ਏਸ਼ੀਆ ਕੱਪ 2022 ‘ਚ ਭਾਰਤੀ ਟੀਮ ਨੂੰ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ।ਐਤਵਾਰ ਨੂੰ ਦੁਬਈ ਇੰਟਰਨੈਸ਼ਨਲ ਕ੍ਰਿਕੇਟ ਸਟੇਡੀਅਮ ‘ਚ ਖੇਡੇ ਗਏ ਮੁਕਾਬਲੇ ‘ਚ ਪਾਕਿਸਤਾਨ ਨੇ ਭਾਰਤ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ।ਟਾਸ ਹਾਰ ਕੇ ਪਹਿਲਾਂ ਬੈਟਿੰਗ ਕਰਦੇ ਹੋਏ ਟੀਮ ਇੰਡੀਆ ਨੇ ਵਿਰਾਟ ਕੋਹਲੀ ਦੇ 60 ਰਨਾਂ ਦੀ ਮਦਦ ਨਾਲ 7 ਵਿਕਟਾਂ ‘ਤੇ 181 ਰਨ ਬਣਾਏ ਸਨ।ਜਵਾਬ ‘ਚ ਪਾਕਿਸਤਾਨ ਟੀਮ ਨੇ ਆਖਿਰੀ ਓਵਰ ‘ਚ ਟਾਰਗੇਟ ਹਾਸਿਲ ਕਰ ਲਿਆ।ਟੀਮ ਇੰਡੀਆ ਹੁਣ ਅਗਲੇ ਮੁਕਾਬਲੇ ‘ਚ ਮੰਗਲਵਾਰ ਨੂੰ ਸ਼੍ਰੀਲੰਕਾ ਦਾ ਸਾਹਮਣਾ ਕਰੇਗੀ।
ਇਹ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (05ਸਤੰਬਰ, 2022)
ਇਸ ਧਮਾਕੇਦਾਰ ਜਿੱਤ ਦੇ ਨਾਲ ਹੀ ਪਾਕਿਸਤਾਨ ਨੇ ਗਰੁੱਪ ਸਟੇਜ ‘ਚ ਪੰਜ ਵਿਕੇਟਾਂ ਨਾਲ ਮਿਲੀ ਹਾਰ ਦਾ ਬਦਲਾ ਵੀ ਲਿਆ।ਦੇਖਿਆ ਜਾਵੇ ਤਾਂ ਪਾਕਿਸਤਾਨ ਦੇ ਵਿਰੁੱਧ ਮੁਕਾਬਲੇ ‘ਚ ਟੀਮ ਇੰਡੀਆ ਦੀ ਦਿਲ ਤੋੜਨ ਵਾਲੀ ਹਾਰ ਦੇ ਪਿੱਛੇ ਕਈ ਕਾਰਨ ਰਹੇ।
ਏਸ਼ੀਆ ਕੱਪ ਦੇ ਸੁਪਰ-4 ਮੈਚ ‘ਚ ਪਾਕਿਸਤਾਨ ਨੇ ਟੀਮ ਇੰਡੀਆ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 20 ਓਵਰਾਂ ‘ਚ 7 ਵਿਕਟਾਂ ਦੇ ਨੁਕਸਾਨ ‘ਤੇ 181 ਦੌੜਾਂ ਬਣਾਈਆਂ। ਵਿਰਾਟ ਕੋਹਲੀ ਨੇ 60 ਦੌੜਾਂ ਬਣਾਈਆਂ। ਜਵਾਬ ‘ਚ ਪਾਕਿਸਤਾਨ ਨੇ 19.5 ਓਵਰਾਂ ‘ਚ 5 ਵਿਕਟਾਂ ਦੇ ਨੁਕਸਾਨ ‘ਤੇ ਟੀਚਾ ਹਾਸਲ ਕਰ ਲਿਆ। ਮੁਹੰਮਦ ਰਿਜ਼ਵਾਨ ਨੇ 71 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।
ਇਹ ਵੀ ਪੜ੍ਹੋ : ਕਿਸਾਨਾਂ ਨੂੰ ਗੰਨੇ ਦੀ ਬਕਾਇਆ ਅਦਾਇਗੀ ਕੱਲ੍ਹ 5 ਸਤੰਬਰ ਤੋਂ ਮਿਲਣੀ ਸ਼ੁਰੂ ਹੋ ਜਾਵੇਗੀ