ਪੰਜਾਬ, ਹਰਿਆਣਾ, ਚੰਡੀਗੜ੍ਹ, ਕੌਮੀ ਰਾਜਧਾਨੀ ਤੇ ਰਾਜਸਥਾਨ ਵਿੱਚ ਗਰਮੀ ਤੇ ਲੂ ਅਗਲੇ ਹਫ਼ਤੇ ਤੱਕ ਇੰਝ ਹੀ ਜਾਰੀ ਰਹੇਗੀ। ਇਨ੍ਹਾਂ ਦਿਨਾਂ ਦੌਰਾਨ ਤਾਪਮਾਨ 40 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਭਾਰਤ ਦੇ ਮੌਸਮ ਵਿਭਾਗ ਨੇ ਕਿਹਾ ਕਿ ਰਾਜਸਥਾਨ ਵਿੱਚ ਮੀਂਹ ਘਾਟ ਤੇ ਲੂ ਇਸ ਖ਼ਿੱਤੇ ਵਿੱਚ ਅਜਿਹੇ ਮੌਸਮ ਲਈ ਜ਼ਿੰਮੇਦਾਰ ਹੈ।
ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਵਿੱਚ ਅੱਤ ਦੀ ਗਰਮੀ ਪੈ ਰਹੀ ਹੈ ਤੇ ਚੰਡੀਗੜ੍ਹ ਦੇ ਵਿੱਚ ਵੀ ਗਰਮੀ ਦਾ ਕਹਿਰ ਸਿਖਰ ‘ਤੇ ਹੈ| ਇਸ ਦੇ ਨਾਲ ਹੀ ਮੀਂਹ ਵੀ ਕਈ ਦਿਨਾਂ ਤੋਂ ਨਹੀਂ ਪੈ ਰਿਹਾ | ਲੰਘੇ 2 ਦਿਨਾਂ ਤੋਂ ਪੰਜਾਬ ਵਿੱਚ ਬਿਜਲੀ ਦੇ ਕੱਟ ਵੀ ਲੱਗ ਰਹੇ ਹਨ ਜਿਸ ਤੋਂ ਪ੍ਰੇਸ਼ਾਨ ਹੋ ਕੇ ਲੋਕਾਂ ਦੇ ਵੱਲੋਂ ਹਾਈਵੇਅ ਜਾਮ ਕੀਤਾ ਗਿਆ ਤੇ ਪ੍ਰਦਰਸ਼ਨ ਕੀਤਾ ਗਿਆ |ਹੁਣ PSPCL ਦੇ ਵੱਲੋਂ 3 ਦਿਨ ਸਰਕਾਰੀ ਦਫ਼ਤਰਾਂ ਦੇ ਵਿੱਚ AC ਬੰਦ ਰੱਖਣ ਦੀ ਗੱਲ ਕਹੀ ਗਈ ਹੈ |ਜਾਣਕਾਰੀ ਮੁਤਾਬਿਕ ਬਠਿੰਡਾ ਥਰਮਲ ਪਲਾਂਟ ਦੇ ਵਿੱਚ ਕੋਈ ਦਿਕਤ ਆਈ ਜਿਸ ਕਾਰਨ ਬਿਜਲੀ ਸੰਕਟ ਪੰਜਾਬ ਦੇ ਵਿੱਚ ਪੈਦਾ ਹੋਇਆ ਹੈ |