Lampi Skin: ਪੰਜਾਬ ਦੇ ਅੰਦਰ ਫ਼ੈਲੀ ਲੰਪੀ ਸਕਿਨ ਬਿਮਾਰੀ ਦੇ ਕਾਰਨ ਹਲਕਾ ਸਮਰਾਲਾ ਦੇ ਪਿੰਡ ਹੇੜੀਆਂ ਵਿਚ ਕੁਝ ਦਿਨ ਪਹਿਲਾਂ 4 ਇਨਾਮੀ ਬੋਲਦਾਂ ਦੀ ਮੌਤ ਹੋ ਗਈ ਜਿਨ੍ਹਾਂ ਦੀ ਕੀਮਤ 70 ਤੋਂ 80 ਲੱਖ ਰੁਪਏ ਦੱਸੀ ਜਾ ਰਹੀ ਹੈ
ਅੱਜ ਪਿੰਡ ਹੇੜੀਆਂ ਵਿਖੇ ਇਨ੍ਹਾਂ ਚਾਰੇ ਬੋਲਦਾਂ ਦਾ ਪਿੰਡ ਦੇ ਗੁਰਦੁਆਰਾ ਵਿਖੇ ਅੰਤਿਮ ਅਰਦਾਸ ਦੇ ਭੋਗ ਪਾਏ ਗਏ। ਇਨ੍ਹਾਂ ਬੋਲਦਾ ਦੇ ਮਾਲਕ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਦੱਸਿਆ ਉਹ ਆਪਣੇ ਬੋਲਦਾਂ ਨੂੰ ਆਪਣੇ ਪੁੱਤਾਂ ਵਾਂਗ ਪਾਲਦਾ ਸੀ ਜਿਨ੍ਹਾਂ ਨੂੰ ਉਹ ਦੁੱਧ ਬਦਾਮ ਕਾਜੂ ਵਰਗੀ ਖੁਰਾਕ ਵੀ ਦਿੰਦਾ ਸੀ। ਜਿਨ੍ਹਾਂ ਦਾ ਨਾਂ ਅਰਜਣ, ਕਾਲਾ ਨਾਗ, ਨਵਾਬ ਅਤੇ ਚੀਨਾ ਸੀ।
ਇਨ੍ਹਾਂ ਬਲਦਾਂ ਨੇ ਪੂਰੇ ਪੰਜਾਬ ਵਿਚ ਕਈ ਤਰ੍ਹਾਂ ਦੇ ਇਨਾਮ ਜਿੱਤੇ ਸਨ ਇਨਾਮਾਂ ਵਿੱਚ 4 ਮੋਟਰਸਾਈਕਲ ਵੀ ਹਨ। ਮਾਲਕ ਦੇ ਨਮ ਅੱਖਾਂ ਨਾ ਦੱਸਿਆ ਕਿ ਉਸਦਾ ਤਾਂ ਘਰ ਹੀ ਬਰਬਾਦ ਹੋ ਗਿਆ। ਐਡਾ ਵੱਡਾ ਨੁਕਸਾਨ ਹੋਣ ਕਿਸ ਤਰ੍ਹਾਂ ਪੂਰਾ ਹੋਵੇਗਾ। ਉਸ ਨੇ ਪੰਜਾਬ ਸਰਕਾਰ ਅੱਗੇ ਗੁਹਾਰ ਲਾਈ ਹੈ ਕਿ ਲੰਪੀ ਸਕਿਨ ਨਾਮੁਰਾਦ ਬਿਮਾਰੀ ਦਾ ਇਲਾਜ ਜਲਦੀ ਤੋਂ ਜਲਦੀ ਕੱਢਿਆ ਜਾਵੇ ਤਾਂ ਜੋ ਹੋਰ ਵੀ ਪਸ਼ੂਆਂ ਦੀ ਜਾਨ ਬਚਾਈ ਜਾ ਸਕੇ।
ਦੱਸ ਦੇਈਏ ਕਿ ਇਨ੍ਹੀਂ ਦਿਨੀ ਪਸ਼ੂਆਂ ‘ਤੇ ਲੰਪੀ ਸਕਿਨ ਨਾਮੀ ਬੀਮਾਰੀ ਦਾ ਕਹਿਰ ਟੁੱਟ ਪਿਆ ਹੈ, ਜਿਸ ਨਾਲ ਪਸ਼ੂਆਂ ਦੇ ਸਰੀਰ ‘ਚ ਗੰਢਾਂ ਬਣ ਜਾਂਦੀਆਂ ਹਨ ਤੇ ਪਸ਼ੂਆਂ ਨੂੰ ਤੇਜ਼ ਬੁਖਾਰ ਹੋ ਜਾਂਦਾ ਹੈ ਨੱਕ ਵਹਿਨ ਲੱਗਦਾ ਹੈ।ਇਸ ਨਾਲ ਅਨੇਕਾਂ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ, ਤੇ ਸੈਕੜੇ ਪਸ਼ੂ ਇਸ ਬੀਮਾਰੀ ਤੋਂ ਗ੍ਰਸਤ ਹਨ।
ਇਸ ਬੀਮਾਰੀ ਨੇ ਕਰੀਬ ਪੂਰੇ ਜ਼ਿਲ੍ਹੇ ਨੂੰ ਆਪਣੀ ਚਪੇਟ ‘ਚ ਲੈ ਲਿਆ ਹੈ।
ਬੀਮਾਰੀ ਨੂੰ ਲੈ ਕੇ ਪਸ਼ੂ ਪਾਲਕਾਂ ‘ਚ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।ਇਸ ਸਮੇਂ ਹਾਲਾਤ ਅਜਿਹੇ ਬਣੇ ਹੋਏ ਹਨ, ਕਰੀਬ ਸਾਰੇ ਪਿੰਡਾਂ ਤੇ ਸ਼ਹਿਰਾਂ ਚ ਇਸ ਬੀਮਾਰੀ ਨਾਲ ਪਸ਼ੂ ਗ੍ਰਸਤ ਹੋ ਚੁੱਕੇ ਹਨ।ਦੂਜੇ ਪਾਸੇ ਪਸ਼ੂਪਾਲਨ ਵਿਭਾਗ ਦੇ ਵਲੋਂ ਇਸ ਬੀਮਾਰੀ ਨਾਲ ਨਜਿੱਠਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ।ਜਿਲ੍ਹੇ ‘ਚ ਵੱਖ ਵੱਖ ਟੀਮਾਂ ਬਣਾ ਵੈਟਰਨਰੀ ਡਾਕਟਰਾਂ ਵਲੋਂ ਗਊਸ਼ਾਲਾ ਤੇ ਪਿੰਡਾਂ ‘ਚ ਜਾ ਕੇ ਸੰਬੰਧਿਤ ਬੀਮਾਰੀ ਦੇ ਪਸ਼ੂਆਂ ਦੀ ਜਾਂਚ ਕੀਤੀ ਜਾ ਰਹੀ ਹੈ, ਤੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।