ ਨਹੀਂ ਦੇਣੀ ਚਾਹੀਦੀ।ਇਸ ਨਾਲ ਕਦਰ ਘੱਟ ਜਾਂਦੀ ਹੈ।ਦੂਜੇ ਪਾਸੇ ਕਾਂਗਰਸ ਦੇ ਆਸ਼ੂ ਦੇ ਸਪੋਰਟ ‘ਚ ਲੁਧਿਆਣਾ ਵਿਜੀਲੈਂਸ ਦਫ਼ਤਰ ਦੇ ਬਾਹਰ ਲਗਾਇਆ ਧਰਨਾ ਹਟਾਉਣ ‘ਤੇ ਵੀ ਖਹਿਰਾ ਨੇ ਖੁਸ਼ੀ ਜਤਾਈ।
Dear @RajaBrar_INC I’m so relieved dat you’ve listened to public opinion to lift the Dharna before VB office Ludhiana in larger interest of party.I hope now we’ll sit on Dharna against Ashok Mittal Mp for 100 Cr land grab at Lpu Phagwara that’ll expose d misdeeds of @BhagwantMann https://t.co/WJmqMRqG9Z
— Sukhpal Singh Khaira (@SukhpalKhaira) August 27, 2022
ਸੁਖਪਾਲ ਖਹਿਰਾ ਨੇ ਇਹ ਵੀ ਕਿਹਾ ਕਿ ਮੇਰੇ ਬਿਆਨ ਨੂੰ ਕਾਂਗਰਸ ਦੇ ਅੰਦਰ ਲੜਾਈ ਨਾ ਬਣਾਇਆ ਜਾਵੇ।ਇਸਦਾ ਕਾਂਗਰਸ ਛੱਡਣ ਵਾਲੇ ਨੇਤਾਵਾਂ ਨਾਲ ਵੀ ਕੋਈ ਸਬੰਧ ਨਹੀਂ ਹੈ।ਮੈਂ ਈਮਾਨਦਾਰੀ ਨਾਲ ਸੁਝਾਅ ਦਿੱਤਾ ਸੀ।ਖਹਿਰਾ ਨੇ ਕਿਹਾ ਕਿ ਉਹ ਖੁਸ਼ ਹੈ ਕਿ ਰਾਜਾ ਵੜਿੰਗ ਨੇ ਲੋਕਾਂ ਦੀ ਆਵਾਜ਼ ਸੁਣੀ ਤੇ ਧਰਨਾ ਹਟਾ ਲਿਆ ਹੈ।
ਸੁਖਪਾਲ ਖਹਿਰਾ ਨੇ ਲੁਧਿਆਣਾ ਵਿਜੀਲੈਂਸ ਦਫ਼ਤਰ ਦੇ ਬਾਹਰ ਕਾਂਗਰਸ ਦਾ ਧਰਨਾ ਹਟਾਉਣ ਨੂੰ ਪਾਰਟੀ ਦੇ ਹਿੱਤ ‘ਚ ਕਰਾਰ ਦਿੱਤਾ।ਉਨ੍ਹਾਂ ਨੇ ਉਮੀਦ ਜਤਾਈ ਕਿ ਹੁਣ ਅਸੀਂ ਆਮ ਆਦਮੀ ਪਾਰਟੀ ਦੇ ਰਾਜਸਭਾ ਸਾਂਸਦ ਦੇ ਕਥਿਤ 100 ਕਰੋੜ ਜਮੀਨ ਕਬਜਾਨੇ ਦੇ ਮਾਮਲੇ ‘ਚ ਧਰਨਾ ਦੇਵਾਂਗੇ।
ਇਹ ਵੀ ਪੜ੍ਹੋ : ਗੁਲਾਮ ਨਬੀ ਆਜ਼ਾਦ ਜਲਦ ਬਣਾਉਣਗੇ ਆਪਣੀ ਪਾਰਟੀ..