3700 ਕਿਲੋ ਬਾਰੂਦ ਨਾਲ ਢਾਹਿਆ ਗਿਆ 800 ਕਰੋੜ ਕੀਮਤ ਵਾਲਾ ਟਵਿਨ ਟਾਵਰ।ਨੋਇਡਾ ‘ਚ ਦੇਖਦੇ ਹੀ ਦੇਖਦੇ ਟਵਿਨ ਟਾਵਰ ਦੀਆਂ ਇਮਾਰਤਾਂ ‘ਚ ਰਾਖ ‘ਚ ਬਦਲ ਗਈਆਂ।ਦੱਸ ਦੇਈਏ ਕਿ ਜਦੋਂ ਇਹ ਇਮਾਰਤਾਂ ਢਾਹੀਆਂ ਗਈਆਂ ਤਾਂ ਕੁਝ ਦੇਰ ਲਈ ਪੂਰੇ ਸ਼ਹਿਰ ‘ਚ ਨੇਰ੍ਹਾ ਛਾਹ ਗਿਆ।ਉੱਥੇ ਮੌਜੂਦ ਕਈ ਲੋਕਾਂ ਨੇ ਖੁਸ਼ੀ ਵੀ ਮਨਾਈ ਜਦੋਂ ਇਹ ਇਮਾਰਤਾਂ ਢਾਹੀਆਂ ਗਈਆਂ।ਜਾਣਕਾਰੀ ਮੁਤਾਬਕ ਲੋਕਾਂ ਵਲੋਂ ਹੀ ਇਹ ਇਮਾਰਤਾਂ ਢਾਹੁਣ ਲਈ ਪਟੀਸ਼ਨ ਪਾਈ ਗਈ ਸੀ।
ਇਲਾਹਾਬਾਦ ਵਲੋਂ ਇਹ ਇਮਾਰਤਾਂ ਢਾਹੁਣ ਦੇ ਹੁਕਮ ਦਿੱਤੇ ਗਏ ਸਨ।ਸੁਪਰੀਮ ਕੋਰਟ ਦੇ ਹੁਕਮਾਂ ਤਹਿਤ ਕਾਰਵਾਈ ਹੋ ਰਹੀ ਹੈ।ਦੱਸ ਦੇਈਏ ਕਿ ਕੰਪਨੀ ਆਪਣੇ ਖਰਚੇ ‘ਤੇ ਹੀ ਇਹ ਇਮਾਰਤਾਂ ਢਾਹ ਰਹੀ ਹੈ।ਇਨ੍ਹਾਂ ਇਮਾਰਤਾਂ ਨੂੰ ਢਾਹੁਣ ਲਈ 1500 ਕਰੋੜ ਰੁਪਏ ਦਾ ਖਰਚਾ ਆਇਆ ਪਰ ਦੱਸਣਯੋਗ ਹੈ ਕਿ ਇਸ ਵੇਲੇ ਇਨ੍ਹਾਂ ਖੜੀਆਂ ਇਮਾਰਤਾਂ ਦੀ ਕੀਮਤ 800 ਕਰੋੜ ਰੁਪਏ ਸੀ।ਦੱਸ ਦੇਈਏ ਕਿ 3700 ਕਿਲੋ ਬਾਰੂਦ ਦੇ ਜ਼ਰੀਏ 4 ਤੋਂ 5 ਸੈਕਿੰਡਾਂ ਵਿੱਚ ਇਹ ਦੋਵੇਂ ਇਮਾਰਤਾਂ ਢਹਿ ਢੇਰੀ ਕਰ ਦਿੱਤੀਆਂ।ਜਦੋਂ ਇਹ ਇਮਾਰਤਾਂ ਢਾਹੀਆਂ ਗਈਆਂ ਵੱਡੇ ਧਮਾਕੇ ਦੀ ਆਵਾਜ਼ ਆਈ।
Noida