ਪੰਜਾਬ ਦੇ ਵਿੱਚ ਬਿਜਲੀ ਸੰਕਟ ਨੂੰ ਲੈ ਸ਼੍ਰੋਮ੍ਣੀ ਅਕਾਲੀ ਦਲ ਦੇ ਵੱਲੋਂ ਅੱਜ ਸੂਬੇ ਭਰ ਦੇ ਬਿਜਲੀ ਘਰਾਂ ਬਾਹਰ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ | ਉਧਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸੂਬੇ ਦੇ ਬਿਜਲੀ ਮੰਤਰੀ-ਕਮ-ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਸਾਢੇ ਚਾਰ ਸਾਲ ਸੁੱਤੇ ਰਹਿਣ ਕਰਕੇ ਪੰਜਾਬ ਬਿਜਲੀ ਸੰਕਟ ਪੈਦਾ ਹੋਇਆ ਹੈ। ਬਾਦਲ ਅੱਜ ਲੰਬੀ ਵਿਖੇ ਬਿਜਲੀ ਕੱਟਾਂ ਖਿਲਾਫ਼ ਸੂਬਾ ਪੱਧਰੀ ਸੱਦੇ ਤਹਿਤ ਪਾਵਰਕਾਮ ਦਫ਼ਤਰ ਮੂਹਰੇ ਅਕਾਲੀ ਦਲ ਹਲਕਾ ਲੰਬੀ ਦੇ ਧਰਨੇ ਨੂੰ ਸੰਬੋਧਨ ਕਰ ਰਹੇ ਸਨ।
ਸਾਬਕਾ ਉਪ ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਦੀ ਆਬਾਦੀ ਵਧਣ ਦੇ ਨਾਲ-ਨਾਲ ਬਿਜਲੀ ਦੀ ਮੰਗ ਵੀ ਹਰ ਸਾਲ ਵਧਦੀ ਹੈ। ਅਕਾਲੀ ਸਰਕਾਰ ਸਮੇਂ ਸਾਢੇ 12 ਹਜ਼ਾਰ ਮੈਗਵਾਟ ਦੀ ਮੰਗ ਸੀ, ਹੁਣ ਸਾਢੇ 14 ਹਜ਼ਾਰ ਮੈਗਵਾਟ ਦੀ ਜ਼ਰੂਰਤ ਹੈ ਪਰ ਅਮਰਿੰਦਰ ਸਿੰਘ ਚਾਰ ਸਾਲ ਸੁੱਤਾ ਰਿਹਾ। ਉਸ ਨੂੰ ਕੋਈ ਪਰਵਾਹ ਅਤੇ ਫ਼ਿਕਰ ਨਹੀਂ। ਇਸ ਮੌਕੇ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਤੇਜਿੰਦਰ ਸਿੰਘ ਮਿੱਡੂਖੇੜਾ, ਬਸਪਾ ਦੇ ਜ਼ਿਲਾ ਸੀਨੀਅਰ ਮੀਤ ਪ੍ਰਧਾਨ ਚਮਨ ਲਾਲ ਬਾਗੜੀ, ਅਵਤਾਰ ਸਿੰਘ ਬਨਵਾਲਾ, ਪਰਮਿੰਦਰ ਸਿੰਘ ਕੋਲਿਆਂਵਾਲੀ, ਗੋਲਡੀ ਅਬੁੱਲਖੁਰਾਣਾ, ਗੁਰਬਖਸ਼ੀਸ਼ ਸਿੰਘ ਮਿੱਡੂਖੇੜਾ, ਪੱਪੀ ਤਰਮਾਲਾ, ਜਸਮੇਲ ਸਿੰਘ ਮਿਠੜੀ, ਅਕਾਸ਼ਦੀਪ ਸਿੰਘ ਮਿੱਡੂਖੇੜਾ, ਰਣਜੀਤ ਸਿੰਘ ਫਤੂਹੀਵਾਲਾ, ਕੁਲਵੰਤ ਸਿੰਘ ਘੁਮਿਆਰਾ, ਰਣਯੋਧ ਲੰਬੀ, ਨੀਟੂ ਤੱਪਾਖੇੜਾ ਮੌਜੂਦ ਸਨ।