ਦਿੱਲੀ ਦੇ ਯਾਤਰੀ ਹੁਣ ਮੈਟਰੋ ਸਟੇਸ਼ਨਾਂ ਤੋਂ ਸ਼ਰਾਬ ਖਰੀਦ ਸਕਦੇ ਹਨ ਕਿਉਂਕਿ ਆਬਕਾਰੀ ਵਿਭਾਗ ਨੇ ਸਟੇਸ਼ਨ ਕੰਪਲੈਕਸ ‘ਤੇ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣੀਆਂ ਸ਼ੁਰੂ ਕਰ ਦਿੱਤੀਆਂ ਹਨ। ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਅੱਧੀ ਦਰਜਨ ਤੋਂ ਵੱਧ ਮੈਟਰੋ ਸਟੇਸ਼ਨਾਂ ‘ਤੇ ਸ਼ਰਾਬ ਦੇ ਸਟੋਰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਬਦਰਪੁਰ, ਦਵਾਰਕਾ, ਕਰੋਲ ਬਾਗ, ਰਾਜੌਰੀ ਗਾਰਡਨ ਤੇ ਮੁੰਡਕਾ ਸਟੇਸ਼ਨਾਂ ‘ਤੇ ਪਹਿਲਾਂ ਹੀ ਆਊਟਲੇਟ ਖੋਲ੍ਹੇ ਜਾ ਚੁੱਕੇ ਹਨ। ਅਧਿਕਾਰੀਆਂ ਨੂੰ ਉਮੀਦ ਹੈ ਕਿ ਇਸ ਫੈਸਲੇ ਨਾਲ ਸ਼ਰਾਬ ਦੀ ਵਿਕਰੀ ਬਿਹਤਰ ਹੋਵੇਗੀ।
ਅਧਿਕਾਰੀਆਂ ਨੇ ਦੱਸਿਆ ਕਿ ਡੀਐਮਆਰਸੀ ਨੇ ਅੱਧੀ ਦਰਜਨ ਤੋਂ ਵੱਧ ਮੈਟਰੋ ਸਟੇਸ਼ਨਾਂ ‘ਤੇ ਸ਼ਰਾਬ ਦੇ ਸਟੋਰ ਖੋਲ੍ਹਣ ਲਈ ਦਿੱਲੀ ਕੰਜ਼ਿਊਮਰਸ ਕੋਆਪਰੇਟਿਵ ਹੋਲਸੇਲ ਸਟੋਰ ਲਿਮਟਿਡ (ਡੀਸੀਸੀਡਬਲਿਊਐਸ) ਨੂੰ ਵਪਾਰਕ ਸ਼ਰਤਾਂ ‘ਤੇ ਬਿਲਟ-ਅੱਪ ਦੁਕਾਨਾਂ ਲਈ ਲਾਇਸੈਂਸ ਜਾਰੀ ਕੀਤੇ ਹਨ।
ਦਿੱਲੀ ਸਰਕਾਰ ਦੇ ਚਾਰ ਅਦਾਰਿਆਂ – ਦਿੱਲੀ ਟੂਰਿਜ਼ਮ ਐਂਡ ਟਰਾਂਸਪੋਰਟ ਡਿਵੈਲਪਮੈਂਟ ਕਾਰਪੋਰੇਸ਼ਨ (ਡੀਟੀਟੀਡੀਸੀ), ਦਿੱਲੀ ਰਾਜ ਉਦਯੋਗਿਕ ਬੁਨਿਆਦੀ ਢਾਂਚਾ ਵਿਕਾਸ ਨਿਗਮ (ਡੀਐਸਆਈਆਈਡੀਸੀ), ਦਿੱਲੀ ਦਿੱਲੀ ਰਾਜ ਸਿਵਲ ਸਪਲਾਈ ਕਾਰਪੋਰੇਸ਼ਨ (ਡੀਐਸਸੀਐਸਸੀ) ਅਤੇ ਡੀਸੀਸੀਡਬਲਯੂਐਸ – ਨੇ ਸਤੰਬਰ ਤੱਕ ਸ਼ਹਿਰ ਵਿੱਚ 500 ਸ਼ਰਾਬ ਦੇ ਠੇਕੇ ਖੋਲ੍ਹਣੇ ਹਨ।
ਜ਼ਿਕਰਯੋਗ ਹੈ ਕਿ ਦਿੱਲੀ ਸਰਕਾਰ ਪਹਿਲਾਂ ਹੀ ਸ਼ਰਾਬ ਨੀਤੀ ਨੂੰ ਲੈਕੇ ਵਿਰੋਧੀ ਧਿਰਾਂ ਦੇ ਨਿਸ਼ਾਨੇ ਉਤੇ ਹੈ। ਹੁਣ ਫਿਰ ਕੇਜਰੀਵਾਲ ਸਰਕਾਰ ਦੀ ਆਲੋਚਨਾ ਸ਼ੁਰੂ ਹੋਣ ਦੇ ਆਸਾਰ ਹਨ। ਨਵੀਂ ਸ਼ਰਾਬ ਨੀਤੀ ਦੀ ਜਾਂਚ ਸੀਬੀਆਈ ਨੂੰ ਸੌਂਪਣ ਦੇ ਉਪ ਰਾਜਪਾਲ ਦਿੱਲੀ ਦੇ ਫੈਸਲੇ ਮਗਰੋਂ ਦਿੱਲੀ ਸਰਕਾਰ ਪੁਰਾਣੀ ਸ਼ਰਾਬ ਨੀਤੀ ਲਾਗੂ ਕਰਨ ਲਈ ਮਜਬੂਰ ਹੋਈ। ਇਸੇ ਕਰਕੇ ਖੋਲ੍ਹੇ ਗਏ ਠੇਕੇ ਸਰਕਾਰੀ ਏਜੰਸੀ ਦੇ ਹਨ।
ਅਧਿਕਾਰੀਆਂ ਨੇ ਦੱਸਿਆ ਕਿ ਇਹ ਲਾਇਸੈਂਸ ਦਿੱਲੀ ਕੰਜ਼ਿਊਮਰਸ ਕੋਆਪਰੇਟਿਵ ਹੋਲਸੇਲ ਸਟੋਰ ਲਿਮਟਿਡ (ਡੀਸੀਸੀਡਬਲਯੂਐਸ) ਨੂੰ ਦਿੱਤਾ ਗਿਆ ਹੈ। ਇਕ ਆਬਕਾਰੀ ਅਧਿਕਾਰੀ ਨੇ ਮੀਡੀਆ ਨੂੰ ਦੱਸਿਆ ਕਿ ਮੈਟਰੋ ਸਟੇਸ਼ਨਾਂ ‘ਤੇ ਬਹੁਤ ਜ਼ਿਆਦਾ ਭੀੜ ਹੁੰਦੀ ਹੈ ਤੇ ਇਹ ਸ਼ਰਾਬ ਉਤਪਾਦਾਂ ਤੱਕ ਪਹੁੰਚ ਨੂੰ ਯਕੀਨੀ ਬਣਾਉਣ ਅਤੇ ਇਸ ਤਰ੍ਹਾਂ ਵਧੇਰੇ ਆਮਦਨੀ ਨੂੰ ਯਕੀਨੀ ਬਣਾਉਣ ਲਈ ਇੱਕ ਵੱਡਾ ਸਾਧਨ ਹੈ।
ਕੁਝ ਠੇਕੇ ਪਹਿਲਾਂ ਹੀ ਵੱਡੇ ਮੈਟਰੋ ਸਟੇਸ਼ਨਾਂ ਦੇ ਅਹਾਤੇ ‘ਤੇ ਖੁੱਲ੍ਹ ਚੁੱਕੇ ਹਨ ਅਤੇ ਹੋਰ ਜਲਦੀ ਹੀ ਸ਼ੁਰੂ ਹੋ ਜਾਣਗੇ।
ਅਧਿਕਾਰੀਆਂ ਨੇ ਕਿਹਾ, “ਵਪਾਰਕ ਕੇਂਦਰਾਂ, ਸ਼ਾਪਿੰਗ ਸੈਂਟਰਾਂ ਅਤੇ ਮਾਲਾਂ ਤੋਂ ਇਲਾਵਾ, ਮੈਟਰੋ ਸਟੇਸ਼ਨ ਸਪੇਸ ਦੀ ਉਪਲਬਧਤਾ ਅਤੇ ਉੱਚ ਫੁੱਟਫਾਲ ਕਾਰਨ ਬਿਹਤਰ ਵਿਕਰੀ ਲਈ ਵਧੀਆ ਮੌਕਾ ਪ੍ਰਦਾਨ ਕਰਦੇ ਹਨ। ਜਲਦੀ ਹੀ, ਡੀਐਮਆਰਸੀ ਦੀ ਇਜਾਜ਼ਤ ਨਾਲ ਹੋਰ ਕਾਰਪੋਰੇਸ਼ਨਾਂ ਵੀ ਮੈਟਰੋ ਕੰਪਲੈਕਸਾਂ ਵਿੱਚ ਦੁਕਾਨਾਂ ਖੋਲ੍ਹਣਗੀਆਂ